✕
  • ਹੋਮ

ਤੰਗ ਜੀਨ, ਭਾਰੇ ਹੈਂਡਬੈਗ ਤੇ ਉੱਚੀ ਅੱਡੀ ਦੀਆਂ ਸ਼ੁਕੀਨਣਾਂ ਲਈ ਵੱਡੀ ਖਬਰ..

ਏਬੀਪੀ ਸਾਂਝਾ   |  20 Mar 2017 11:34 AM (IST)
1

2

ਅਧਿਐਨ ਅਨੁਸਾਰ 20 ਫ਼ੀਸਦੀ ਮਹਿਲਾਵਾਂ ਅਜਿਹੇ ਜੁੱਤੇ ਪਾਉਂਦੀਆਂ ਹਨ, ਜੋ ਪੈਰ ਦਾ ਸੰਤੁਲਨ ਨਹੀਂ ਬਣਾਉਂਦੇ ਤੇ ਨਤੀਜੇ ਵਜੋਂ ਪਿੱਠ ਦਾ ਦਰਦ ਸ਼ੁਰੂ ਹੋ ਜਾਂਦਾ ਹੈ। ਦਸ ਫ਼ੀਸਦੀ ਮਹਿਲਾਵਾਂ ਲੋੜ ਤੋਂ ਵੱਧ ਭਾਰੇ ਗਹਿਣੇ ਪਾਉਣ ਕਾਰਨ ਗਰਦਨ ਦਾ ਦਰਦ ਸਹੇੜ ਲੈਂਦੀਆਂ ਹਨ।

3

ਬੀਸੀਏ ਦੇ ਮਾਹਿਰ ਟਿਮ ਹਚਫੁਲ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਆਉਂਦੇ ਕਈ ਮਰੀਜ਼ਾਂ ਨੂੰ ਬੇਢੰਗੇ ਤੇ ਗ਼ੈਰ-ਅਰਾਮਦਾਇਕ ਕੱਪੜੇ ਪਾਉਣ ਦਾ ਨੁਕਸਾਨ ਪਤਾ ਹੀ ਨਹੀਂ ਹੁੰਦਾ, ਜਦੋਂਕਿ ਫ਼ੈਸ਼ਨ ਦੇ ਇਸ ਦੌਰ ਵਿੱਚ ਸਿਹਤ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ।

4

ਅਧਿਐਨ ਵਿੱਚ ਸਾਹਮਣੇ ਆਇਆ ਕਿ 73 ਫ਼ੀਸਦੀ ਔਰਤਾਂ ਨੂੰ ਪਿੱਠ ਦੇ ਦਰਦ ਨਾਲ ਜੂਝਣਾ ਪੈ ਰਿਹਾ ਹੈ ਤੇ ਇਸ ਦਾ ਸਭ ਤੋਂ ਵੱਡਾ ਕਾਰਨ ਅਰਾਮਦਾਇਕ ਕੱਪੜੇ ਨਾ ਪਾਉਣਾ ਹੈ। ਇਨ੍ਹਾਂ ਵਿੱਚੋਂ 28 ਫ਼ੀਸਦੀ ਮਹਿਲਾਵਾਂ ਬੇਢੰਗੇ ਤੇ ਤੰਗ ਕੱਪੜੇ ਪਾਉਣ ਦੇ ਨੁਕਸਾਨ ਜਾਣਨ ਦੇ ਬਾਵਜੂਦ ਅਜਿਹਾ ਕਰਦੀਆਂ ਹਨ, ਜਦੋਂਕਿ 33 ਫ਼ੀਸਦੀ ਮਹਿਲਾਵਾਂ ਇਸ ਤੋਂ ਅਣਜਾਣ ਹਨ ਕਿ ਅਰਾਮਦਾਇਕ ਕੱਪੜੇ ਨਾ ਪਾਉਣ ਕਾਰਨ ਪਿੱਠ ਤੇ ਗਰਦਨ ਦੇ ਦਰਦ ਨਾਲ ਜੂਝਣਾ ਪੈ ਸਕਦਾ ਹੈ।

5

ਲੰਡਨ: ਤੰਗ ਜੀਨ ਉੱਚੀ ਅੱਡੀ ਤੇ ਭਾਰੀ ਹੈਂਡਬੈਗ ਚੁੱਕਣ ਵਾਲੀਆਂ ਔਰਤਾਂ ਲਈ ਬੁਰੀ ਖਬਰ ਹੈ। ਇੱਕ ਨਵੇਂ ਅਧਿਐਨ ਨੇ ਇਸ ਫੈਸ਼ਨ ਨੂੰ ਮਹਿਲਾਵਾਂ ਲਈ ਸਿਹਤ ਪੱਖੋਂ ਨੁਕਸਾਨਦੇਹ ਦੱਸਿਆ ਹੈ।

6

ਅਧਿਐਨ ਵਿੱਚ ਖ਼ੁਲਾਸਾ ਹੋਇਆ ਕਿ ਹਾਈ ਹੀਲਜ਼, ਭਾਰੇ ਹੈਂਡਬੈਗ ਤੇ ਤੰਗ ਜੀਨਜ਼ ਪਾਉਣ ਵਾਲੀਆਂ ਮਹਿਲਾਵਾਂ ਵਾਧੂ ਸਿਹਮ ਸਮੱਸਿਆਵਾਂ ਸਹੇੜ ਲੈਂਦੀਆਂ ਹਨ, ਜਿਨ੍ਹਾਂ ਦਾ ਪਤਾ ਕੁਝ ਸਮਾਂ ਬਾਅਦ ਲੱਗਦਾ ਹੈ।

7

ਬਰਤਾਨੀਆ ਦੀ ਕੰਗਰੋੜ ਚਿਕਿਤਸਾ ਬਾਰੇ ਐਸੋਸੀਏਸ਼ਨ ‘ਬੀਸੀਏ’ ਦੀ ਅਧਿਐਨ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਲੋਕ ਫੈਸ਼ਨ ਦੀ ਆੜ ਵਿੱਚ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।

  • ਹੋਮ
  • ਸਿਹਤ
  • ਤੰਗ ਜੀਨ, ਭਾਰੇ ਹੈਂਡਬੈਗ ਤੇ ਉੱਚੀ ਅੱਡੀ ਦੀਆਂ ਸ਼ੁਕੀਨਣਾਂ ਲਈ ਵੱਡੀ ਖਬਰ..
About us | Advertisement| Privacy policy
© Copyright@2026.ABP Network Private Limited. All rights reserved.