✕
  • ਹੋਮ

ਜਵਾਨੀ ਬਰਕਰਾਰ ਰੱਖਣ ਲਈ ਦਿਨ ’ਚ 4-5 ਵਾਰ ਕਰੋ ਇਹ ਕੰਮ

ਏਬੀਪੀ ਸਾਂਝਾ   |  22 May 2018 01:01 PM (IST)
ਜਵਾਨੀ ਬਰਕਰਾਰ ਰੱਖਣ ਲਈ ਦਿਨ ’ਚ 4-5 ਵਾਰ ਕਰੋ ਇਹ ਕੰਮ
1

ਇਸ ਖੋਜ ਦੀ ਮਦਦ ਨਾਲ ਇਹ ਜਾਣਨ ਵਿੱਚ ਸਹਾਇਤਾ ਮਿਲੇਗੀ ਕਿ ਕੀ ਸਹੀ ਮਾਤਰਾ ਵਿੱਚ ਕਸਰਤ ਕਰਨ ਨਾਲ ਧਮਣੀਆਂ ਤੇ ਦਿਲ ਨੂੰ ਦੁਬਾਰਾ ਜਵਾਨ ਕਰਨ ਵਿੱਚ ਮਦਦ ਮਿਲ ਸਕਦੀ ਹੈ।

2

ਖੋਜੀਆਂ ਨੇ ਦੱਸਿਆ ਕਿ ਵੱਡੇ ਆਕੀਰ ਦੀਆਂ ਧਮਣੀਆਂ ਉੱਤੇ ਉਮਰ ਦਾ ਪ੍ਰਭਾਵ ਘੱਟ ਕਰਨ ਲਈ ਘੱਟ ਅੰਤਰਾਲ ’ਤੇ ਕਸਰਤ ਕਰਨ ਦੀ ਲੋੜ ਹੁੰਦੀ ਹੈ।

3

ਦੂਜੇ ਪਾਸੇ ਪ੍ਰਤੀ ਹਫ਼ਤਾ 4-5 ਵਾਰ ਕਸਰਤ ਕਰਨ ਨਾਲ ਲੰਮੀਆਂ ਕੇਂਦਰੀ ਧਮਣੀਆਂ ਨੂੰ ਜਵਾਨ ਰੱਖਣ ਵਿੱਚ ਮਦਦ ਮਿਲਦੀ ਹੈ। ਇਹ ਕੋਸ਼ਿਕਾਵਾਂ ਦਿਲ ਤੇ ਢਿੱਡ ਵਿੱਚ ਖ਼ੂਨ ਪਹੁੰਚਾਉਂਦੀਆਂ ਹਨ।

4

ਜੀਵਨ ਭਰ ਪ੍ਰਤੀ ਹਫ਼ਤਾ 2-3 ਵਾਰ ਕਸਰਤ ਕਰਨ ਵਾਲੇ ਲੋਕਾਂ ਦੀ ਮੱਧਮ ਆਕਾਰ ਦੀਆਂ ਧਮਣੀਆਂ ਜ਼ਿਆਦਾ ਜਵਾਨ ਪਾਈਆਂ ਗਈਆਂ। ਇਹ ਧਮਣੀਆਂ ਦਿਮਾਗ਼ ਤੇ ਗਰਦਨ ਵਿੱਚ ਖ਼ੂਨ ਦਾ ਸੰਚਾਰ ਕਰਦੀਆਂ ਹਨ।

5

ਖੋਜ ਟੀਮ ਨੇ ਇਸ ਖੋਜ ਵਿੱਚ 60 ਸਾਲ ਤੋਂ ਉਮਰ ਦੇ 120 ਲੋਕਾਂ ’ਤੇ ਇਸ ਦਾ ਪ੍ਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਦੇ ਜੀਵਨ ਭਰ ਦੀ ਕਸਰਤ ਦਾ ਬਿਓਰਾ ਲਿਆ ਗਿਆ।

6

ਦਰਅਸਲ, ਦਿਲ ਵਿੱਚ ਬਲੱਡ ਸਰਕੂਲੇਸ਼ਨ ਕਰਨ ਵਾਲੀਆਂ ਧਮਣੀਆਂ ਵਧਦੀ ਉਮਰ ਨਾਲ ਸਖ਼ਤ ਹੋ ਜਾਂਦੀਆਂ ਹਨ ਜਿਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ।

7

ਇੱਕ ਹਫ਼ਤੇ ਵਿੱਚ 30 ਮਿੰਟ ਦੇ ਹਿਸਾਬ ਨਾਲ 2-3 ਦਿਨ ਦੀ ਕਸਰਤ ਦਰਮਿਆਨੇ ਆਕਾਰ ਦੀਆਂ ਧਮਣੀਆਂ ਦੀ ਕਠੋਰਤਾ ਘਟਾਉਣ ਲਈ ਕਾਫ਼ੀ ਹੈ ਜਦਕਿ ਹਫ਼ਤੇ ਵਿੱਚ 4-5 ਦਿਨ ਕਸਰਤ ਲੰਮੀਆਂ ਕੇਂਦਰੀ ਧਮਣੀਆਂ ਨੂੰ ਜਵਾਨ ਬਣਾਈ ਰੱਖਦੀ ਹੈ।

8

ਖੋਜ ਮੁਤਾਬਕ ਕਸਰਤ ਨੂੰ ਦਿੱਤੇ ਸਮੇਂ ਅਨੁਸਾਰ ਵੱਖ-ਵੱਖ ਤਰ੍ਹਾਂ ਦੀਆਂ ਧਮਣੀਆਂ ’ਤੇ ਵੱਖ-ਵੱਖ ਤਰ੍ਹਾਂ ਦਾ ਅਸਰ ਹੁੰਦਾ ਹੈ।

9

ਹਾਲ ਹੀ ਵਿੱਚ ਆਈ ਖੋਜ ਮੁਤਾਬਕ ਜੇ ਤੁਸੀਂ ਰੋਜ਼ਾਨਾ ਚਾਰ ਤੋਂ ਪੰਜ ਵਾਰ ਕਸਰਤ ਕਰਨਾ ਸ਼ੁਰੂ ਕਰ ਦਿਉ ਤਾਂ ਤੁਹਾਡਾ ਦਿਲ ਹਮੇਸ਼ਾ ਤੰਦਰੁਸਤ ਰਹੇਗਾ।

10

ਜੇ ਤੁਸੀਂ ਲੰਮੇ ਸਮੇਂ ਤਕ ਜਵਾਨ ਬਣੇ ਰਹਿਣ ਦੇ ਚਾਹਵਾਨ ਹੋ ਤਾਂ ਤੁਹਾਨੂੰ ਆਪਣੇ ਦਿਨ ਭਰ ਦੇ ਰੁਝਾਨਾਂ ਵਿੱਚ ਕੁਝ ਬਦਲਾਅ ਕਰਨ ਦੀ ਲੋੜ ਹੈ।

  • ਹੋਮ
  • ਸਿਹਤ
  • ਜਵਾਨੀ ਬਰਕਰਾਰ ਰੱਖਣ ਲਈ ਦਿਨ ’ਚ 4-5 ਵਾਰ ਕਰੋ ਇਹ ਕੰਮ
About us | Advertisement| Privacy policy
© Copyright@2026.ABP Network Private Limited. All rights reserved.