ਵਿਗਿਆਨੀਆਂ ਨੇ ਲੱਭਿਆ ਸੱਪ ਦੇ ਜ਼ਹਿਰ ਦਾ ਸਸਤਾ ਤੋੜ
ਜ਼ਹਿਰ ਦੇ ਕਣ ਉਸ ਨੈਨੋ ਜੈੱਲ ਵੱਲੋਂ ਸੁਕਾ ਲਏ ਜਾਂਦੇ ਹਨ ਅਤੇ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਉਂਦੇ। ਇਹ ਨੈਨੋ ਜੈੱਲ ਹੋਰ ਐਂਟੀ ਡਾਟ ਦੇ ਮੁਕਾਬਲੇ ਬਹੁਤ ਸਸਤਾ ਹੈ ਅਤੇ ਲੰਬੇ ਸਮੇਂ ਤਕ ਅਸਰਦਾਰ ਬਣਿਆ ਰਹਿੰਦਾ ਹੈ। ਹੋਰ ਐਂਟੀ ਡਾਟ ਤੋਂ ਅਲੱਗ ਇਸ ਨੂੰ ਫ੍ਰੀਜ਼ਰ 'ਚ ਰੱਖਣ ਦੀ ਲੋੜ ਨਹੀਂ ਰਹਿੰਦੀ।
ਅਸੀਂ ਜਿਹੜੀ ਜੈੱਲ ਤਿਆਰ ਕੀਤੀ ਹੈ ਉਹ ਵੱਖ-ਵੱਖ ਮਹਾਦੀਪਾਂ 'ਚ ਪਾਈਆਂ ਜਾਣ ਵਾਲੀਆਂ ਸੱਪਾਂ ਦੀਆਂ ਕਈ ਵੱਖ-ਵੱਖ ਪ੍ਰਜਾਤੀਆਂ ਦੇ ਜ਼ਹਿਰ 'ਤੇ ਕਾਰਗਰ ਹੈ। ਵਿਗਿਆਨੀਆਂ ਨੇ ਕਿਹਾ ਕਿ ਸੱਪ ਦਾ ਜ਼ਹਿਰ ਸਰੀਰ 'ਚ ਪਹੁੰਚ ਕੇ ਕੋਸ਼ਿਕਾਵਾਂ ਨੂੰ ਖ਼ਤਮ ਕਰਨ ਲੱਗਦਾ ਹੈ। ਹੁਣ ਇਕ ਅਜਿਹੀ ਪਾਲੀਮਰ ਨੈਨੋ ਜੈੱਲ ਤਿਆਰ ਕੀਤੀ ਗਈ ਹੈ ਜਿਹੜੀ ਜ਼ਹਿਰ ਦੇ ਖ਼ਤਰਨਾਕ ਪ੍ਰੋਟੀਨ ਨੂੰ ਬੰਨ੍ਹ ਲੈਂਦੀ ਹੈ ਅਤੇ ਉਸ ਨੂੰ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਦੀ ਹੈ।
ਗ਼ਰੀਬੀ ਅਤੇ ਸਿਹਤ ਸੇਵਾਵਾਂ ਮੁਹੱਈਆ ਨਾ ਹੋਣ ਕਾਰਨ ਉਨ੍ਹਾਂ ਨੂੰ ਉਚਿਤ ਇਲਾਜ ਨਹੀਂ ਮਿਲ ਪਾਉਂਦਾ। ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ, ਇਰਵਿਨ ਦੇ ਖੋਜਕਰਤਾ ਜੈਫਰੀ ਓ ਬ੍ਰਾਇਨ ਨੇ ਕਿਹਾ ਕਿ ਹਾਲੇ ਜਿੰਨੇ ਐਂਟੀ ਡਾਟ ਹਨ, ਉਹ ਕੁਝ ਖ਼ਾਸ ਸੱਪਾਂ ਦੇ ਜ਼ਹਿਰ 'ਤੇ ਹੀ ਕਾਰਗਰ ਹਨ।
ਦੁਨੀਆ ਭਰ 'ਚ ਸਾਲਾਨਾ ਔਸਤਨ 45 ਲੱਖ ਲੋਕਾਂ ਨੂੰ ਸੱਪ ਡੰਗ ਮਾਰਦੇ ਹਨ। ਜ਼ਹਿਰ ਦੇ ਅਸਰ ਦੇ ਕਾਰਨ ਇਕ ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਜਾਂਦੀ ਹੈ। ਸੱਪ ਦਾ ਸ਼ਿਕਾਰ ਬਣਨ ਵਾਲਿਆਂ 'ਚ ਜ਼ਿਆਦਾਤਰ ਭਾਰਤ ਦੇ ਪੇਂਡੂ ਇਲਾਕਿਆਂ ਅਤੇ ਸਬ ਸਹਾਰਾ ਅਫਰੀਕਾ ਦੇ ਕਿਸਾਨ ਅਤੇ ਉਨ੍ਹਾਂ ਦੇ ਬੱਚੇ ਹੁੰਦੇ ਹਨ।
ਨਿਊਯਾਰਕ : ਸੱਪ ਦੇ ਜ਼ਹਿਰ ਤੋਂ ਬਚਣ ਲਈ ਵਿਗਿਆਨੀਆਂ ਨੇ ਖ਼ਾਸ ਮਾਲੀਕਿਊਲਰ ਜੈੱਲ ਤਿਆਰ ਕੀਤੀ ਹੈ। ਰਵਾਇਤੀ ਜ਼ਹਿਰ ਰੋਕੂ ਦਵਾਈਆਂ ਦੇ ਮੁਕਾਬਲੇ ਇਹ ਸਸਤਾ ਅਤੇ ਅਸਰਦਾਰ ਇਲਾਜ ਹੈ।