✕
  • ਹੋਮ

ਨਿੰਬੂ ਤੇ ਸ਼ਹਿਦ ਦਾ ਕਦੇ ਸੁਣਿਆ ਇਹ ਕਮਾਲ, ਨਾ ਕੋਈ ਨੁਕਸਾਨ ਤੇ ਛੇਤੀ ਫਾਇਦਾ..

ਏਬੀਪੀ ਸਾਂਝਾ   |  10 Sep 2017 06:49 PM (IST)
1

ਇੰਨਾ ਹੀ ਨਹੀਂ ਨਿੰਬੂ ਤੇ ਸ਼ਹਿਦ ਦਾ ਸੁਮੇਲ ਚਮੜੀ ਲਈ ਸੋਨੇ ਤੇ ਸੁਹਾਗੇ ਵਾਂਗ ਕੰਮ ਕਰਦਾ ਹੈ। ਇਸ ਨਾਲ ਝੁਰੜੀਆਂ ਤੋਂ ਰਾਹਤ ਮਿਲਦੀ ਹੈ। ਨਿੰਬੂ ਨਾਲ ਖੂਨ ਵੀ ਸਾਫ ਹੁੰਦਾ ਰਹਿੰਦਾ ਹੈ ਤੇ ਨਤੀਜਾ ਚਮੜੀ ਦੀ ਚਮਕ ਬਰਕਰਾਰ ਰਹਿੰਦੀ ਹੈ।

2

ਨਿੰਬੂ ਨਾਲ ਸ਼ਹਿਦ ਮਿਲਾ ਕੇ ਲੈਣ ਨਾਲ ਸ਼ਰੀਰ ਵਿੱਚ ਲੋੜੀਂਦੀ ਮਾਤਰਾ ਵਿੱਚ ਵਿਟਾਮਿਨ ਤੇ ਖਣਿਜ ਪਦਾਰਥ ਮਿਲਦੇ ਰਹਿੰਦੇ ਹਨ। ਇਨ੍ਹਾਂ ਵਿੱਚ ਵਿਟਾਮਿਨ ਬੀ, ਵਿਟਾਮਿਨ ਸੀ, ਮੈਗਨੀਸ਼ੀਅਮ ਤੇ ਕੈਲਸ਼ੀਅਮ ਆਦਿ ਸ਼ਾਮਲ ਹੈ। ਇਨ੍ਹਾਂ ਤੱਤਾਂ ਦੀ ਘਾਟ ਪੂਰੀ ਹੋਣ ਨਾਲ ਸਰੀਰ ਦੀ ਬਿਮਾਰੀਆਂ ਦੀ ਮਾਰ ਝੱਲਣ ਦੀ ਸਮਰੱਥਾ ਵਧ ਜਾਂਦੀ ਹੈ।

3

ਜੇਕਰ ਤੁਹਾਨੂੰ ਕਬਜ਼ ਦੀ ਪ੍ਰੇਸ਼ਾਨੀ ਰਹਿੰਦੀ ਹੈ ਤਾਂ ਨਿੰਬੂ ਪਾਣੀ ਨਾਲ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਪੀਓ। ਨਿੰਬੂ ਵਿੱਚ ਮੌਜੂਦ ਰੇਸ਼ੇ ਇਸ ਸਮੱਸਿਆ ਤੋਂ ਨਿਜਾਤ ਦਿਵਾਉਂਦੇ ਹਨ। ਕੋਸੇ ਪਾਣੀ ਨਾਲ ਇਸ ਦਾ ਸੇਵਨ ਕਰਨ ਨਾਲ ਖਾਣਾ ਸੌਖਿਆਂ ਹੀ ਅੰਤੜੀਆਂ ਨਾਲ ਚਿਪਕਦਾ ਨਹੀਂ ਤੇ ਕਬਜ਼ ਦੀ ਸਮੱਸਿਆ ਛੇਤੀ ਹੀ ਦੂਰ ਹੋ ਜਾਂਦੀ ਹੈ।

4

ਖਾਲੀ ਪੇਟ ਨਿੰਬੂ ਤੇ ਸ਼ਹਿਦ ਪੀਣ ਨਾਲ ਫੈਟ ਘੱਟ ਹੁੰਦਾ ਹੈ ਤੇ ਵਾਧੂ ਚਰਬੀ ਵੀ ਜਮ੍ਹਾ ਨਹੀਂ ਹੁੰਦੀ।

5

ਸ਼ਹਿਦ ਤੇ ਨਿੰਬੂ ਦਾ ਗਰਮ ਪਾਣੀ ਵਿੱਚ ਮਿਲਾ ਕੇ ਸੇਵਨ ਕਰਨ ਨਾਲ ਪਾਚਨ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਜਿਨ੍ਹਾਂ ਲੋਕਾਂ ਦਾ ਪੇਟ ਜ਼ਿਆਦਾਤਰ ਪੇਟ ਖਰਾਬ ਰਹਿੰਦਾ ਹੈ, ਉਨ੍ਹਾਂ ਲਈ ਇਹ ਰਾਮ-ਬਾਣ ਇਲਾਜ ਹੈ। ਇਹ ਸਰੀਰ ਵਿੱਚੋਂ ਜ਼ਹਿਰੀਲੇ ਤੱਤ ਬਾਹਰ ਕੱਢਣ ਵਿੱਚ ਸਹਾਈ ਹੁੰਦਾ ਹੈ।

6

ਜੀ ਹਾਂ, ਤੁਹਾਡੀ ਰਸੋਈ ਵਿੱਚ ਮੋਟਾਪੇ ਨੂੰ ਦੂਰ ਕਰਨ ਦੇ ਉਪਾਅ ਹਨ। ਆਪਣੇ ਵਧੇ ਹੋਏ ਵਜ਼ਨ ਨੂੰ ਘੱਟ ਕਰਨ ਲਈ ਦਿਨ ਦੀ ਸ਼ੁਰੂਆਤ ਸ਼ਹਿਦ ਤੇ ਨਿੰਬੂ ਨਾਲ ਕਰੋ। ਸ਼ਹਿਦ ਨੂੰ ਸਵੇਰੇ ਕੋਸੇ ਪਾਣੀ ਨਾਲ ਲੈਣ ਨਾਲ ਵਜ਼ਨ ਯਕੀਨੀ ਤੌਰ 'ਤੇ ਘਟ ਜਾਂਦਾ ਹੈ। ਮੋਟਾਪਾ ਨਾ ਹੋਣ ਦੀ ਸੂਰਤ ਵਿੱਚ ਜੇਕਰ ਤੁਸੀਂ ਸ਼ਹਿਦ ਤੇ ਨਿੰਬੂ ਦਾ ਸੇਵਨ ਕਰਦੇ ਹੋ ਤਾਂ ਇਹ ਕਈ ਬਿਮਾਰੀਆਂ ਤੋਂ ਤੁਹਾਡਾ ਬਚਾਅ ਕਰਦਾ ਹੈ।

7

ਕਿਤੇ ਤੁਸੀਂ ਵੀ ਮੋਟਾਪੇ ਤੋਂ ਪ੍ਰੇਸ਼ਾਨ ਤਾਂ ਨਹੀਂ..? ਕੀ ਤੁਸੀਂ ਉਨ੍ਹਾਂ ਵਿੱਚੋਂ ਇੱਕ ਤਾਂ ਨਹੀਂ ਜੋ ਜਿੰਮ ਜਾ ਰਹੇ ਹੋ ਜਾਂ ਛੇਤੀ ਭਾਰ ਘਟਾਉਣ ਲਈ ਡਾਕਟਰਾਂ ਦੇ ਚੱਕਰ ਕੱਟ ਰਹੇ ਹੋ ਪਰ ਵਜ਼ਨ ਫਿਰ ਵੀ ਨਹੀਂ ਘਟ ਰਿਹਾ ਤੇ ਤੁਹਾਨੂੰ ਹਰ ਸਮੇਂ ਭਾਰ ਘਟਾਉਣ ਦੀ ਚਿੰਤਾ ਰਹਿੰਦੀ ਹੈ। ਤਾਂ ਅਜਿਹੇ ਵਿੱਚ ਤੁਹਾਨੂੰ ਜ਼ਰੂਰਤ ਹੈ ਇੱਕ ਅਜਿਹੀ ਚੀਜ਼ ਦੀ ਜਿਸ ਦਾ ਕੋਈ ਨੁਕਸਾਨ ਵੀ ਨਾ ਹੋਵੇ ਤੇ ਤੁਹਾਡਾ ਵਜ਼ਨ ਵੀ ਘਟਾ ਦੇਵੇ। ਇਸ ਲਈ ਤੁਹਾਨੂੰ ਆਪਣੀ ਰਸੋਈ ਵਿੱਚ ਹੱਥ ਮਾਰਨ ਦੀ ਲੋੜ ਹੈ।

  • ਹੋਮ
  • ਸਿਹਤ
  • ਨਿੰਬੂ ਤੇ ਸ਼ਹਿਦ ਦਾ ਕਦੇ ਸੁਣਿਆ ਇਹ ਕਮਾਲ, ਨਾ ਕੋਈ ਨੁਕਸਾਨ ਤੇ ਛੇਤੀ ਫਾਇਦਾ..
About us | Advertisement| Privacy policy
© Copyright@2026.ABP Network Private Limited. All rights reserved.