ਜਨਤਾ ਨੇ ਸਰੀਰਕ ਸਬੰਧਾਂ ਤੋਂ ਮੂੰਹ ਮੋੜਿਆ, ਕਈ ਦੇਸ਼ਾਂ ਦੀਆਂ ਸਰਕਾਰਾਂ ਫਿਕਰਮੰਦ
ਮੈਡਰਿਡ: ਲੋਕਾਂ ਵੱਲੋਂ ਲੋੜੀਂਦੇ ਸਰੀਰਕ ਸਬੰਧ ਨਾ ਬਣਾਉਣਾ ਦੁਨੀਆ ਭਰ ਦੀਆਂ ਸਰਕਾਰਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਫਰਾਂਸ 'ਚ ਜਾਣਕਾਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਬਿਹਤਰ ਸਿਹਤ ਲਈ ਜ਼ਿਆਦਾ ਸਰੀਰਕ ਸਬੰਧ ਬਣਾਉਣ। ਉੱਥੇ ਹੀ ਜਾਪਾਨ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਅੱਧੇ ਤੋਂ ਜ਼ਿਆਦਾ ਵਿਆਹੇ ਜੋੜੇ ਇੱਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਦੌਰਾਨ ਸਰੀਰਕ ਸਬੰਧ ਨਹੀਂ ਬਣਾਉਂਦੇ।
Download ABP Live App and Watch All Latest Videos
View In Appਸਵੀਡਨ ਦੇ ਨੇਤਾ ਇੱਕ ਬਿਹਤਰ ਜੀਵਨ ਲਈ ਹਰ ਰੋਜ਼ ਦੇ ਵਿਅਕਤੀਗਤ ਕੰਮਾਂ ਨੂੰ ਛੱਡ ਕੇ ਸੈਕਸ ਬਰੇਕ (ਛੁੱਟੀ) ਦੇਣ ਦੀ ਮੰਗ ਕਰ ਰਹੇ ਹਨ। ਸਪੇਨ 'ਚ ਵਧਦੀ ਮੌਤ ਦਰ ਤੇ ਘੱਟ ਹੋ ਰਹੀ ਜਨਮ ਦਰ ਨੇ ਦੇਸ਼ 'ਚ ਆਬਾਦੀ ਨੂੰ ਖ਼ਤਰੇ 'ਚ ਪਾ ਦਿੱਤਾ ਹੈ। ਇਸ ਮਾਮਲੇ ਨਾਲ ਨਜਿੱਠਣ ਲਈ ਉੱਥੇ 'ਸੈਕਸ ਜ਼ਾਰ' ਨਾਮ ਦੇ ਅਧਿਕਾਰੀ ਦੀ ਨਿਯੁਕਤੀ ਕੀਤੀ ਗਈ ਹੈ। ਇਹ ਅਧਿਕਾਰੀ ਇਸ ਮਾਮਲੇ ਸਬੰਧੀ ਰਾਸ਼ਟਰੀ ਰਣਨੀਤੀ ਬਣਾਉਣ ਦੀ ਭੂਮਿਕਾ ਨਿਭਾਏਗਾ, ਜਿਸ ਤਹਿਤ ਉਹ ਜਨਮ ਦਰ 'ਚ ਕਮੀ ਤੇ ਅਸੰਤੁਲਨ ਨੂੰ ਦੂਰ ਕਰਨ ਲਈ ਕੰਮ ਕਰੇਗਾ।
ਦੇਸ਼ 'ਚ ਜਨਮ ਦਰ ਘੱਟ ਹੋਣ ਦਾ ਕਾਰਨ ਹੈ ਕਿ ਲੋਕ ਦਿਨੇ ਲੰਬੇ ਸਮੇਂ ਤੱਕ ਤੇ ਦੇਰ ਰਾਤ ਤੱਕ ਕੰਮ ਕਰਦੇ ਹਨ। ਇਸ ਦੌਰਾਨ ਜ਼ਿਆਦਾ ਥਕਾਵਟ ਹੋਣ ਕਾਰਨ ਉਹ ਘੱਟ ਸਰੀਰਕ ਸਬੰਧ ਬਣਾਉਂਦੇ ਹਨ। ਇਸ ਦੇ ਸਿੱਟੇ ਵਜੋਂ ਦੇਸ਼ ਦੀ ਆਬਾਦੀ ਘੱਟ ਹੋ ਰਹੀ ਹੈ।
ਇਹ ਸਿਰਫ ਯੂਰਪ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿੱਚ ਜਿੱਥੇ ਵੀ ਕੰਮਕਾਰ ਦੀ ਟੈਨਸ਼ਨ ਤੇ ਮੀਆਂ-ਬੀਬੀ ਦੇ ਕੰਮਾਂ ਵਿੱਚ ਅੰਤਰਾਲ ਹੈ, ਉੱਥੇ ਇਹ ਸਮੱਸਿਆ ਆ ਰਹੀ ਹੈ। ਇੰਨਾਂ ਹੀ ਨਹੀਂ ਇਹ ਲੋਕ ਰੋਜ਼ਾਨਾਂ ਦੀ ਜ਼ਰੂਰਤਾਂ ਪੂਰੀ ਕਰਨ ਦੀ ਦੌੜ ਵਿੱਚ ਹੋਣ ਕਾਰਨ ਪਤੀ-ਪਤਨੀ ਖੁਦ ਨੂੰ ਸਮਾਂ ਨਹੀਂ ਦੇ ਪਾ ਰਹੇ।
ਪਿਛਲੇ ਸਾਲ ਕੀਤੇ ਗਏ ਅਧਿਐਨ 'ਚ ਕਿਹਾ ਗਿਆ ਸੀ ਕਿ ਇਸ ਸਦੀ ਦੌਰਾਨ ਲੋਕ ਪਿਛਲੀਆਂ ਪੀੜ੍ਹੀਆਂ ਦੇ ਲੋਕਾਂ ਮੁਕਾਬਲੇ ਬਹੁਤ ਘੱਟ ਸਰੀਰਕ ਸਬੰਧ ਬਣਾ ਰਹੇ ਹਨ। ਕਈ ਸਰਕਾਰਾਂ ਜਨਮ ਦਰ ਘੱਟ ਹੋਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੀਆਂ ਹਨ। ਇਸ ਦਾ ਆਰਥਿਕ ਅਸੰਤੁਲਨ ਤੇ ਕਲਿਆਣਕਾਰੀ ਰਾਜ 'ਤੇ ਵੀ ਪ੍ਰਭਾਵ ਪੈ ਸਕਦਾ ਹੈ।
- - - - - - - - - Advertisement - - - - - - - - -