ਐਮ-16 ਮਸ਼ੀਨਗੰਨ ਛੱਡ ਬਣੀ ਮਾਡਲ, ਦੁਨੀਆ 'ਚ ਖੱਟਿਆ ਨਾਂ
ਚੰਡੀਗੜ੍ਹ: ਇੱਕ ਸਾਬਕਾ ਏਅਰ ਫੋਰਸ ਮਕੈਨਿਕ ਜਿਸ ਨੂੰ ਅਫਗਾਨਿਸਤਾਨ ਤਾਇਨਾਤ ਕੀਤਾ ਗਿਆ ਸੀ, ਹੁਣ ਇੰਸਟਾਗਰਾਮ ਦੀ ਮਾਡਲ ਤੇ ਬਾਡੀ ਬਿਲਡਰ ਬਣਕੇ ਦੁਨੀਆ ਵਿੱਚ ਨਾਂ ਖੱਟ ਰਹੀ ਹੈ।
ਏਅਰ ਫੋਰਸ ਛੱਡਣ ਤੋਂ ਬਾਅਦ ਉਸ ਨੇ ਆਪਣੇ ਸੁਫ਼ਨੇ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕੀਤੀ ਤੇ ਉਹ ਥੋੜੇ ਜਿਹੇ ਸਮੇਂ ਵਿੱਚ ਹੀ ਉਹ ਹੈਲਥ ਮਾਹਰ ਬਣ ਗਈ। ਉਹ ਇੱਕ ਹੈਲਥ ਟ੍ਰੇਨਰ ਤੇ ਵੇਟ ਲਿਫਟਰ ਬਣ ਗਈ।
ਉਸ ਨੇ ਕਿਹਾ ਕਿ ਇਸ ਸੁਫ਼ਨੇ ਦੀ ਅੱਗ ਉਸ ਦੇ ਸੀਨੇ ਵਿੱਚ ਮਗਣ ਕਾਰਨ ਹੀ ਉਹ ਆਪਣੀ ਸਿਹਤ ਦਾ ਚੰਗਾ ਧਿਆਨ ਰੱਖ ਸਕੀ। ਬਚਪਨ ਦੇ ਸੁਫ਼ਨੇ ਨੂੰ ਜਿੰਦਾ ਰੱਖਣ ਕਾਰਨ ਹੀ ਉਸ ਨੇ ਆਪਣੇ ਕਰੀਅਰ ਵਿੱਚ ਆਪਣੇ ਭਾਰ ਤੇ ਖਾਣ-ਪੀਣ ਦਾ ਬੜੀ ਸੰਜੀਦਗੀ ਨਾਲ ਧਿਆਨ ਰੱਖਿਆ ਤੇ ਉਸ ਨੇ ਆਪਣੀ ਜ਼ਿੰਦਗੀ ਬਚਾ ਲਈ ਹੈ।
ਹੁਣ ਹੋਪ ਉਹ ਬਣਨਾ ਚਾਹੁੰਦੀ ਸੀ ਜਿਸ ਦਾ ਸੁਫ਼ਨਾ ਉਸ ਨੇ ਬਚਪਨ ਵਿੱਚ ਲਿਆ ਸੀ ਤੇ ਇਹ ਸੁਫ਼ਨਾ ਸੀ ਮਾਡਲ ਬਣਨ ਦਾ।
ਉਸ ਨੇ ਕਿਹਾ ਕਿ ਉਸ ਕੋਲ ਹਫ਼ਤੇ ਦੇ ਸੱਤ ਦਿਨ 24 ਘੰਟਿਆਂ ਦੌਰਾਨ ਐਮ-16 ਮਸ਼ੀਨਗੰਨ ਹੁੰਦੀ ਸੀ ਜਿਹੜੀ ਉਸ ਨੂੰ ਬਹੁਤ ਪ੍ਰੇਸ਼ਾਨ ਕਰਦੀ ਸੀ। ਆਪਣੀ ਜ਼ਿੰਦਗੀ ਦੇ ਤਜਰਬੇ ਨਾਲ ਉਸ ਨੇ ਆਪਣੇ ਕਰੀਅਰ ਦੇ ਮੁੜ ਮੁਲਾਕਣ ਬਾਰੇ ਸੋਚਿਆ।
'ਡੇਲੀ ਮੇਲ' ਦੀ ਖ਼ਬਰ ਮੁਤਾਬਕ ਹੋਪ (26) ਨੇ ਇਸ ਦੌਰਾਨ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੇ ਚੰਗੇ ਤੇ ਮਾੜੇ ਤਜਰਬੇ ਦੇਖੇ। ਇਸ ਦਾ ਸਿੱਟਾ ਇਹ ਨਿਕਲਿਆ ਕਿ ਉਸ ਨੇ ਜ਼ਿੰਦਗੀ ਨੂੰ ਵੱਖਰੇ ਨਜ਼ਰੀਏ ਤੋਂ ਦੇਖਣਾ ਸ਼ੁਰੂ ਕਰ ਦਿੱਤਾ।
ਗ੍ਰੈਜੂਏਟ ਦੀ ਪੜ੍ਹਾਈ ਤੋਂ ਬਾਅਦ ਫਲੋਰੀਡਾ ਦੀ ਰਹਿਣ ਵਾਲੀ ਹੋਪ ਹਾਰਵਰਡ ਨੂੰ ਦੂਜਿਆਂ ਦੀ ਮਦਦ ਲਈ ਯੂਐਸਏ ਏਅਰ ਫੋਰਸ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ ਗਿਆ। ਏਅਰ ਫੋਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਸ ਨੂੰ 19ਸਾਲ ਦੀ ਉਮਰ ਵਿੱਚ ਹੀ ਮੱਧ ਪੂਰਬ ਵਿੱਚ ਭੇਜਿਆ ਗਿਆ।