ਅਮਰੀਕਾ 'ਚ ਨਵੀਂ ਖੋਜ: ਅਸਲ 'ਚ ਇਹ ਹੈ ਡਿਪ੍ਰੈਸ਼ਨ ਦੀ ਜੜ੍ਹ
ਏਬੀਪੀ ਸਾਂਝਾ | 12 Sep 2017 12:14 PM (IST)
1
ਕੈਂਬਿਰਜ ਯੂਨੀਵਰਸਿਟੀ ਦੇ ਮਾਹਿਰਾਂ ਨੇ ਖ਼ਤਰਨਾਕ ਬਿਮਾਰੀ ਦੇ ਨਵੇਂ ਕਾਰਨ ਦਾ ਪਤਾ ਲਾਇਆ ਹੈ। ਉਨ੍ਹਾਂ ਮੁਤਾਬਕ ਇਮਿਊਨ ਸਿਸਟਮ 'ਚ ਗੜਬੜੀ ਡਿਪ੍ਰੈਸ਼ਨ ਲਈ ਜ਼ਿੰਮੇਵਾਰ ਹੈ।
2
ਦਰਅਸਲ ਇਸ ਕਾਰਨ ਨਿਰਾਸ਼ਾ, ਨਾਖ਼ੁਸ਼ੀ ਤੇ ਥਕਾਨ ਦਾ ਅਨੁਭਵ ਹੁੰਦਾ ਹੈ। ਮਾਹਿਰਾਂ ਨੂੰ ਉਮੀਦ ਹੈ ਕਿ ਡਿਪ੍ਰੈਸ਼ਨ ਤੋਂ ਛੁਟਕਾਰੇ ਲਈ ਇਲਾਜ ਦਾ ਨਵਾਂ ਤਰੀਕਾ ਸਾਹਮਣੇ ਆ ਸਕੇਗਾ ਜਿਸ ਤਹਿਤ ਇਮਿਊਨ ਸਿਸਟਮ ਨੂੰ ਦਰੁਸਤ ਕਰਨਾ ਸੰਭਵ ਹੋਵੇਗਾ।
3
ਫਿਲਹਾਲ ਬਰੇਨ 'ਚ ਸੈਰੋਟੋਨਿਨ (ਨਿਊਰੋਟ੍ਰਾਂਸਮੀਟਰ) ਤੇ ਮਨੋਦਸ਼ਾ ਨੂੰ ਦਰੁਸਤ ਕਰਨ ਵਾਲੇ ਹੋਰ ਰਸਾਇਣਕ ਪਦਾਰਥਾਂ ਦੀ ਮਾਤਰਾ ਨੂੰ ਵਧਾਕੇ ਇਸ ਤੋਂ ਬਚਣ ਦੇ ਉਪਾਅ ਕੀਤੇ ਜਾਂਦੇ ਹਨ। ਖੋਜੀਆਂ ਨੇ ਦੱਸਿਆ ਕਿ ਇਮਿਊਨ ਸਿਸਟਮ ਦੀ ਵਾਧੂ ਸਰਗਰਮੀ ਨਾਲ ਇਨਫਲੇਮੇਸ਼ਨ ਜਾਂ ਉਤੇਜਨਾ ਦਾ ਪੱਧਰ ਵਧ ਜਾਂਦਾ ਹੈ।
4
ਚੰਡੀਗੜ੍ਹ: ਡਿਪ੍ਰੈਸ਼ਨ ਜਾਂ ਤਣਾਅ ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ। ਇਸ ਨਾਲ ਨਜਿੱਠਣ ਦੇ ਕਈ ਤਰੀਕੇ ਵੀ ਸਾਹਮਣੇ ਆ ਚੁੱਕੇ ਹਨ ਪਰ ਬ੍ਰਿਟਿਸ਼ ਖੋਜੀਆਂ ਨੇ ਇਸ ਬਾਰੇ ਜ਼ਿਕਰਯੋਗ ਸਫ਼ਲਤਾ ਹਾਸਲ ਕੀਤੀ ਹੈ।