ਉਨੀਂਦਰੇ ਦਾ ਇਲਾਜ ਡਿਪ੍ਰੈਸ਼ਨ 'ਚ ਵੀ ਮਦਦਗਾਰ
ਉਨੀਂਦਰੇ ਦੀ ਸਮੱਸਿਆ ਨਾਲ ਨਜਿੱਠਣ ਨਾਲ ਚਿੰਤਾ ਤੋਂ ਵੀ ਮੁਕਤੀ ਮਿਲਣ ਦੀ ਗੱਲ ਸਾਹਮਣੇ ਆਈ ਹੈ। ਸ਼ੋਧਕਰਤਾਵਾਂ ਦੀ ਮੰਨੀਏ ਤਾਂ ਉਨੀਂਦਰਾ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੀ ਵਜ੍ਹਾ ਹੈ।
ਤਾਜ਼ਾ ਅਧਿਐਨ ਨੇ ਇਸ ਵਿਚਾਰ ਤੋਂ ਬਾਹਰ ਸੋਚਣ ਲਈ ਮਜ਼ਬੂਰ ਕੀਤਾ ਹੈ ਕਿ ਇਨਸੋਮਨਿਆ ਮਾਨਸਿਕ ਸਮੱਸਿਆਵਾਂ ਦਾ ਵੱਡਾ ਕਾਰਨ ਹੈ। ਇਸ ਸ਼ੋਧ 'ਚ ਸਾਢੇ ਤਿੰਨ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਗਿਆ ਸੀ।
ਬਿਟ੍ਰਿਸ਼ ਸ਼ੋਧਕਰਤਾਵਾਂ ਦੇ ਤਾਜ਼ਾ ਸ਼ੋਧ 'ਚ ਇਹ ਗੱਲ ਸਾਹਮਣੇ ਆਈ ਹੈ। ਆਕਸਫੋਰਡ ਯੂਨੀਵਰਸਿਟੀ ਦੇ ਮਾਹਿਰਾਂ ਨੇ ਦੱਸਿਆ ਕਿ ਇਨਸੋਮਨਿਆ ਦਾ ਇਲਾਜ ਡਿਪ੍ਰੈਸ਼ਨ ਜਾਂ ਤਣਾਅ, ਪੈਰੋਨੀਆ (ਮਾਨਸਿਕ ਪਰੇਸ਼ਾਨੀ) ਜਿਹੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾ ਸਕਦਾ ਹੈ।
ਕਲੀਨਿਕਲ ਸਾਈਕੋਲੋਜੀ ਦੇ ਪ੍ਰੋਫੈਸਰ ਡੈਨੀਅਲ ਫ੍ਰੀਮੈਨ ਮੁਤਾਬਿਕ ਉਨੀਂਦਰੇ ਦੀ ਸਮੱਸਿਆ ਨੂੰ ਹੁਣ ਤਕ ਮਨੋਵਿਗਿਆਨਕ ਬਿਮਾਰੀਆਂ ਦੀ ਵਜ੍ਹਾ ਦੀ ਬਜਾਏ ਲੱਛਣ ਮੰਨਿਆ ਜਾਂਦਾ ਰਿਹਾ ਹੈ।
ਉਨੀਂਦਰੇ ਦੀ ਸਮੱਸਿਆ ਜਾਂ ਇਨਸੋਮਨਿਆ ਦੇ ਇਲਾਜ ਲਈ ਕਈ ਤਰ੍ਹਾਂ ਦੀਆਂ ਮਾਨਸਿਕ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ।