✕
  • ਹੋਮ

ਹੁਣ ਨਹੀਂ ਬੋਲ ਸਕੋਗੇ ਡਾਕਟਰ ਕੋਲ ਝੂਠ !

ਏਬੀਪੀ ਸਾਂਝਾ   |  22 Jun 2018 02:56 PM (IST)
1

ਹੁਣ ਦੇਖਣਾ ਇਹ ਹੈ ਕਿ ਪ੍ਰਵਾਨਗੀ ਮਿਲਣ ਤੋਂ ਬਾਅਦ ਇਹ ਟੈਸਟ ਕਿੰਨਾ ਕਾਮਯਾਬ ਹੁੰਦਾ ਹੈ।

2

ਇਸ ਟੈਸਟ ਨੂੰ ਵਿਕਸਿਤ ਕਰਨ ਲਈ 329 ਲੋਕਾਂ ਦਾ ਟਰਾਇਲ ਲਿਆ ਗਿਆ ਜਿਸ ਵਿੱਚ ਮਰੀਜ਼ਾਂ ਦੀ ਖ਼ੁਰਾਕ ਬਾਰੇ ਉਨ੍ਹਾਂ ਨੂੰ ਪੁੱਛ ਕੇ ਟੈਸਟਾਂ ਦੇ ਨਤੀਜਿਆਂ ਦੀ ਤੁਲਨਾ ਕੀਤੀ ਗਈ ਸੀ।

3

ਕਈ ਖੋਜਾਂ ਵਿੱਚ ਸਾਬਤ ਹੋਇਆ ਹੈ ਕਿ ਸੰਤੁਲਤ ਖੁਰਾਕ ਨਾਲ ਨਾ ਸਿਰਫ ਊਰਜਾ ਮਿਲਦੀ ਹੈ ਬਲਕਿ ਦਿਮਾਗ ਵੀ ਸੁਚਾਰੂ ਢੰਗ ਨਾਲ ਕੰਮ ਕਰਦਾ ਹੈ। ਇਸ ਤੋਂ ਇਲਾਵਾ ਮੋਟਾਪੇ ਤੇ ਹੋਰ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ।

4

ਇਸ ਟੈਸਟ ਦੀ ਖੋਜ ਜੋਂਸ ਹਾਪਕਿੰਗਸ ਨੇ ਕੀਤੀ ਹੈ ਜੋ ਡਾਕਟਰਾਂ ਨੂੰ ਆਸਾਨੀ ਨਾਲ ਦੱਸ ਦਏਗਾ ਕਿ ਮਰੀਜ਼ ਉਨ੍ਹਾਂ ਦੀ ਸਲਾਹ ਦਾ ਕਿੰਨਾ ਕੁ ਪਾਲਣ ਕਰ ਰਹੇ ਹਨ।

5

ਗ਼ਲਤ ਖ਼ੁਰਾਕ ਕਰੌਨਿਕ ਡਿਸੀਜ਼ ਲਈ ਜ਼ਿੰਮੇਦਾਰ ਹੁੰਦੀ ਹੈ। ਇਸ ਲਈ ਡਾਕਟਰ ਸਿਹਤਮੰਦ ਖ਼ੁਰਾਕ ਖਾਣ ਦੀ ਸਲਾਹ ਦਿੰਦੇ ਹਨ। ਪਰ ਆਮ ਤੌਰ ’ਤੇ ਲੋਕ ਅਜਿਹਾ ਨਹੀਂ ਕਰਦੇ।

6

ਵਿਗਿਆਨੀਆਂ ਨੇ ਅਜਿਹਾ ਬਲੱਡ ਟੈਸਟ ਵਿਕਸਤ ਕੀਤਾ ਹੈ ਜੋ ਦੱਸ ਸਕਦਾ ਹੈ ਕਿ ਤੁਸੀਂ ਕੀ ਖਾਧਾ ਹੈ ਤੇ ਕੀ ਨਹੀਂ। ਇਸ ਟੈਸਟ ਜ਼ਰੀਏ ਪਤਾ ਲੱਗੇਗਾ ਕਿ ਤੁਸੀਂ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਨੈਕਸ ਖਾਧੇ ਹਨ ਜਾਂ ਫਲ਼ ਤੇ ਸਬਜ਼ੀਆਂ।

7

ਅਕਸਰ ਵੇਖਿਆ ਗਿਆ ਹੈ ਕਿ ਮਰੀਜ਼ ਆਪਣੀ ਖ਼ੁਰਾਕ ਸਬੰਧੀ ਡਾਕਟਰਾਂ ਨੂੰ ਝੂਠ ਬੋਲ ਦਿੰਦੇ ਹਨ ਪਰ ਹੁਣ ਇਹ ਝੂਠ ਬੋਲਣਾ ਮੁਸ਼ਕਲ ਹੋ ਜਾਏਗਾ।

8

ਇਹ ਤੱਥ ਖੋਜ ਦੇ ਆਧਾਰ ’ਤੇ ਹਨ। ABP ਸਾਂਝਾ ਇਸ ਦੀ ਪੁਸ਼ਟੀ ਨਹੀਂ ਕਰਦਾ। ਕਿਸੇ ਵੀ ਸੁਝਾਅ ’ਤੇ ਅਮਲ ਕਰਨ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਜ਼ਰੂਰ ਲਓ।

  • ਹੋਮ
  • ਸਿਹਤ
  • ਹੁਣ ਨਹੀਂ ਬੋਲ ਸਕੋਗੇ ਡਾਕਟਰ ਕੋਲ ਝੂਠ !
About us | Advertisement| Privacy policy
© Copyright@2026.ABP Network Private Limited. All rights reserved.