✕
  • ਹੋਮ

ਕੇਲਾ ਹੋ ਸਕਦਾ ਦੁਨੀਆਂ ਤੋਂ ਗਾਇਬ, ਇੱਕ ਵਿਗਿਆਨੀ ਦਾ ਖੁਲਾਸਾ

ਏਬੀਪੀ ਸਾਂਝਾ   |  19 Aug 2016 11:33 AM (IST)

ਸਿਡਨੀ- ਸਭ ਤੋਂ ਪਸੰਦੀਦਾ ਤੇ ਸਭ ਤੋਂ ਵੱਧ ਵਿਕਣ ਵਾਲਾ ਫਲ ਕੇਲਾ ਇੱਕ ਦਹਾਕੇ ਦੇ ਅੰਦਰ ਗਾਇਬ ਹੋ ਸਕਦਾ ਹੈ। ਸਮਾਚਾਰ ਏਜੰਸੀ ਮੁਤਾਬਕ ਨਵੇਂ ਸਰਵੇ ਅਧਿਐਨ ਵਿੱਚ ਦਰਜ ਹੈ ਕਿ ਕੇਲੇ ਦੀ ਹੋਂਦ 'ਤੇ ਇਹ ਖਤਰਾ ਸਿਗਾਟੋਕਾ ਕੰਪਲੈਕਸ ਨਾਂਅ ਦੀ ਬਿਮਾਰੀ ਤੋਂ ਹੈ।

1

ਵਰਨਣ ਯੋਗ ਹੈ ਕਿ ਦੁਨੀਆ ਵਿੱਚ ਪ੍ਰਤੀ ਸਾਲ 14 ਕਰੋੜ ਟਨ ਕੇਲੇ ਦੀ ਪੈਦਾਵਾਰ ਹੁੰਦੀ ਹੈ ਅਤੇ ਭਾਰਤ ਦੁਨੀਆ ਦੇ 10 ਮੁੱਖ ਕੇਲਾ ਉਤਪਾਦਕਾਂ ਵਿੱਚ ਸਭ ਤੋਂ ਅੱਗੇ ਹੈ। ਭਾਰਤ ਪ੍ਰਤੀ ਸਾਲ 2.50 ਕਰੋੜ ਟਨ ਕੇਲਾ ਪੈਦਾ ਕਰਦਾ ਹੈ।

2

ਸਿਡਨੀ- ਸਭ ਤੋਂ ਪਸੰਦੀਦਾ ਤੇ ਸਭ ਤੋਂ ਵੱਧ ਵਿਕਣ ਵਾਲਾ ਫਲ ਕੇਲਾ ਇੱਕ ਦਹਾਕੇ ਦੇ ਅੰਦਰ ਗਾਇਬ ਹੋ ਸਕਦਾ ਹੈ। ਸਮਾਚਾਰ ਏਜੰਸੀ ਮੁਤਾਬਕ ਨਵੇਂ ਸਰਵੇ ਅਧਿਐਨ ਵਿੱਚ ਦਰਜ ਹੈ ਕਿ ਕੇਲੇ ਦੀ ਹੋਂਦ 'ਤੇ ਇਹ ਖਤਰਾ ਸਿਗਾਟੋਕਾ ਕੰਪਲੈਕਸ ਨਾਂਅ ਦੀ ਬਿਮਾਰੀ ਤੋਂ ਹੈ।

3

ਇਹ ਬਿਮਾਰੀ ਫੰਗਸ ਨਾਲ ਹੋਣ ਵਾਲੀਆਂ ਤਿੰਨ ਬਿਮਾਰੀਆਂ ਤੋਂ ਬਣੀ ਹੈ, ਜਿਸ ਨੇ ਦੁਨੀਆ ਵਿੱਚ ਕੇਲੇ ਦੀ ਸਪਲਾਈ `ਤੇ ਵੱਡਾ ਖਤਰਾ ਪੈਦਾ ਕਰ ਦਿੱਤਾ ਹੈ।

4

ਅਮਰੀਕੀ ਪਲਾਂਟ ਰੋਗ ਵਿਗਿਆਨੀ ਆਇਓਨਿਸ ਸਟਜਰਿਓਪੋਲੇਸ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਸਿਗਾਟੋਕਾ ਕੰਪਲੈਕਸ ਦੇ ਫੰਗਸ ਰੋਗ ਯੈਲੋ ਸਿਗਾਟੋਕਾ, ਪੱਤੀ ਉੱਤੇ ਧੱਬੇ ਅਤੇ ਕਾਲਾ ਸਿਗਾਟੋਕਾ ਅਗਲੇ 10 ਸਾਲਾਂ ਵਿੱਚ ਕੇਲੇ ਦੀ ਸਪਲਾਈ ਨੂੰ ਖਤਮ ਕਰ ਸਕਦੇ ਹਨ।

5

ਬਲੈਕ ਸਿਗਾਟੋਕਾ ਨਾਲ ਸਭ ਤੋਂ ਵੱਧ ਖਤਰਾ ਹੈ ਕਿਉਂਕਿ ਇਹ ਨਾ ਸਿਰਫ ਕੇਲੇ ਦੀ ਰੋਗ ਰੋਕੂ ਸਮਰੱਥਾ ਖਤਮ ਕਰਨ ਦੇ ਸਮਰੱਥ ਹੈ, ਸਗੋਂ ਇਹ ਅਜਿਹੇ ਐਂਜਾਈਮਸ ਪੈਦਾ ਕਰਦਾ ਹੈ, ਜੋ ਬੂਟੇ ਦੀਆਂ ਕੌਸ਼ਿਕਾ ਦੀਵਾਰਾਂ ਨੂੰ ਨਸ਼ਟ ਕਰ ਦਿੰਦੇ ਹਨ।

  • ਹੋਮ
  • ਸਿਹਤ
  • ਕੇਲਾ ਹੋ ਸਕਦਾ ਦੁਨੀਆਂ ਤੋਂ ਗਾਇਬ, ਇੱਕ ਵਿਗਿਆਨੀ ਦਾ ਖੁਲਾਸਾ
About us | Advertisement| Privacy policy
© Copyright@2026.ABP Network Private Limited. All rights reserved.