✕
  • ਹੋਮ

ਬਾਲੀਵੁੱਡ ਸਟਾਰ, ਕੈਂਸਰ ਦੇ ਸ਼ਿਕਾਰ, ਜਾਣੋ ਕਿਸ-ਕਿਸ ਨੂੰ ਨਾਮੁਰਾਦ ਬਿਮਾਰੀ

ਏਬੀਪੀ ਸਾਂਝਾ   |  28 Sep 2018 12:45 PM (IST)
ਬਾਲੀਵੁੱਡ ਸਟਾਰ, ਕੈਂਸਰ ਦੇ ਸ਼ਿਕਾਰ, ਜਾਣੋ ਕਿਸ-ਕਿਸ ਨੂੰ ਨਾਮੁਰਾਦ ਬਿਮਾਰੀ
1

ਬਾਲੀਵੁੱਡ ਸੁਪਰ ਸਟਾਰ ਰਾਜੇਸ਼ ਖੰਨਾ ਨੂੰ ਵੀ ਕੈਂਸਰ ਕਾਰਨ ਡਾਇਲਸਿਸ 'ਤੇ ਰੱਖਿਆ ਗਿਆ ਸੀ। ਉਹ ਇਸ ਲੜਾਈ 'ਚ ਹਾਰ ਗਏ ਤੇ ਸਾਲ 2011 'ਚ ਉਨ੍ਹਾਂ ਦਾ ਦੇਹਾਂਤ ਹੋ ਗਿਆ।

2

ਪਿਛਲੇ ਸਾਲ ਵਿਨੋਦ ਖੰਨਾ ਦੀ ਕੈਂਸਰ ਕਾਰਨ ਮੌਤ ਹੋ ਗਈ ਸੀ। ਉਹ ਬਲੱਡ ਕੈਂਸਰ ਤੋਂ ਪੀੜਤ ਸਨ।

3

ਹਾਲ ਹੀ 'ਚ ਅਦਾਕਾਰ ਤੇ ਗਾਇਕ ਆਯੁਸ਼ਮਾਨ ਖੁਰਾਨਾ ਦੀ ਪਤਨੀ ਤਾਹਿਰਾ ਨੂੰ ਬ੍ਰੈਸਟ ਕੈਂਸਰ ਹੋ ਗਿਆ ਸੀ ਜਿਸ ਦਾ ਉਨ੍ਹਾਂ ਸਮੇਂ ਸਿਰ ਇਲਾਜ ਕਰਵਾ ਲਿਆ। ਹੁਣ ਉਹ ਸਿਹਤਮੰਦ ਹੈ।

4

ਲੀਸਾ ਰੇ ਨੂੰ ਵੀ ਬਲੱਡ ਕੈਂਸਰ ਹੋ ਗਿਆ ਸੀ। ਉਨ੍ਹਾਂ ਇਸ ਬਿਮਾਰੀ ਨਾਲ ਲੜਦਿਆਂ ਇਸ ਨੂੰ ਹਰਾ ਦਿੱਤਾ।

5

ਅਦਾਕਾਰਾ ਮਨੀਸ਼ਾ ਕੋਇਰਾਲਾ ਨੂੰ ਅੰਡਕੋਸ਼ 'ਚ ਕੈਂਸਰ ਹੋਇਆ ਸੀ। ਉਨ੍ਹਾਂ ਦਾ ਵੀ ਅਮਰੀਕਾ 'ਚ ਇਲਾਜ ਹੋਇਆ ਸੀ ਤੇ ਸਾਲ 2015 'ਚ ਡਾਕਟਰਾਂ ਨੇ ਰਿਕਵਰੀ ਸੰਪੰਨ ਕਹਿੰਦਿਆਂ ਮਨੀਸ਼ਾ ਨੂੰ ਡਿਸਚਾਰਜ ਕਰ ਦਿੱਤਾ ਸੀ। 42 ਸਾਲਾ ਮਨੀਸ਼ਾ ਕੋਇਰਾਲਾ ਪੂਰੀ ਤਰ੍ਹਾਂ ਫਿੱਟ ਹੋਣ ਤੋਂ ਬਾਅਦ 'ਸੰਜੂ' ਫਿਲਮ 'ਚ ਦਿਖਾਈ ਦਿੱਤੀ ਸੀ।

6

ਇਸ ਤੋਂ ਪਹਿਲਾਂ ਅਦਾਕਾਰ ਇਰਫਾਨ ਖਾਨ ਨੂੰ ਨਿਊਰੋਐਂਡੋਕ੍ਰਾਇਨ ਕੈਂਸਰ ਹੋਇਆ ਸੀ। ਇਰਫਾਨ ਇਨੀਂ ਦਿਨੀਂ ਲੰਦਨ 'ਚ ਆਪਣਾ ਇਲਾਜ ਕਰਵਾ ਰਹੇ ਹਨ।

7

ਇਸ ਸੂਚੀ 'ਚ ਸਭ ਤੋਂ ਪਹਿਲਾਂ ਅਦਾਕਾਰਾ ਸੋਨਾਲੀ ਬੇਂਦਰੇ ਜੋ ਅਮਰੀਕਾ 'ਚ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਉਨ੍ਹਾਂ ਨੂੰ ਹਾਈ ਗ੍ਰੇਡ ਕੈਂਸਰ ਹੋਇਆ ਹੈ। ਇਸ ਬਿਮਾਰੀ 'ਚ ਸਰੀਰ ਦੇ ਕਈ ਹਿੱਸੇ ਕੰਮ ਕਰਨਾ ਬੰਦ ਕਰ ਦਿੰਦੇ ਹਨ।

8

ਫਿਲਮ ਇੰਡਸਟਰੀ 'ਚ ਇਨ੍ਹੀਂ ਦਿਨੀਂ ਕਈ ਕਲਾਕਾਰ ਕੈਂਸਰ ਤੋਂ ਪੀੜਤ ਹਨ। ਦੱਸ ਰਹੇ ਹਾਂ ਉਨ੍ਹਾਂ ਹਸਤੀਆਂ ਬਾਰੇ ਜਿਨ੍ਹਾਂ ਦਾ ਕੈਂਸਰ ਦਾ ਇਲਾਜ ਚੱਲ ਰਿਹਾ ਹੈ ਤੇ ਜਿਨ੍ਹਾਂ ਦੀ ਇਸ ਬਿਮਾਰੀ ਦੇ ਚੱਲਦਿਆਂ ਮੌਤ ਹੋ ਗਈ।

  • ਹੋਮ
  • ਸਿਹਤ
  • ਬਾਲੀਵੁੱਡ ਸਟਾਰ, ਕੈਂਸਰ ਦੇ ਸ਼ਿਕਾਰ, ਜਾਣੋ ਕਿਸ-ਕਿਸ ਨੂੰ ਨਾਮੁਰਾਦ ਬਿਮਾਰੀ
About us | Advertisement| Privacy policy
© Copyright@2026.ABP Network Private Limited. All rights reserved.