ਕੈਂਡੀ ਕਰੱਸ਼ ਖੇਡਣ ਵਾਲਿਆਂ ਲਈ ਅਹਿਮ ਖ਼ਬਰ !
ਇਸ ਤੋਂ ਇਲਾਵਾ ਜ਼ਿਆਦਾ ਸਮਾਂ ਸਕਰੀਨ ’ਤੇ ਨਿਗ੍ਹਾ ਟਿਕਾਉਣ ਨਾਲ ਸਿਹਤ ’ਤੇ ਹਾਨੀਕਾਰਕ ਕਿਰਨਾਂ ਦਾ ਵੀ ਅਸਰ ਪੈਂਦਾ ਹੈ।
ਮੈਕਸ ਹੈਲਥਕੇਅਰ ਦੇ ਮੈਂਟਲ ਹੈਲਥ ਤੇ ਬਿਹੇਵੀਅਰਲ ਸਾਇੰਸ ਦੇ ਡਾਕਟਰ ਸਮੀਰ ਮਲਹੋਤਰਾ ਦਾ ਕਹਿਣਾ ਹੈ ਕਿ ਸਕਰੀਨ ’ਤੇ ਜ਼ਿਆਦਾ ਸਮਾਂ ਬਿਤਾਉਣ ਨਾਲ ਹਿਊਮਨ ਇੰਟਰੈਕਸ਼ਨ ਤੇ ਵਿਅਕਤੀ ਦਾ ਇਮੋਸ਼ਨਲ ਕਨੈਕਸ਼ਨ ਘੱਟ ਹੋ ਜਾਂਦਾ ਹੈ। ਇਸੀ ਵਜ੍ਹਾ ਕਰਕੇ ਬੱਚੇ ਤੇ ਵੱਡੇ, ਦੋਵੇਂ ਵਰਚੁਅਲ ਵਰਲਡ ਵਿੱਚ ਜੀਅ ਰਹੇ ਹਨ।
ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਿਰਫ ਗੇਮਿੰਗ ਹੀ ਨਹੀਂ, ਫੇਸਬੁੱਕ ਤੇ ਇੰਸਟਾਗਰਾਮ ਜਿਹੇ ਸੋਸ਼ਲ ਮੀਡੀਆ ’ਤੇ ਵੀ ਜ਼ਿਆਦਾ ਸਮਾਂ ਬਿਤਾਉਣਾ ਦਿਮਾਗੀ ਡਿਸਆਰਡਰ ਮੰਨਿਆ ਜਾਂਦਾ ਹੈ।
ਵਿਸ਼ਵ ਸਿਹਤ ਸੰਗਠਨ ਮੁਤਾਬਕ ਡਿਜੀਟਲ ਤੇ ਵੀਡੀਓ ਗੇਮਜ਼ ਦੀ ਦੀਵਾਨਗੀ ਇੱਕ ਗੰਭੀਰ ਬਿਮਾਰੀ ਹੈ।
ਇਸ ਸਬੰਧੀ ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਜਿਸ ਮੁਤਾਬਕ ਗੇਮ ਖੇਡਣ ਦੀ ਆਦਤ ਦਿਮਾਗ਼ੀ ਬਿਮਾਰੀ ਹੋ ਸਕਦੀ ਹੈ।
ਹਰ ਵੇਲੇ ਜਾਂ ਮੌਕਾ ਮਿਲਦਿਆਂ ਹੀ ਮੋਬਾਈਲ ਫੋਨ ’ਤੇ ਗੇਮ ਖੇਡਣ ਵਾਲਿਆਂ ਨੂੰ ਥੋੜ੍ਹਾ ਸੰਭਲਣ ਦੀ ਜ਼ਰੂਰਤ ਹੈ।
ਇਹ ਤੱਥ ਖੋਜ ਦੇ ਆਧਾਰ ’ਤੇ ਹੈ। 'ABP ਸਾਂਝਾ' ਇਸ ਦੀ ਪੁਸ਼ਟੀ ਨਹੀਂ ਕਰਦਾ। ਕਿਸੀ ਸੁਝਾਅ ’ਤੇ ਅਮਲ ਕਰਨ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਉ।