ਕੈਂਸਰ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ !
ਅਧਿਐਨ 'ਚ ਕੀਮੋ ਤੋਂ ਠੀਕ ਪਹਿਲਾਂ ਮੈਲਾਟੋਨਿਨ ਦੇਣ 'ਤੇ ਨਰਵ ਸੈੱਲਜ਼ ਨੂੰ ਹੋਣ ਵਾਲੇ ਨੁਕਸਾਨ ਨੂੰ ਸੀਮਤ ਕਰਨ 'ਚ ਸਫ਼ਲਤਾ ਮਿਲੀ ਹੈ।
ਕੀਮੋ ਕਰਵਾਉਣ ਵਾਲੇ ਤਕਰੀਬਨ 70 ਫ਼ੀਸਦੀ ਪੀੜਤਾਂ ਨੂੰ ਸੀਆਈਐਨਪੀ 'ਚੋਂ ਗੁਜ਼ਰਨਾ ਪੈਂਦਾ ਹੈ। ਇਸ ਨਾਲ ਉਨ੍ਹਾਂ ਦੀਆਂ ਰੋਜ਼ਾਨਾ ਦੀਆਂ ਸਰਗਰਮੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀਆਂ ਹਨ।
ਇਸ ਨੂੰ ਕੀਮੋਥੈਰੇਪੀ ਇੰਡਿਊਸਡ ਨਿਊਰੋਪੈਥਿਕ ਪੇਨ (ਸੀਆਈਐਨਪੀ) ਕਿਹਾ ਜਾਂਦਾ ਹੈ। ਕਈ ਪੀੜਤਾਂ ਨੂੰ ਇੰਨਾ ਦਰਦ ਹੁੰਦਾ ਹੈ ਕਿ ਕੀਮੋ ਨੂੰ ਸੀਮਤ ਕਰਨਾ ਪੈਂਦਾ ਹੈ।
ਬ੍ਰਿਟੇਨ ਦੇ ਯੂਨੀਵਰਸਿਟੀ ਆਫ਼ ਐਡਿਨਬਰਗ ਤੇ ਯੂਨੀਵਰਸਿਟੀ ਆਫ਼ ਐਬਰਡੀਨ ਦੇ ਖੋਜੀਆਂ ਨੇ ਦੱਸਿਆ ਕਿ ਕੀਮੋ ਦੀ ਵਜ੍ਹਾ ਨਾਲ ਨਾੜਾਂ ਨੁਕਸਾਨੀਆਂ ਜਾਂਦੀਆਂ ਹਨ, ਜਿਸ ਨਾਲ ਬਹੁਤ ਦਰਦ ਹੁੰਦਾ ਹੈ।
ਚੰਡੀਗੜ੍ਹ: ਕੈਂਸਰ ਮਰੀਜ਼ਾਂ ਲਈ ਚੰਗੀ ਖ਼ਬਰ ਹੈ। ਉਨ੍ਹਾਂ ਨੂੰ ਕੀਮੋਥੈਰੇਪੀ ਕਾਰਨ ਹੋਣ ਵਾਲੇ ਦਰਦ ਤੇ ਹੋਰ ਮਾੜੇ ਪ੍ਰਭਾਵਾਂ ਤੋਂ ਛੇਤੀ ਹੀ ਮੁਕਤੀ ਮਿਲ ਸਕਦੀ ਹੈ। ਜੈੱਟ ਲੈੱਗ 'ਚ ਕੰਮ ਆਉਣ ਵਾਲੀ ਦਵਾਈ ਮੈਲਾਟੋਨਿਨ ਨੂੰ ਕੀਮੋ ਨਾਲ ਹੋਣ ਵਾਲੇ ਦਰਦ ਤੇ ਸਾਈਡ ਇਫੈਕਟ ਤੋਂ ਰਾਹਤ ਦੇਣ 'ਚ ਵੀ ਕਾਰਗਰ ਪਾਇਆ ਗਿਆ ਹੈ।