ਵਿਆਗ੍ਰਾ ਲੈਣ ਵਾਲੇ ਸਾਵਧਾਨ, ਕਿਤੇ ਪੈ ਨਾ ਜਾਏ ਪਛਤਾਉਣਾ
ਇਸ ਕੇਸ ਬਾਰੇ ਨਿਊਯਾਰਕ ਆਈ ਐਂਡ ਈਅਰ ਇਨਫਾਰਮਰੀ ਆਫ਼ ਮਾਊਂਟ ਸਿਨਾਈ ਦੇ ਨਿਰਦੇਸ਼ਕ ਰਿਚਰਡ ਰੋਸੇਨ ਦਾ ਕਹਿਣਾ ਹੈ ਕਿ ਵਾਕਿਆ ਹੀ ਇਸ ਤਰ੍ਹਾਂ ਦਾ ਪ੍ਰਭਾਵ ਹੈਰਾਨੀਜਨਕ ਹੈ।
ਹੈਰਾਨੀ ਦੀ ਗੱਲ ਇਹ ਸੀ ਕਿ ਓਵਰਡੋਜ਼ ਕਾਰਨ ਇਲਾਜ ਹੋਣ 'ਤੇ ਵੀ ਇਸ ਵਿਅਕਤੀ ਦੀ ਇਹ ਸਾਲ ਭਰ ਬਾਅਦ ਵੀ ਦੂਰ ਨਹੀਂ ਹੋ ਸਕੀ।
ਖੋਜ ਦੌਰਾਨ ਦੇਖਿਆ ਗਿਆ ਕਿ ਵਿਆਗ੍ਰਾ ਦੇ ਓਵਰਡੋਜ਼ ਕਾਰਨ ਉਕਤ ਮਰੀਜ਼ ਲਾਲ ਰੰਗ ਦੀ ਪਛਾਣ ਠੀਕ ਤਰੀਕੇ ਨਾਲ ਨਹੀਂ ਸੀ ਕਰ ਪਾ ਰਿਹਾ।
ਹਾਲਾਂਕਿ, ਅਜਿਹੀ ਖੋਜ ਪਹਿਲੀ ਵਾਰ ਆਈ ਹੈ। ਅਮਰੀਕਾ ਦੇ ਮਾਊਂਟ ਸਿਨਾਈ ਹੈਲਥ ਸਿਸਟਮ ਦੇ ਖੋਜਕਰਤਾਵਾਂ ਨੇ 31 ਸਾਲ ਦੇ ਮਰੀਜ਼ 'ਤੇ ਇਹ ਰਿਸਰਚ ਕੀਤੀ।
ਡਾਕਟਰਾਂ ਮੁਤਾਬਕ ਵਿਆਗ੍ਰਾ ਲੈਣ ਦੀ ਹੱਦ 50 ਐਮਜੀ ਹੈ ਤੇ ਉਹ ਵੀ ਡਾਕਟਰਾਂ ਦੀ ਸਲਾਹ 'ਤੇ।
ਖੋਜ ਵਿੱਚ ਪਾਇਆ ਗਿਆ ਹੈ ਕਿ ਸੈਕਸ ਸਮਰੱਥਾ ਵਧਾਉਣ ਵਾਲੀ ਦਵਾਈ ਵਿਆਗ੍ਰਾ ਦਾ ਓਵਰਡੋਜ਼ ਇਨਸਾਨ ਦੀਆਂ ਅੱਖਾਂ ਦਾ ਬਹੁਤ ਨੁਕਸਾਨ ਕਰਦਾ ਹੈ।
ਪਰ ਇਹ ਰੰਗ ਨਾ ਦਿਖਣ ਦੀ ਸਮੱਸਿਆ ਵਿਆਗ੍ਰਾ ਲੈਣ ਤੋਂ ਤੁਰੰਤ ਬਾਅਦ ਸ਼ੁਰੂ ਹੋ ਗਈ। ਡਾਕਟਰਾਂ ਨੇ ਜਾਂਚ ਵਿੱਚ ਪਾਇਆ ਕਿ ਵਿਆਗ੍ਰਾ ਦੇ 50 ਐਮਜੀ ਤੋਂ ਵੱਧ ਡੋਜ਼ ਲੈਣ ਨਾਲ ਵਿਅਕਤੀ ਦੇ ਰੈਟਿਨਾ 'ਤੇ ਬੁਰਾ ਅਸਰ ਪੈਂਦਾ ਹੈ।
ਜੀ ਹਾਂ, ਹਾਲ ਹੀ ਵਿੱਚ ਆਈ ਖੋਜ ਮੁਤਾਬਕ, ਵਿਆਗ੍ਰਾ ਦੀ ਓਵਰਡੋਜ਼ ਇਨਸਾਨ ਦੀ ਰੰਗਾਂ ਨੂੰ ਪਛਾਣਨ ਦੀ ਤਾਕਤ ਨੂੰ ਘੱਟ ਕਰ ਦਿੰਦਾ ਹੈ।
ਆਮ ਤੌਰ 'ਤੇ ਮਰਦ ਆਪਣੀ ਸੈਕਸ ਸਮਰੱਥਾ ਵਧਾਉਣ ਲਈ ਵਿਆਗ੍ਰਾ ਦਾ ਸੇਵਨ ਕਰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਵਿਆਗ੍ਰਾ ਲੈਣ ਤੋਂ ਪਹਿਲਾਂ ਕਈ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਨੋਟ: ਇਹ ਖੋਜ ਦੇ ਦਾਅਵੇ ਹਨ ਤੇ 'ਏਬੀਪੀ ਸਾਂਝਾ' ਇਸ ਦੀ ਪੁਸ਼ਟੀ ਨਹੀਂ ਕਰਦਾ। ਅਮਲ ਕਰਨ ਤੋਂ ਪਹਿਲਾਂ ਆਪਣੇ ਮਾਹਰ ਜਾਂ ਡਾਕਟਰ ਦੀ ਸਲਾਹ ਜ਼ਰੂਰ ਲੈ ਲਵੋ।