ਦਿਲ ਦੇ ਮਰੀਜ਼ਾਂ ਚੰਗੀ ਖ਼ਬਰ, ਜਾਨ ਬਚਾਉਣ ਲਈ ਆਵੇਗਾ ਡਰੋਨ..
ਲੰਡਨ : ਆਉਣ ਵਾਲੇ ਦੌਰ 'ਚ ਡਰੋਨ ਦਿਲ ਦੇ ਮਰੀਜ਼ਾਂ ਦੀ ਜਾਨ ਬਚਾਉਣ ਦੇ ਕੰਮ ਵੀ ਆਉਣਗੇ। ਵਿਗਿਆਨਕਾਂ ਦਾ ਕਹਿਣਾ ਹੈ ਕਿ ਲੁੜੀਂਦੇ ਡਾਕਟਰੀ ਉਪਕਰਣਾਂ ਨਾਲ ਲੈਸ ਡਰੋਨ ਹਾਰਟ ਅਟੈਕ ਪੀੜਤਾਂ ਦੀ ਜਾਨ ਬਚਾਉਣ 'ਚ ਮਦਦਗਾਰ ਸਾਬਿਤ ਹੋ ਸਕਦੇ ਹਨ। ਇਨ੍ਹਾਂ ਨੂੰ ਐਂਬੂਲੈਂਸ ਦੀ ਤੁਲਨਾ 'ਚ ਚਾਰ ਗੁਣਾ ਤੇਜ਼ੀ ਨਾਲ ਮਰੀਜ਼ ਤਕ ਭੇਜਿਆ ਜਾ ਸਕਦਾ ਹੈ।
ਇਸ ਨੂੰ ਪਹੁੰਚਣ 'ਚ ਲੱਗਣ ਵਾਲਾ ਔਸਤ ਸਮਾਂ ਐਂਬੂਲੈਂਸ ਦੀ ਤੁਲਨਾ 'ਚ 16 ਮਿੰਟ ਤਕ ਘੱਟ ਪਾਇਆ ਗਿਆ। ਖੋਜਕਰਤਾਵਾਂ ਨੇ ਕਿਹਾ ਕਿ ਦਿਲ ਦੇ ਮਾਮਲੇ 'ਚ 16 ਮਿੰਟ ਬਹੁਤ ਮਹੱਤਵਪੂਰਣ ਹੁੰਦੇ ਹਨ। ਹਾਲਾਂਕਿ ਇਕ ਕੰਮ 'ਚ ਡਰੋਨ ਦੇ ਇਸਤੇਮਾਲ ਲਈ ਅਜੇ ਵਿਆਪਕ ਤਿਆਰੀ ਦੀ ਜ਼ਰੂਰਤ ਹੈ।
ਆਪਣੇ ਪ੍ਰਯੋਗ ਲਈ ਸਵੀਡਿਸ਼ ਕੰਪਨੀ ਨੇ ਜੀਪੀਐੱਸ ਅਤੇ ਏਈਡੀ ਨਾਲ ਲੈਸ ਇਕ ਡਰੋਨ ਤਿਆਰ ਕੀਤਾ। ਇਸ ਡਰੋਨ 'ਚ ਉੱਚ ਗੁਣਵਤਾ ਦਾ ਕੈਮਰਾ ਵੀ ਲਗਾਇਆ ਗਿਆ ਸੀ। ਖੋਜਕਰਤਾਵਾਂ ਨੇ ਦੱਸਿਆ ਕਿ ਡਰੋਨ ਕਿਸੇ ਹੰਗਾਮੀ ਸਥਿਤੀ 'ਚ ਜ਼ਿਆਦਾ ਜਲਦੀ ਪਹੁੰਚ ਸਕਦਾ ਹੈ।
ਸਵੀਡਨ ਸਥਿਤ ਕਰੋਲਿੰਸਕਾ ਇੰਸਟੀਚਿਊਟ ਦੇ ਖੋਜਕਰਤਾਵਾਂ ਨੇ ਆਟੋਮੇਟਿਡ ਐੈਕਸਟਰਨਲ ਡਿਫਿਬਿ੍ਰਲੇਟਰ (ਏਈਡੀ) ਅਤੇ ਹੰਗਾਮੀ ਡਾਕਟਰੀ ਸੇਵਾ (ਈਐੱਮਐੱਸ) ਨਾਲ ਲੈਸ ਐਂਬੂਲੈਂਸ ਦੀ ਤੁਲਨਾ ਕੀਤੀ। ਏਈਡੀ ਇਕ ਅਜਿਹਾ ਉਪਕਰਣ ਹੈ ਜੋ ਦਿਲ ਦੀ ਧੜਕਣ ਨੂੰ ਜਾਂਚਦਾ ਹੈ ਅਤੇ ਜ਼ਰੂਰਤ ਪੈਣ 'ਤੇ ਬਿਜਲੀ ਦਾ ਝਟਕਾ ਦੇ ਕੇ ਧੜਕਣ ਨੂੰ ਠੀਕ ਕਰਦਾ ਹੈ।