ਇਸ ਪਾੜ੍ਹੇ ਨੇ ਕੀਤਾ ਕਮਾਲ, ਹੁਣ ਬਿਨਾ ਚੀਰ-ਫਾੜ ਦੇ 'ਸਾਈਲੈਂਟ ਹਾਰਟ ਅਟੈਕ' ਦਾ ਲੱਗੂ ਪਤਾ
ਉਸ ਨੇ ਦੱਸਿਆ ਕਿ ਉਸ ਦਾ ਦਾਦਾ ਵੀ ਦੇਖਣ ਨੂੰ ਤੰਦਰੁਸਤ ਲਗਦਾ ਸਨ ਪਰ ਇਕ ਦਿਨ ਉਹ ਅਚਨਚੇਤ ਪਏ ਦਿਲ ਦੇ ਦੌਰੇ ਕਾਰਨ ਢਹਿ ਢੇਰੀ ਹੋ ਗਏ। ਇਸ ਤਕਨੀਕ ਰਾਹੀਂ ਚਮੜੀ 'ਤੇ ਕੋਈ ਚੀਰਾ ਦਿੱਤੇ ਵਗੈਰ ਐਫ. ਏ. ਬੀ. ਪੀ 3 (ਦਿਲ ਦੇ ਦੌਰੇ ਦਾ ਬਲੱਡ ਬਾਇਓਮਾਰਕਰ) ਦੀ ਮੌਜੂਦਗੀ ਦਾ ਬਾਰ ਬਾਰ ਵਿਸ਼ਲੇਸ਼ਣ ਕੀਤਾ ਜਾਂਦਾ ਹੈ।
ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਘਾੜਤ ਮੇਲੇ ਵਿਖੇ ਮਨੋਜ ਨੇ ਦੱਸਿਆ ਕਿ ਸਾਈਲੈਂਟ ਹਾਰਟ ਅਟੈਕ ਇਕ ਦਮ ਜਾਨਲੇਵਾ ਹੁੰਦਾ ਹੈ ਅਤੇ ਅੱਜ ਕਲ੍ਹ ਤਾਂ ਇਹ ਆਮ ਹੀ ਹੋਣ ਲੱਗ ਪਿਆ ਹੈ। ਇਨ੍ਹਾਂ ਮਾਮਲਿਆਂ ਵਿਚ ਲੋਕਾਂ ਵਿਚ ਬਿਮਾਰੀ ਦਾ ਕੋਈ ਲੱਛਣ ਨਹੀਂ ਦਿਸਦਾ ਅਤੇ ਉਹ ਦੇਖਣ ਨੂੰ ਚੰਗੇ ਤੰਦਰੁਸਤ ਲਗਦੇ ਹਨ।
ਉਸ ਨੂੰ ਇਹ ਮੌਕਾ ਦੇ ਕੇ ਉਸ ਦੀ 'ਨਾਨ-ਇਵੈਸਿਵ ਸੈਲਫ ਡਾਇਗਨੋਸਿਸ ਆਫ ਸਾਈਲੈਂਟ ਹਾਰਟ ਅਟੈਕ' ਤਕਨੀਕ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ।
'ਇਨੋਵੇਸ਼ਨ ਸਕਾਲਰਜ਼ ਇਨ-ਰੈਜ਼ੀਡੈਂਸ ਪ੍ਰੋਗਰਾਮ' ਤਹਿਤ ਇਹ ਤਕਨੀਕ ਵਿਕਸਤ ਕਰਨ ਵਾਲਾ ਵਿਦਿਆਰਥੀ ਅਕਾਸ਼ ਮਨੋਜ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਦੇ ਮਹਿਮਾਨ ਵਜੋਂ ਠਹਿਰਿਆ ਹੋਇਆ ਹੈ।
ਨਵੀਂ ਦਿੱਲੀ: ਤਾਮਿਲਨਾਡੂ ਦੇ ਇਕ ਦਸਵੀਂ ਜਮਾਤ ਦੇ ਵਿਦਿਆਰਥੀ ਨੇ ਇਕ ਤਕਨੀਕ ਵਿਕਸਤ ਕੀਤੀ ਹੈ ਜਿਸ ਨਾਲ 'ਸਾਈਲੈਂਟ ਹਾਰਟ ਅਟੈਕ' (ਬਿਨ੍ਹਾਂ ਤਕਲੀਫ ਵਾਲਾ ਦਿਲ ਦਾ ਦੌਰਾ) ਦੇ ਖਤਰੇ ਦੇ ਬਿਨ੍ਹਾਂ ਕਿਸੇ ਚੀਰ ਫਾੜ ਦੇ ਪਤਾ ਲਾਇਆ ਜਾ ਸਕਦਾ ਹੈ ਅਤੇ ਇਸ ਤਕਨੀਕ ਨਾਲ ਪੇਂਡੂ ਇਲਾਕਿਆਂ ਵਿਚ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਹਨ।