✕
  • ਹੋਮ

ਹੱਥਰਸੀ ਕਰਨ ਵਾਲੇ ਨੂੰ 100 ਡਾਲਰ ਜ਼ੁਰਮਾਨਾ!

ਏਬੀਪੀ ਸਾਂਝਾ   |  20 Mar 2017 02:35 PM (IST)
1

2

3

4

5

6

7

8

9

ਫਰਾਰ ਨੇ ਕਿਹਾ ਕਿ ਜਦੋਂ ਇੱਕ ਮਹਿਲਾ ਟ੍ਰਾਂਸ-ਬਜਾਈਨਲ ਅਲਟ੍ਰਾਸਾਉਂਡ ਤੋਂ ਗੁਜ਼ਰਦੀ ਹੈ ਤਾਂ ਉਸ ਦੇ ਲਈ ਸਿਹਤ ਸੁਵਿਧਾਵਾਂ ਦਾ ਖ਼ਿਆਲ ਨਹੀਂ ਰੱਖਿਆ ਜਾਂਦਾ। ਇਸ ਪੂਰੀ ਪ੍ਰਕ੍ਰਿਆ ਲਈ ਉਸ ਦੇ ਦਿਮਾਗ਼ ਨੂੰ ਬਦਲਣ ਵਿੱਚ ਸਰਕਾਰ ਦਾ ਕਾਨੂੰਨ ਦੋਸ਼ੀ ਹੈ।

10

ਜੈਸਿਕਾ ਫਰਾਰਾ ਪੁਰਸ਼ਾਂ ਨੂੰ ਜਾਣਨ ਦਾ ਅਧਿਕਾਰ ਕੰਪੇਨ ਤਹਿਤ ਦੱਸ ਰਹੀ ਹੈ ਕਿ ਮਹਿਲਾਵਾਂ ਨੂੰ ਕੁਝ ਖ਼ਾਸ ਹੈਲਥ ਕੇਅਰ ਕਾਨੂੰਨਾਂ ਦੇ ਨਾਮ ਨਾਲ ਪ੍ਰੇਸ਼ਾਨ ਕੀਤਾ ਜਾਂਦਾ ਹੈ। ਜਦੋਂਕਿ ਪੁਰਸ਼ਾਂ ਲਈ ਅਜਿਹਾ ਕੋਈ ਕਾਨੂੰਨ ਨਹੀਂ ਹੈ ਜਿਸ ਵਿੱਚ ਗਰਭਪਾਤ ਦਾ ਜ਼ਿਕਰ ਕੀਤਾ ਜਾਂਦਾ ਹੈ। ਜੈਸਿਕਾ ਫਰਾਰ ਨੇ ਕਿਹਾ ਨਸਬੰਦੀ ਜਾਂ ਵਿਆਗਰਾ ਲਈ ਕੋਈ ਪਰਚਾ ਮਿਲਣ ਤੋਂ ਪਹਿਲਾਂ ਇੱਕ ਨਿਸ਼ਚਿਤ ਸਮੇਂ ਤੱਕ ਇੰਤਜ਼ਾਰ ਕਰਨਾ ਜ਼ਰੂਰੀ ਹੈ। ਇਸੇ ਤਰ੍ਹਾਂ ਹੀ ਮੈਡੀਕਲ ਦੇ ਹਿਸਾਬ ਤੋਂ ਗ਼ੈਰਜ਼ਰੂਰੀ ਡਿਜੀਟਲ ਰੈਕਟਲ ਜਾਂਚ ਲਈ ਵੀ ਇੰਤਜ਼ਾਰ ਕਰਨਾ ਹੁੰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੈਲਥ ਕੇਅਰ ਪਾਬੰਦੀਆਂ ਕਾਰਨ ਅਮਰੀਕਾ ਦੀਆਂ ਮਹਿਲਾਵਾਂ ਨੂੰ ਪ੍ਰੇਸ਼ਾਨੀ ਉਠਾਉਣੀ ਪੈ ਸਕਦੀ ਹੈ।

11

ਵਾਸ਼ਿੰਗਟਨ: ਅਮਰੀਕਾ ਦੇ ਟੈਕਸਾਸ ਦੀ ਇੱਕ ਡੈਮੋਕ੍ਰੇਟ ਸੰਸਦ ਮੈਂਬਰ ਨੇ ਹੱਥਰਸੀ ਕਰਨ ਵਾਲੇ ਪੁਰਸ਼ਾਂ ਉੱਤੇ 100 ਡਾਲਰ ਜੁਰਮਾਨੇ ਦਾ ਪ੍ਰਸਤਾਵ ਰੱਖਿਆ ਹੈ। ਜੈਸਿਕਾ ਫਰਰਾਰ ਇੱਕ ਡੈਮੋਕ੍ਰੇਟ ਸਾਂਸਦ ਹੈ ਜੋ ਇਸ ਪ੍ਰਸਤਾਵ ਉੱਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਣਜੰਮੇ ਬੱਚਿਆਂ ਦੀ ਸੁਰੱਖਿਆ ਹਰ ਪਾਸੇ ਤੋਂ ਹੋਣੀ ਚਾਹੀਦੀ ਹੈ। ਜੈਸਿਕਾ ਨੇ ਇਸ ਬਿੱਲ ਵਿੱਚ ਕਿਹਾ ਕਿ ਜੇਕਰ ਕੋਈ ਆਦਮੀ ਇਸਤਰੀ ਯੋਨੀ ਤੋਂ ਬਾਹਰ ਸਪਰਮ ਕੱਢਦਾ ਹੈ ਤਾਂ ਇਹ ਅਣਜੰਮੇ ਬੱਚ ਦੇ ਖ਼ਿਲਾਫ਼ ਕਦਮ ਹੈ।

12

ਉਨ੍ਹਾਂ ਨੇ ਕਾਮੁਕਤਾ ਦਾ ਵਰਗੀਕਰਨ ਕਰਦੇ ਹੋਏ ਦੱਸਿਆ ਹੈ ਕਿ ਯੋਨੀ ਦੇ ਬਾਹਰ ਸ਼ੁਕਰਾਣੂ ਕੱਢਣਾ ਅਣਜੰਮੇ ਬੱਚੇ ਖ਼ਿਲਾਫ਼ ਕਾਰਵਾਈ ਹੈ। ਉਨ੍ਹਾਂ ਨੇ ਕਿਹਾ ਕਿ ਜੀਵਨ ਦੀ ਪਵਿੱਤਰਤਾ ਬਣਾਈ ਰੱਖਣ ਵਿੱਚ ਖ਼ੁਦ ਨਾਕਾਮੀ ਦੀ ਤਰ੍ਹਾਂ ਹੈ। ਇੱਥੇ ਸਾਂਸਦਾਂ ਨੇ ਮਹਿਲਾਵਾਂ ਲਈ ਸਿਹਤ ਸੁਵਿਧਾਵਾਂ ਨੂੰ ਕਾਫ਼ੀ ਮੁਸ਼ਕਲ ਬਣਾ ਦਿੱਤਾ ਹੈ।

13

ਸੈਕਸ ਵਿੱਚ ਚਰਮ ਸੁੱਖ ਦੀ ਕੁੰਜੀ ਕੀ ਹੈ? ਟੈਕਸਾਸ ਦੇ ਹਾਊਸ ਆਫ਼ ਰਿਪ੍ਰੈਜੈਂਟੇਨਿਵਸ ਉੱਤੇ ਰਿਪਬਲਿਕਨਜ਼ ਦਾ ਕੰਟਰੋਲ ਹੈ। ਉਸ ਰਾਜ ਵਿੱਚ ਗਰਭਪਾਤ ਨੂੰ ਲੈ ਕੇ ਕਰੜੇ ਕਾਨੂੰਨ ਹਨ। ਇੱਥੇ ਰੂੜ੍ਹੀਵਾਦ ਇਸਾਈ ਪਰੰਪਰਾਵਾਂ ਮੁਤਾਬਿਕ ਗਰਭਪਾਤ ਕਾਨੂੰਨ ਬਣਾਇਆ ਗਿਆ ਹੈ। ਸਾਲ 2011 ਤੋਂ ਗਰਭਪਾਤ ਤੋਂ 24 ਘੰਟੇ ਪਹਿਲਾ ਮਹਿਲਾਵਾਂ ਨੂੰ ਇੱਕ ਕਠਨ ਅਲਟਰਾਸਾਉਂਡ ਤੋਂ ਗੁਜ਼ਰਨਾ ਪੈਂਦਾ ਹੈ। ਇਸ ਤਹਿਤ ਮਹਿਲਾਵਾਂ ਨੂੰ ਘੱਟ ਤੋਂ ਘੱਟ ਦੋ ਵਾਰ ਹਸਪਤਾਲ ਦੇ ਚੱਕਰ ਲਾਉਣਾ ਪੈਂਦਾ ਹੈ। ਇਸੇ ਵਜ੍ਹਾ ਕਰਕੇ ਫਰਾਰ ਗ਼ੁੱਸੇ ਵਿੱਚ ਹੈ।

  • ਹੋਮ
  • ਸਿਹਤ
  • ਹੱਥਰਸੀ ਕਰਨ ਵਾਲੇ ਨੂੰ 100 ਡਾਲਰ ਜ਼ੁਰਮਾਨਾ!
About us | Advertisement| Privacy policy
© Copyright@2026.ABP Network Private Limited. All rights reserved.