'ਰਨਿੰਗ' ਕਰਦੇ ਸਮੇਂ ਨਾ ਕਰੋ ਇਹ ਗ਼ਲਤੀਆਂ
ਅਸੰਤੁਲਿਤ ਖ਼ੁਰਾਕ: ਜੇਕਰ ਤੁਸੀਂ ਨਿਯਮਿਤ ਦੌੜਾਕ ਹੋ ਤਾਂ ਸੰਤੁਲਿਤ ਖ਼ੁਰਾਕ ਲੈਣੀ ਤੁਹਾਡੇ ਲਈ ਬਹੁਤ ਜ਼ਰੂਰੀ ਹੋ ਜਾਂਦੀ ਹੈ। ਦੌੜ ਦੇ ਨਾਲ-ਨਾਲ ਤੁਹਾਨੂੰ ਆਪਣੀ ਖ਼ੁਰਾਕ ਨੂੰ ਵੀ ਕਾਬੂ ਵਿੱਚ ਰੱਖਣਾ ਹੋਵੇਗਾ ਤੇ ਪੌਸ਼ਟਿਕ ਚੀਜ਼ਾਂ ਖਾਣ ਨੂੰ ਤਰਜੀਹ ਦੇਣੀ ਹੋਵੇਗੀ। ਜੇਕਰ ਤੁਸੀਂ ਜੀਭ ਦੇ ਸਵਾਦ ਨੂੰ ਕਾਇਮ ਰੱਖੋਗੇ ਤਾਂ ਆਪਣੇ ਸਰੀਰ ਦੇ ਵਿਕਾਸ ਵਿੱਚ ਅੜਿੱਕੇ ਡਾਹੁਣ ਲੱਗ ਜਾਓਗੇ।
ਜ਼ਿਆਦਾ ਕਸਰਤ ਹੋ ਸਕਦੀ ਨੁਕਸਾਨਦੇਹ: ਅਕਸਰ ਵੇਖਿਆ ਗਿਆ ਹੈ ਕਿ ਲੋਕ ਦੌੜਨ ਤੋਂ ਪਹਿਲਾਂ ਵਾਰਮਅੱਪ ਹੋਣ ਲਈ ਕੁਝ ਜ਼ਿਆਦਾ ਹੀ ਕਸਰਤ ਕਰ ਲੈਂਦੇ ਹਨ। ਅਜਿਹਾ ਕਰਨਾ ਤੁਹਾਡੇ ਪੱਠੇ ਤੇ ਮਾਸਪੇਸ਼ੀਆਂ ਛੇਤੀ ਥੱਕ ਸਕਦੀਆਂ ਹਨ। ਇਸ ਲਈ ਦੌੜਨ ਤੋਂ ਪਹਿਲਾਂ ਕੁਝ ਹੀ ਮਿੰਟ ਸਰੀਰ ਨੂੰ ਹਲਕਾ-ਫੁਲਕਾ ਖਿੱਚ ਕੇ ਜਾਂ ਵਾਰਮਅੱਪ ਕਰਨਾ ਲਾਹੇਵੰਦ ਰਹਿੰਦਾ ਹੈ।
ਪਾਣੀ ਪੀਣਾ ਨਾ ਭੁੱਲੋ: ਸ਼ਾਇਦ ਪਾਣੀ ਹੀ ਇੱਕ ਇਹੋ ਜਿਹਾ ਪਦਾਰਥ ਹੈ ਜਿਸ ਦੀ ਬਹੁਤਾਤ ਤੁਹਾਡੇ ਸ਼ਰੀਰ ਨੂੰ ਕੋਈ ਨੁਕਸਾਨ ਨਹੀਂ ਕਰਦੀ। ਸੋ ਇਸ ਲਈ ਦੌੜਦੇ ਸਮੇਂ ਵੀ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਪਾਣੀ ਪੀਂਦੇ ਰਹੋ। ਇਹ ਗੱਲ ਉਦੋਂ ਹੋਰ ਵੀ ਲਾਜ਼ਮੀ ਹੋ ਜਾਂਦੀ ਹੈ ਜੇਕਰ ਤੁਸੀਂ ਲੰਮਾ ਸਮਾਂ ਦੌੜ ਲਾਉਂਦੇ ਹੋ।
ਪਸੀਨੇ ਭਿੱਜੇ ਕੱਪੜਿਆਂ ਨੂੰ ਬਹੁਤਾ ਸਮਾਂ ਨਾ ਪਹਿਨੋ: ਅਕਸਰ ਵੇਖਣ ਨੂੰ ਮਿਲਦਾ ਹੈ ਕਿ ਪਸੀਨੇ ਭਿੱਜੇ ਕੱਪੜੇ ਪਾ ਕੇ ਲੋਕ ਦੌੜਨ ਤੋਂ ਬਾਅਦ ਆਪਣੀ ਥਕਾਨ ਦੂਰ ਕਰਨ ਲਈ ਲੰਮਾ ਸਮਾਂ ਬੈਠੇ ਰਹਿੰਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਤੁਸੀਂ ਪਸੀਨੇ ਕਾਰਨ ਬੈਕਟੀਰੀਅਲ ਇਨਫੈਕਸ਼ਨ ਦਾ ਸ਼ਿਕਾਰ ਹੋ ਸਕਦੇ ਹੋ। ਬਿਹਤਰ ਇਹੋ ਹੋਵੇਗਾ ਕਿ ਦੌੜਨ ਤੋਂ ਕੁਝ ਮਿੰਟਾਂ ਬਾਅਦ ਆਪਣੇ ਕੱਪੜੇ ਬਦਲੋ ਜਾਂ ਕੋਸੇ ਪਾਣੀ ਨਾਲ ਨਹਾ ਕੇ ਸਾਫ ਕੱਪਣੇ ਪਾਓ।
ਦੌੜਦੇ ਹੋਇਆਂ ਭੁੱਲ ਕੇ ਵੀ ਨਾ ਕਰੋ ਇਹ ਕੰਮ: ਆਮ ਤੌਰ 'ਤੇ ਵੇਖਿਆ ਜਾਂਦਾ ਹੈ ਕਿ ਦੌੜਦਿਆਂ ਹੋਇਆਂ ਥਕਾਵਟ ਉਤਾਰਨ ਲਈ ਕਈ ਲੋਕ ਥੋੜ੍ਹੀ ਦੇਰ ਬੈਠ ਕੇ ਆਰਾਮ ਕਰ ਲੈਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ, ਅਜਿਹਾ ਕਰਨ ਨਾਲ ਤੁਹਾਡੀ ਊਰਜਾ ਬਹੁਤ ਹੀ ਜ਼ਿਆਦਾ ਲੱਗਦੀ ਹੈ। ਇਸ ਲਈ ਜੇਕਰ ਤੁਸੀਂ ਦੌੜਨ ਤੋਂ ਬਾਅਦ ਥੱਕੇ ਹੋਏ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ ਕਿਸੇ ਆਸਾਨ ਯੋਗ ਆਸਨ ਦਾ ਅਭਿਆਸ ਕਰ ਸਕਦੇ ਹੋ ਤੇ ਜਾਂ ਅਜਿਹਾ ਕੁਝ ਕਰ ਸਕਦੇ ਹੋ ਜਿਸ ਨਾਲ ਹੱਥਾਂ ਤੇ ਪੈਰਾਂ ਨੂੰ ਗਤੀਸ਼ੀਲਤਾ ਵਿੱਚ ਰੱਖੋ। ਤੁਸੀਂ ਚਾਹੋ ਤਾਂ ਮੈਡੀਟੇਸ਼ਨ ਵੀ ਕਰ ਸਕਦੇ ਹੋ।
ਡਾਰਟਰੀ ਸਲਾਹ ਨਾਲ ਸ਼ੁਰੂ ਕਰੋ ਦੌੜਨਾ: ਜੇਕਰ ਤੁਸੀਂ ਸਰੀਰਕ ਤੌਰ 'ਤੇ ਫਿੱਟ ਹੋ ਤਾਂ ਹੀ ਦੌੜਨਾ ਸ਼ੁਰੂ ਕਰੋ ਪਰ ਜੇਕਰ ਤੁਹਾਨੂੰ ਦਿਲ ਦੀ ਬਿਮਾਰੀ, ਗਠੀਆ ਜਾਂ ਖ਼ੂਨ ਦਾ ਦਬਾਅ ਜ਼ਿਆਦਾ ਰਹਿਣ ਆਦਿ ਦੀ ਬਿਮਾਰੀ ਹੈ ਤਾਂ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਦੌੜਨਾ ਸ਼ੁਰੂ ਕਰੋ।
ਰਨਿੰਗ ਯਾਨੀ ਦੌੜਨਾ ਹਰ ਕਿਸੇ ਲਈ ਬਹੁਤ ਹੀ ਲਾਹੇਵੰਦ ਹੁੰਦਾ ਹੈ। ਇਹ ਨਾ ਸਿਰਫ ਤੁਹਾਡੇ ਤਣਾਅ ਨੂੰ ਘੱਟ ਕਰਦਾ ਹੈ ਬਲਕਿ ਸਰੀਰ ਨੂੰ ਵੀ ਤੰਦਰੁਸਤ ਰੱਖਦਾ ਹੈ ਪਰ ਦੌੜਨ ਸਮੇਂ ਵੀ ਕੁਝ ਗੱਲਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਆਓ ਤੁਹਾਨੂੰ ਦੱਸੀਏ ਕਿ ਦੌੜਨ ਸਮੇਂ ਵਰਤੋ ਇਹ ਸਾਵਧਾਨੀਆਂ: