ਵਿਆਹ ਤੋਂ ਤੁਰੰਤ ਬਾਅਦ ਕਿਉਂ ਵਧਦਾ ਭਾਰ, ਨਵੀਂ ਖੋਜ 'ਚ ਨਵੇਂ ਖੁਲਾਸੇ
ਕੀ ਕਹਿੰਦੇ ਹਨ ਮਾਹਿਰ: ਮਾਹਿਰ ਸਲਾਹ ਦਿੰਦੇ ਹਨ ਕਿ ਜੇਕਰ ਤੁਸੀਂ ਸੱਚਮੁੱਚ ਵਿਆਹ ਦੇ ਬਾਅਦ ਵੀ ਫਿੱਟ ਰਹਿਣਾ ਚਾਹੀਦੇ ਹੋ ਤਾਂ ਵਿਆਹ ਦੇ ਬਾਅਦ ਵੀ ਕਸਰਤ ਰੈਗੂਲਰ ਕਰੋ ਤੇ ਹੈਲਦੀ ਡਾਈਟ ਲਵੋ।
ਇੱਕ ਰਿਸਰਚ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਰਿਲੇਸ਼ਨਸ਼ਿਪ ਵਿੱਚ ਪਏ ਲੋਕ ਸਿੰਗਲ ਲੋਕਾਂ ਦੇ ਮੁਕਾਬਲੇ ਜ਼ਿਆਦਾ ਖਾਂਦੇ ਹਨ। ਇਸ ਲਈ ਉਨ੍ਹਾਂ ਦਾ ਵਿਆਹ ਦੇ ਬਾਅਦ ਅਚਾਨਕ ਵਜ਼ਨ ਵਧ ਜਾਂਦਾ ਹੈ।
ਇੱਕ ਰਿਸਰਚ ਮੁਤਾਬਕ ਵਿਆਹ ਬਾਅਦ ਸਿਰਫ਼ ਮਹਿਲਾਵਾਂ ਦਾ ਹੀ ਨਹੀਂ ਬਲਕਿ ਪੁਰਸ਼ਾਂ ਦਾ ਵੀ ਵਜ਼ਨ ਵਧਦਾ ਹੈ ਪਰ ਇਹ ਸੈਕਸ ਕਾਰਨ ਹੀ ਬਲਕਿ ਰਿਸ਼ਤਿਆਂ ਵਿੱਚ ਸਹਿਜਤਾ ਆਉਣ ਤੇ ਸੁਰੱਖਿਅਤ ਮਹਿਸੂਸ ਕਰਨ ਨਾਲ ਲੋਕ ਆਪਣੀ ਬਾਡੀ ਕੰਫਰਟ ਮਹਿਸੂਸ ਕਰਨ ਲੱਗਦੇ ਹਨ ਤੇ ਬਾਡੀ ਉੱਤੇ ਕੰਮ ਕਰਨਾ ਘੱਟ ਕਰ ਦਿੰਦੇ ਹਨ ਜਿਸ ਨਾਲ ਵਜ਼ਨ ਵਧਣ ਲੱਗਦਾ ਹੈ।
ਚੰਡੀਗੜ੍ਹ: ਆਮ ਤੌਰ 'ਤੇ ਇਹ ਕਿਹਾ ਜਾਂਦਾ ਹੈ ਕਿ ਸੈਕਸ ਕਰਨ ਨਾਲ ਮਹਿਲਾਵਾਂ ਦਾ ਭਾਰ ਵਧ ਜਾਂਦਾ ਹੈ। ਖਾਸ ਕਰਕੇ ਬ੍ਰੈਸਟ ਤੇ ਹਿੱਪਸ ਵਿੱਚ ਫੈਟ ਜੰਮਣ ਲੱਗਦੀ ਹੈ ਪਰ ਮਾਹਿਰ ਤੇ ਰਿਸਰਚ ਕੁਝ ਹੋਰ ਹੀ ਕਹਿੰਦੇ ਹਨ। ਆਓ ਜਾਣਦੇ ਹਾਂ ਸੱਚ..
ਕੀ ਕਹਿੰਦੀ ਇਸ ਬਾਰੇ ਰਿਸਰਚ: ਇੱਕ ਰਿਸਰਚ ਮੁਤਾਬਕ ਪੁਰਸ਼ਾਂ ਦੇ ਸੀਮਨ ਵਿੱਚ ਇਜੈਕੁਲੇਸ਼ਨ ਦੇ ਬਾਅਦ ਤਕਰੀਬਨ 15 ਕੈਲੋਰੀ ਤੱਕ ਹੁੰਦੀ ਹੈ। ਅਜਿਹੇ ਵਿੱਚ ਵਜ਼ਨ ਵਧਣ ਦਾ ਤਾਂ ਸੁਆਲ ਹੀ ਨਹੀਂ ਉੱਠਦਾ। ਇੱਕ ਹੋਰ ਖੋਜ ਵਿੱਚ ਰਿਸਰਚ ਮੁਤਾਬਕ, ਕਲੀਨੀਕਲ ਇਹ ਗੱਲ ਸਾਬਤ ਨਹੀਂ ਹੋਈ ਕਿ ਵਿਆਹ ਬਾਅਦ ਮਹਿਲਾਵਾਂ ਦਾ ਵਜ਼ਨ ਵਧਣ ਦੇ ਕਾਰਨ ਰੈਗੂਲਰ ਸੈਕਸ ਹੈ।
ਕੀ ਕਹਿੰਦੀ ਹੈ ਗਾਇਨੋਕਲੋਜਿਸਟ: ਇਸ ਬਾਰੇ 'ਏਬੀਪੀ' ਨਿਊਜ਼ ਨੇ ਡਾ. ਮੈਕਸ ਬੈਸ਼ਾਲੀ ਹਸਪਤਾਲ ਦੀ ਗਾਇਨੋਕਲੋਜਿਸਟ ਡਾ. ਕਨਿਕਾ ਗੁਪਤਾ ਨਾਲ ਗੱਲਬਾਤ ਕੀਤੀ। ਡਾ. ਕਨਿਕਾ ਦਾ ਇਸ ਬਾਰੇ ਕਹਿਣਾ ਹੈ ਕਿ ਇਹ ਸਿਰਫ਼ ਇੱਕ ਮਿੱਥ ਹੈ। ਇਸ ਗੱਲ ਵਿੱਚ ਕੋਈ ਸੱਚਾਈ ਨਹੀਂ। ਡਾਕਟਰ ਦਾ ਕਹਿਣਾ ਹੈ ਕਿ ਅਸਲ ਵਿੱਚ ਲਾਈਫਸਾਈਕਲ ਵਿੱਚ ਬਦਲਾਅ ਕਾਰਨ ਮਹਿਲਾਵਾਂ ਦਾ ਵਜ਼ਨ ਵਧਣ ਲੱਗਦਾ ਹੈ। ਇਸ ਨੂੰ ਲੋਕ ਸੈਕਸ ਨਾਲ ਜੋੜ ਕੇ ਦੇਖਣ ਲੱਗ ਜਾਂਦੇ ਹਨ।