ਟੈਟੂ ਦੇ ਸ਼ੌਕੀਨਾਂ ਲਈ ਖਤਰਨਾਕ ਖ਼ਬਰ!
ਇਸ ਵਿੱਚ ਕਾਰਬਨ ਬਲੈਕ ਦੇ ਇਲਾਵਾ ਟਾਈਟੇਨੀਅਮਸ ਡਾਈਆਕਸਾਈਡ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ। ਇਹ ਸਿਹਤ ਲਈ ਬਹੁਤ ਨੁਕਸਾਨਦਾਇਕ ਹੁੰਦੇ ਹਨ।
ਟੈਟੂ 'ਚ ਇਸਤੇਮਾਲ ਕੀਤੀ ਜਾਣ ਵਾਲੀ ਸਿਆਹੀ 'ਚ ਨਿੱਕਲ, ਕ੍ਰੋਮੀਅਮ, ਮੈਂਗਨੀਜ਼ ਜਾਂ ਕੋਬਾਲਟ ਵਰਗੇ ਪਦਾਰਥਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਟੈਟੂ 'ਚ ਇਸਤੇਮਾਲ ਕੀਤੇ ਜਾਣ ਵਾਲੇ ਪਦਾਰਥ ਵਿੱਚ ਮੌਜੂਦ ਨੁਕਸਾਨਦਾਇਕ ਪਦਾਰਥ ਨੈਨੋ-ਪਾਰਟੀਕਲਸ ਦੇ ਰੂਪ ਵਿੱਚ ਸਰੀਰ 'ਚ ਦਾਖਲ ਹੋ ਜਾਂਦੇ ਹਨ ਜਿਹੜੇ ਲਿੰਫ ਨੋਡਜ਼ ਨੂੰ ਪ੍ਰਭਾਵਿਤ ਕਰਦੇ ਹਨ।
ਮਾਹਿਰਾਂ ਦੀ ਮੰਨੀਏ ਤਾਂ ਇਸ ਕਾਰਨ ਲਿੰਫ ਨੋਡ ਦਾ ਆਕਾਰ ਜ਼ਰੂਰਤ ਤੋਂ ਜ਼ਿਆਦਾ ਵਧਣ ਦਾ ਸ਼ੱਕ ਰਹਿੰਦਾ ਹੈ।
ਜਰਮਨੀ ਦੇ ਖੋਜਕਰਤਾਵਾਂ ਦੇ ਤਾਜ਼ਾ ਅਧਿਐਨ 'ਚ ਇਸ ਨੂੰ ਲੈ ਕੇ ਸਿਹਤ ਲਈ ਬਹੁਤ ਖ਼ਤਰਨਾਕ ਗੱਲ ਸਾਹਮਣੇ ਆਈ ਹੈ
ਇੱਕ ਸਥਾਈ ਤੇ ਦੂਜਾ ਆਰਜ਼ੀ। ਸਥਾਈ ਟੈਟੂ ਨਾਲ ਇਮਿਊਨ ਸਿਸਟਮ ਲਈ ਗੰਭੀਰ ਖ਼ਤਰਾ ਪੈਦਾ ਹੋਣ ਦੀ ਗੱਲ ਸਾਹਮਣੇ ਆਈ ਹੈ।
ਕਿਸੇ ਵੇਲੇ ਸ਼ੌਕੀਨ ਪੱਟਾਂ 'ਤੇ ਮੋਰਨੀਆਂ ਪੁਆਉਂਦੇ ਸੀ। ਅੱਜਕੱਲ੍ਹ ਇਸ ਦਾ ਸਥਾਨ ਟੈਟੂ ਨੇ ਲੈ ਲਿਆ ਹੈ।
ਨੌਜਵਾਨ ਪੀੜ੍ਹੀ 'ਚ ਟੈਟੂ ਦਾ ਟਰੈਂਡ ਲਗਾਤਾਰ ਵਧਦਾ ਜਾ ਰਿਹਾ ਹੈ।