ਗੁਆਂਢ 'ਚ ਫਾਸਟ ਫੂਡ ਦੁਕਾਨ ਤਾਂ ਇਹ ਖ਼ਬਰ ਤੁਹਾਡੇ ਲਈ..
ਲੰਡਨ : ਫਾਸਟ ਫੂਡ ਕਾਰਨਰ ਜਾਂ ਦੁਕਾਨ ਦੇ ਨਜ਼ਦੀਕ ਰਹਿਣ ਵਾਲੇ ਬੱਚਿਆਂ ਦਾ ਵਜ਼ਨ ਇਨ੍ਹਾਂ ਦੁਕਾਨਾਂ ਤੋਂ ਦੂਰ ਰਹਿਣ ਵਾਲੇ ਬੱਚਿਆਂ ਦੀ ਤੁਲਨਾ 'ਚ ਜ਼ਿਆਦਾ ਵਧਦਾ ਹੈ।
ਬ੍ਰਿਟੇਨ ਦੇ ਇਕ ਸ਼ੋਧ 'ਚ ਇਹ ਗੱਲ ਸਾਹਮਣੇ ਆਈ ਹੈ। ਯੂਨੀਵਰਸਿਟੀ ਆਫ਼ ਦਿ ਵੈਸਟ ਆਫ਼ ਇੰਗਲੈਂਡ ਦੇ ਸ਼ੋਧਕਰਤਾਵਾਂ ਨੇ ਇਸ ਅਧਿਐਨ 'ਚ 1500 ਬੱਚਿਆਂ ਦੇ ਪ੍ਰਾਈਮਰੀ ਸਕੂਲ ਦੌਰਾਨ ਪਹਿਲੇ ਤੇ ਆਖ਼ਰੀ ਸਾਲ 'ਚ ਵਜ਼ਨ ਦੀ ਤੁਲਨਾ ਕੀਤੀ।
ਸ਼ੋਧ ਤੋਂ ਪਤਾ ਲੱਗਾ ਕਿ ਫਾਸਟ ਫੂਡ ਰੈਸਤਰਾਂ ਕੋਲ ਰਹਿਣ ਵਾਲੇ ਬੱਚਿਆਂ ਦਾ ਵਜ਼ਨ ਇਨ੍ਹਾਂ ਸਾਲਾਂ 'ਚ ਜ਼ਿਆਦਾ ਵਧਿਆ ਸੀ।
ਸ਼ੋਧਕਰਤਾ ਮੈਥਿਊ ਪੀਅਰਸ ਨੇ ਕਿਹਾ ਕਿ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਪ੍ਰਾਈਮਰੀ ਸਕੂਲ ਦੇ ਪਹਿਲੇ ਤੇ ਆਖ਼ਰੀ ਸਾਲ ਵਿਚਕਾਰ ਮੋਟਾਪੇ ਦੇ ਵਰਗ 'ਚ ਆਉਣ ਵਾਲੇ ਬੱਚਿਆਂ ਦੀ ਗਿਣਤੀ ਦੁੱਗਣੀ ਹੋ ਜਾਂਦੀ ਹੈ। ਭਵਿੱਖ 'ਚ ਬੱਚਿਆਂ ਦੀ ਸਿਹਤ ਦੀ ਰੱਖਿਆ ਲਈ ਇਸ ਦਾ ਕਾਰਨ ਜਾਣਨਾ ਜ਼ਰੂਰੀ ਸੀ।
ਮੋਟਾਪਾ ਵਧਣ ਦੇ ਕਈ ਕਾਰਨ ਹੋ ਸਕਦੇ ਹਨ ਪਰ ਸਾਡੇ ਸ਼ੋਧ ਮੁਤਾਬਿਕ ਗੁਆਂਢ 'ਚ ਫਾਸਟ ਫੂਡ ਦੁਕਾਨਾਂ ਦਾ ਹੋਣਾ ਵੀ ਇਨ੍ਹਾਂ ਕਾਰਨਾਂ ਵਿਚੋਂ ਇਕ ਹੈ।
ਇਸ ਸ਼ੋਧ ਨੂੰ ਜਰਨਲ ਆਫ਼ ਪਬਲਿਕ ਹੈਲਥ 'ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਸ਼ੋਧ 'ਚ ਇਹ ਵੀ ਵੇਖਿਆ ਗਿਆ ਕਿ ਗ਼ਰੀਬ ਇਲਾਕਿਆਂ 'ਚ ਫਾਸਟ ਫੂਡ ਦੀਆਂ ਜ਼ਿਆਦਾ ਹਨ,
ਪਰ ਇਨ੍ਹਾਂ ਦਾ ਬੱਚਿਆਂ 'ਚ ਵਧਦੇ ਮੋਟਾਪੇ ਨਾਲ ਕੋਈ ਸਬੰਧ ਸਾਬਿਤ ਨਹੀਂ ਹੋ ਸਕਿਆ।