ਕੌਫੀ ਤੇ ਚਾਕਲੇਟ ਦੇ ਦੀਵਾਨਿਆਂ ਲਈ ਚੰਗੀ ਖ਼ਬਰ
ਏਬੀਪੀ ਸਾਂਝਾ | 10 Mar 2017 01:48 PM (IST)
1
ਪ੍ਰੀਖਣ ਦੌਰਾਨ ਉਨ੍ਹਾਂ ਲੋਕਾਂ ਦੇ ਧਿਆਨ ਦਾ ਪੱਧਰ ਬਿਹਤਰ ਪਾਇਆ ਗਿਆ ਜਿਨ੍ਹਾਂ ਨੇ ਕੌਫੀ ਤੇ ਚਾਕਲੇਟ ਨੂੰ ਮਿਲਾ ਕੇ ਇਸਤੇਮਾਲ ਕੀਤਾ ਸੀ।
2
ਇਸ ਲਈ ਇਨ੍ਹਾਂ ਦੋਵਾਂ ਦੇ ਮੇਲ ਨਾਲ ਬਣੇ ਡਰਿੰਕ ਦਾ ਇਸਤੇਮਾਲ ਜ਼ਿਆਦਾ ਫਾਇਦੇਮੰਦ ਹੈ। ਖੋਜ ਦੌਰਾਨ ਉਮੀਦਵਾਰਾਂ ਨੂੰ ਉਬਲੀ ਚਾਕਲੇਟ, ਚਾਕਲੇਟ ਦੇ ਨਾਲ ਕੌਫੀ ਤੇ ਸਿਰਫ਼ ਕੌਫੀ ਦਾ ਇਸਤੇਮਾਲ ਕਰਨ ਲਈ ਕਿਹਾ ਗਿਆ।
3
ਅਮਰੀਕਾ ਦੀ ਕਲਾਰਕਸਨ ਯੂਨੀਵਰਸਿਟੀ ਦੇ ਖੋਜਕਰਤਾ ਅਲੀ ਬੂਲਾਨੀ ਨੇ ਕਿਹਾ ਕਿ ਚਾਕਲੇਟ ਦਿਮਾਗ 'ਚ ਖੂਨ ਦਾ ਵਹਾਅ ਵਧਾਉਂਦਾ ਹੈ। ਇਸ ਨਾਲ ਧਿਆਨ ਦਾ ਪੱਧਰ ਵਧਦਾ ਹੈ। ਖੋਜ ਵਿੱਚ ਪਾਇਆ ਗਿਆ ਕਿ ਚਾਕਲੇਟ ਕੈਫੀਨ ਦੇ ਉਸ ਪ੍ਰਭਾਵ ਨੂੰ ਘੱਟ ਕਰ ਦਿੰਦਾ ਹੈ ਜਿਸ ਕਾਰਨ ਚਿੰਤਾ ਵਧਦੀ ਹੈ।
4
ਨਿਊਯਾਰਕ: ਕੌਫੀ ਦੇ ਦੀਵਾਨਿਆਂ ਲਈ ਚੰਗੀ ਖ਼ਬਰ ਹੈ। ਤਾਜ਼ਾ ਖੋਜ ਮੁਤਾਬਕ ਕੌਫੀ ਤੇ ਚਾਕਲੇਟ ਨੂੰ ਉਬਾਲ ਕੇ ਪੀਣ ਨਾਲ ਵਿਅਕਤੀ ਜ਼ਿਆਦਾ ਸਮੇਂ ਤੱਕ ਧਿਆਨ ਕੇਂਦਰਤ ਕਰਨ 'ਚ ਸਮਰੱਥ ਹੁੰਦਾ ਹੈ।