ਜੂਸ ਪੀਂਦੇ ਹੋ, ਰੱਖੋ ਇਨ੍ਹਾਂ ਗੱਲਾਂ ਦਾ ਧਿਆਨ, ਨਹੀਂ ਤਾਂ...
ਚੰਡੀਗੜ੍ਹ: ਜੂਸ ਹੈਲਥ ਲਈ ਚੰਗਾ ਹੁੰਦਾ ਹੈ ਤੇ ਜੇਕਰ ਜੂਸ ਸਹੀ ਤਰੀਕੇ ਨਾਲ ਬਣਾਇਆ ਜਾਏ ਤਾਂ ਇਸ ‘ਚ ਮੌਜੂਦ ਸਾਰੇ ਨਿਊਟ੍ਰੀਐਂਟਜ਼ ਬਾਡੀ ਨੂੰ ਮਿਲਦੇ ਹਨ। ਜਾਣਦੇ ਹਾਂ ਜੂਸ ਬਣਾਉਣ ਸਮੇਂ ਕੀਤੀਆਂ ਗਈਆਂ ਗ਼ਲਤੀਆਂ ਬਾਰੇ:
ਜੇਕਰ ਸਬਜ਼ੀਆਂ ਤੇ ਫਲ ਸਹੀ ਤਰੀਕੇ ਨਾਲ ਨਹੀਂ ਕੱਟੇ ਤਾਂ ਜੂਸ ਤੇ ਸਿਕਸਰ ਦੋਵੇਂ ਖਰਾਬ ਹੋ ਸਕਦਾ ਹੈ। ਇਸ ਲਈ ਮਿਕਸਰ ਦੇ ਸਾਈਜ਼ ਦੇ ਹਿਸਾਬ ਨਾਲ ਸਬਜ਼ੀਆਂ ਦਾ ਸਾਈਜ਼ ਰੱਖੋ । ਖਾਸਕਰ ਜੇ ਸਲੋ ਮਿਸਕਸਰ ਹੈ ਤਾਂ ਵੱਡੇ ਟੁਕੜਿਆਂ ਨਾਲ ਖ਼ਰਾਬ ਹੋ ਸਕਦਾ ਹੈ।
ਜਲਦੀ ਜਾਂ ਸਟ੍ਰੈ੍ੱਸ ‘ਚ ਜੂਸ ਪੀਣ ਨਾਲ ਡਾਈਜੇਸ਼ਨ ਸਲੋ ਹੁੰਦਾ ਹੈ। ਜੂਸ ਦਾ ਟੇਸਟ ਲੈ ਕੇ ਪੀਓ। ਜੇਕਰ ਹਰ ਸਿਪ ਨੂੰ ਮੂੰਹ ਵਿੱਚ ਕੁਝ ਦੇਰ ਰੱਖ ਕੇ ਫਿਰ ਅੰਦਰ ਲਓ ਤਾਂ ਹੋਰ ਵੀ ਚੰਗਾ ਹੈ। ਜੂਸ ਸਾਡੇ ਮੂੰਹ ਦੀ ਲਾਰ ਨਾਲ ਮਿਲ ਕੇ ਡਾਈਜੈਸਟਿਵ ਜੂਸਿਸ ਬਣਾਉਂਦਾ ਹੈ। ਇਸ ਨਾਲ ਡਾਇਜੈਸ਼ਨ ‘ਚ ਮਦਦ ਹੁੰਦੀ ਹੈ।
ਸਬੂਤੇ ਫਲਾਂ ‘ਚ ਫਾਈਬਰ, ਵਿਟਾਮਿਨ ਤੇ ਮਿਨਰਲਜ਼ ਭਰਪੂਰ ਹੁੰਦੇ ਹਨ। ਪਰ ਜੂਸ ਬਣਨ ਤੋਂ ਬਾਅਦ ਇਸ ‘ਚ ਫਲਾਂ ਦੀ ਕੁੱਦਰਤੀ ਸ਼ੱਕਰ ਤੇ ਫ੍ਰੈਕਟੋਸ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ। ਇਸ ਨਾਲ ਬਾਡੀ ‘ਚ ਬਲੱਡ ਸ਼ੂਗਰ ਵੱਧ ਸਕਦੀ ਹੈ। ਜੂਸ ਬਣਾਉਂਦੇ ਸਮੇਂ ਇਸ ‘ਚ ਫਲਾਂ ਦੇ ਨਾਲ-ਨਾਲ ਕੁਝ ਮਾਤਰਾ ਸਬਜ਼ੀਆਂ, ਖੀਰਾ, ਨਿੰਬੂ ਦਾ ਰਸ ਜਾਂ ਪੁਦੀਨਾ ਤੇ ਅਦਰਕ ਪਾ ਸਕਦੇ ਹੋ।
ਜੂਸ ਬਣਨ ਤੋਂ ਬਾਅਦ ਹੀਟ ਤੇ ਲਾਈਟ ਦੇ ਸੰਪਰਕ ‘ਚ ਆਉਂਦਿਆਂ ਹੀ ਇਸ ਦੇ ਪੋਸ਼ਕ ਤੱਤ ਤੇ ਐਨਜ਼ਾਈਮ ਖ਼ਤਮ ਹੋਣ ਲਗਦੇ ਹਨ। ਜੂਸ ਬਣਦੇ ਹੀ 15 ਮਿੰਟ ਦੇ ਅੰਦਰ-ਅੰਦਰ ਪੀ ਲੈਣਾ ਚਾਹੀਦਾ ਹੈ।
ਕੁਝ ਫਲ ਜਾਂ ਸਬਜ਼ੀਆਂ ਫੇਵਰੇਟ ਹੋ ਸਕਦੀਆਂ ਹਨ ਪਰ ਬਾਡੀ ਲਈ ਜ਼ਰੂਰੀ ਸਾਰੇ ਪੋਸ਼ਕ ਤੱਤ ਕੁਝ ਹੀ ਸਬਜ਼ੀਆਂ ਤੋਂ ਮਿਲ ਸਕਦੇ ਹਨ। ਇਸ ਲਈ ਵੱਖ-ਵੱਖ ਸਬਜ਼ੀਆਂ ਤੇ ਫਲਾਂ ਦੇ ਕੌਂਬੀਨੇਸ਼ਨ ਨਾਲ ਜੂਸ ਬਣਾਓ।
ਕੁਝ ਫਲਾਂ ਤੇ ਸਬਜ਼ੀਆਂ ਦੇ ਬੀਜ ਜਾਂ ਗੁਠਲੀ ‘ਚ ਸਿਨੋਜੇਨਿਕ ਗਲਾਈਕੋਸਾਈਡ ਟਾਕਸਿਨ ਹੁੰਦੇ ਹਨ। ਜੇਕਰ ਇਹ ਸਰੀਰ ‘ਚ ਜ਼ਿਆਦਾ ਮਾਤਰਾ ‘ਚ ਚੱਲੇ ਜਾਣ ਤਾਂ ਹੈਲਥ ਨੂੰ ਨੁਕਸਾਨ ਹੋ ਸਕਦਾ ਹੈ। ਐਪਲ, ਪਲੱਮ ਤੇ ਚੈਰੀ ਵਰਗੇ ਫਲਾਂ ਦੀ ਗੁਠਲੀ ਜਾਂ ਬੀਜ ਕੱਢ ਕੇ ਗੁੱਦੇ ਦਾ ਹੀ ਜੂਸ ਪੀਣਾ ਚਾਹੀਦਾ ਹੈ।
ਕੁਝ ਸਬਜੀਆਂ ਕੱਚੀਆਂ ਜ਼ਿਆਦਾ ਫਾਇਦਾ ਦਿੰਦੀਆਂ ਹਨ ਤੇ ਕੁਝ ਪਕਾ ਕੇ ਖਾਣੀਆਂ ਚਾਹੀਦੀਆਂ ਹਨ। ਅਜਿਹੀਆਂ ਸਬਜ਼ੀਆਂ ਜਿਨ੍ਹਾਂ ‘ਚ ਐਨਜ਼ਾਈਮ ਨਹੀਂ ਹੁੰਦੇ, ਕੱਚੇ ਖਾਣ ‘ਤੇ ਆਸਾਨੀ ਨਾਲ ਡਾਇਜੈਸਟ ਨਹੀਂ ਹੁੰਦੇ। ਜਿਵੇਂ ਟਮਾਟਰ, ਬੀਨਜ਼, ਬੈਂਗਨ, ਸ਼ਕਰਕੰਦੀ ਆਦਿ ਨੂੰ ਜੂਸ ‘ਚ ਪੀਣਾ ਜਾਂ ਕਿਸੇ ਹੋਰ ਜੂਸ ‘ਚ ਮਿਲਾ ਕੇ ਪੀਣਾ ਨੁਕਸਾਨ ਕਰੇਗਾ।