ਕਿਤੇ ਭੁੱਲ ਕੇ ਵੀ ਨਾ ਲੈ ਜਾਇਓ ਬਾਥਰੂਮ 'ਚ ਫੋਨ
ਜ਼ਾਹਿਰ ਹੈ ਕਿ ਅਜਿਹੀ ਗੰਦਗੀ ਤੁਹਾਨੂੰ ਕਿੰਨਾ ਬੀਮਾਰ ਕਰ ਸਕਦੀ ਹੈ। ਉਂਗਲੀਆਂ ਨੂੰ ਟਾਇਲਟ ਦੀ ਗੰਦਗੀ ਲੱਗ ਜਾਂਦੀ ਹੈ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ। ਇਸ ਲਈ ਬਿਹਤਰ ਹੈ ਕਿ ਬਾਥਰੂਮ ਜਾਓ ਤਾਂ ਫੋਨ ਪਖਾਨੇ ‘ਚ ਨਾ ਲੈ ਕੇ ਜਾਓ ਤਾਂ ਜੋ ਉਸ ਨਾਲ ਗੰਦਗੀ ਬਾਹਰ ਨਾ ਆ ਸਕੇ ਅਤੇ ਹੱਥ ਚੰਗੀ ਤਰ੍ਹਾਂ ਧੋਵੋ।
ਦੂਜੀ ਇਹ ਕਿ ਇਸ ਨੂੰ ਕਿਤੇ ਵੀ ਲਿਜਾਇਆ ਜਾ ਸਕਦਾ ਹੈ। ਪਰ ਅਸਲ ‘ਚ ਟਾਇਲਟ ਸੀਟ ‘ਤੇ ਬੈਠੇ ਲੋਕ ਆਪਣੇ ਵ੍ਹਾਟਸਐਪ ਮੈਸੇਜ, ਫੇਸਬੁੱਕ ਪੋਸਟ, ਟੈਕਸਟ ਮੈਸੇਜ ਸਭ ਪੜ੍ਹ ਲੈਂਦੇ ਹਨ। ਕੁਝ ਨਹੀਂ ਤਾਂ ਨੁੱਕਰੇ ਰੱਖ ਕੇ ਗੀਤ ਸੁਣਦੇ ਰਹਿੰਦੇ ਹਨ ਪਰ ਅਸਲ ‘ਚ ਇਹ ਬਹੁਤ ਬੁਰੀ ਆਦਤ ਹੈ। ਗਲਤੀ ਨਾਲ ਤੁਹਾਡਾ ਹਜ਼ਾਰਾਂ ਦਾ ਫੋਨ ਪੌਟ ਅੰਦਰ ਡਿੱਗ ਸਕਦਾ ਹੈ। ਬਾਥਰੂਮ ਤੇ ਟਾਇਲਟ ਬਹੁਤ ਗੰਦੀ ਥਾਂ ਹੁੰਦੀ ਹੈ, ਖਾਸ ਕਰਕੇ ਜਨਤਕ ਟਾਇਲਟ।
ਅਜਿਹੇ ‘ਚ ਤੁਸੀਂ ਜਿਸ-ਜਿਸ ਚੀਜ਼ ਨੂੰ ਟਚ ਕਰਦੇ ਹੋ, ਉਸ ਦੀ ਗੰਦਗੀ ਤੁਹਾਡੇ ਹੱਥਾਂ ‘ਚ ਲੱਗਦੀ ਹੈ। ਤੁਸੀਂ ਹੱਥ ਤਾਂ ਧੋ ਲੈਂਦੇ ਹੋ ਪਰ ਫੋਨ ਨਹੀਂ। ਇਸ ਦੌਰਾਨ ਹੱਥ ਧੋਣ ਤੋਂ ਪਹਿਲਾਂ ਫੋਨ ਖੱਬੇ-ਸੱਜੇ ਸਵਾਈਪ ਕਰਦੇ ਹੋ ਤਾਂ ਉਹ ਗੰਦਗੀ ਉਸ ‘ਚ ਵੀ ਲੱਗਦੀ ਹੈ, ਜੋ ਫੋਨ ਨਾਲ ਹੀ ਬਾਹਰ ਆਉਂਦੀ ਹੈ।
ਮਾਈਕ੍ਰੋਬਾਇਲਾਜੀ ਦੇ ਪ੍ਰੋਫੈਸਰਾਂ ਨੇ ਦੱਸਿਆ ਕਿ ਇਨ੍ਹਾਂ ਥਾਵਾਂ ‘ਤੇ ਮਨੁੱਖੀ ਗੰਦਗੀ ਤੇ ਪਿਸ਼ਾਬ ਨਾਲ ਕਈ ਕੀਟਾਣੂ, ਪੈਥੋਜੇਨ ਤੇ ਬੈਕਟੀਰੀਆ ਪੈਦਾ ਹੁੰਦੇ ਹਨ। ਜਦੋਂ ਟਾਇਲਟ ਫਲੱਸ਼ ਕਰਦੇ ਹਾਂ ਤਾਂ ਅੰਦਰ ਦਾ ਪਾਣੀ 6 ਫੁੱਟ ਤੱਕ ਇਧਰ-ਉੱਧਰ ਫੈਲਦਾ ਹੈ। ਇਸੇ ਤਰ੍ਹਾਂ ਟਾਇਲਟ ਪੇਪਰ ‘ਤੇ ਵੀ ਪਤਾ ਨਹੀਂ ਕਿੰਨੇ ਕੀਟਾਣੂ ਹੁੰਦੇ ਹਨ।
ਚੰਡੀਗੜ੍ਹ: ਤਕਨੀਕ ਨਾਲ ਸਾਡੀ ਜ਼ਿੰਦਗੀ ਤੇ ਆਦਤਾਂ ‘ਚ ਵੀ ਬਹੁਤ ਬਦਲਾਅ ਆਏ ਹਨ। ਪਹਿਲਾਂ ਲੋਕ ਪਖਾਨੇ ‘ਚ ਅਖ਼ਬਾਰ ਤੇ ਕਿਤਾਬਾਂ ਲੈ ਜਾਂਦੇ ਸਨ ਪਰ ਹੁਣ ਇਨ੍ਹਾਂ ਦੀ ਥਾਂ ਮੋਬਾਈਲ ਫੋਨ ਨੇ ਲੈ ਲਈ ਹੈ। ਇਸ ਦੇ ਦੋ ਕਾਰਨ ਹਨ। ਇੱਕ ਇਹ ਕਿ ਫੋਨ ਨੇ ਇੰਨੀਆਂ ਸਹੂਲਤਾਂ ਦਿੱਤੀਆਂ ਕਿ ਉਸ ਦੇ ਬਿਨਾਂ ਰਹਿ ਨਹੀਂ ਸਕਦੇ।