ਸੋਹਣੇ ਦਿੱਸਣ ਲਈ ਸੌਂਣ ਤੋਂ ਪਹਿਲਾਂ ਜ਼ਰੂਰ ਕਰੋ ਪੰਜ ਕੰਮ
1. ਨਹਾਉਣਾ: ਦਿਨ ਭਰ ਦੀ ਥਕਾਵਟ ਮਿਟਾਉਣੀ ਹੈ ਤਾਂ ਜ਼ਰੂਰ ਨਹਾਓ। ਅਜਿਹਾ ਕਰਨ ਨਾਲ ਸਰੀਰ ‘ਤੇ ਮੌਜੂਦ ਗੰਦਗੀ ਸਾਫ ਹੋ ਜਾਏਗੀ ਤੇ ਰੋਮਛੇਕ ਖੁੱਲ੍ਹਣ ਨਾਲ ਸਕਿਨ ਸਾਹ ਵੀ ਲੈ ਸਕੇਗੀ। ਨਹਾਉਣ ਦੇ ਪਾਣੀ ‘ਚ ਦੋ ਚਮਚ ਸ਼ਹਿਦ ਤੇ ਪੰਜ ਚਮਚੇ ਦੁੱਧ ਮਿਲਾ ਲਓ। ਇਸ ਨਾਲ ਤੁਸੀਂ ਹੋਰ ਫਰੈਸ਼ ਮਹਿਸੂਸ ਕਰੋਗੇ।
5. ਮੇਕਅਪ ਹਟਾਓ- ਸੌਣ ਤੋਂ ਪਹਿਲਾਂ ਕਲਿੰਜ਼ਿੰਗ ਮਿਲਕ ਨਾਲ ਮੇਕਅਪ ਜ਼ਰੂਰ ਹਟਾਓ। ਜੇਕਰ ਤੁਸੀਂ ਅਜਿਹਾ ਨਹੀਂ ਕਰੋਗੇ ਤਾਂ ਤੁਹਾਡੇ ਸਕਿਨ ਸਾਹ ਨਹੀਂ ਲੈ ਪਾਏਗੀ। ਲਿਹਾਜ਼ਾ, ਤੁਹਾਡੇ ਚਿਹਰੇ ‘ਤੇ ਕਈ ਦਾਗ-ਧੱਬੇ, ਪਿੰਪਲ ਨਜ਼ਰ ਆਉਣ ਲੱਗਣਗੇ।
2. ਸਕਿਨ ਨੂੰ ਮੋਸਚੂਰਾਈਜ਼ ਕਰਨਾ: ਨਹਾਉਣ ਤੋਂ ਬਾਅਦ ਨਾ ਸਿਰਫ ਚਿਹਰੇ ‘ਤੇ ਬਲਕਿ ਪੂਰੇ ਸ਼ਰੀਰ ‘ਤੇ ਕਰੀਮ, ਲੋਸ਼ਨ ਜਾਂ ਨਾਰੀਅਲ ਤੇਲ ਲਾਓ। ਬੁੱਲ੍ਹਾਂ ‘ਤੇ ਲਿਪ ਬਾਮ ਲਾਓ।
4. ਬਰੱਸ਼ ਕਰੋ- ਇਹ ਸਲਾਹ ਬਚਪਨ ਤੋਂ ਦਿੱਤੀ ਜਾਂਦੀ ਹੈ। ਚਿੱਟੇ ਤੇ ਸਿਹਤਮੰਦ ਦੰਦਾਂ ਲਈ ਤੇ ਤੁਹਾਡੀ ਖ਼ੂਬਸੂਰਤ ਸਮਾਈਲ ਲਈ ਬਹੁਤ ਜ਼ਰੂਰੀ ਹੈ।
3. ਵਾਲਾਂ ਨੂੰ ਕੰਘੀ ਕਰੋ- ਰਾਤ ‘ਚ ਵਾਲਾਂ ਨੂੰ ਪਾਣੀ ਨਾਲ ਸਾਫ ਕਰਨਾ ਬੇਵਕੂਫੀ ਹੋਵੇਗੀ ਪਰ ਸਫਾਈ ਵੀ ਜ਼ਰੂਰੀ ਹੈ। ਸੌਣ ਤੋਂ ਪਹਿਲਾਂ ਵਾਲਾਂ ਨੂੰ ਸੁਲਜਾਓ ਤੇ ਚੰਗੀ ਤਰ੍ਹਾਂ ਕੰਘੀ ਕਰੋ। ਔਰਤਾਂ ਨੂੰ ਢਿੱਲੀ ਗੁੱਤ ਕਰ ਲੈਣੀ ਚਾਹੀਦੀ ਹੈ। ਧਿਆਨ ਰਹੇ ਕਿ ਜ਼ਿਆਦਾ ਖਿੱਚ ਕੇ ਵਾਲਾਂ ਨੂੰ ਬੰਨ੍ਹਿਆ ਤਾਂ ਕੰਮਜ਼ੋਰ ਹੋ ਕੇ ਟੁੱਟ ਸਕਦੇ ਹਨ।