ਵਿਗਿਆਨੀਆਂ ਨੇ ਖ਼ਤਰਨਾਕ ਮਲੇਰੀਏ ਖਿਲਾਫ ਜਿੱਤੀ ਜੰਗ
ਪਾਰਾਸਾਈਟ ਦੇ ਜੀਵਨ ਚੱਕਰ ਨੂੰ ਪੂਰਾ ਕਰਨ ਲਈ ਇਹ ਬਹੁਤ ਅਹਿਮ ਹੈ। ਦੁਨੀਆ 'ਚ ਹਰ ਸਾਲ 20 ਕਰੋੜ ਲੋਕ ਇਸ ਬਿਮਾਰੀ ਦੀ ਲਪੇਟ 'ਚ ਆਉਂਦੇ ਹਨ। ਤਕਰੀਬਨ 6.50 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ।
ਮਲੇਰੀਆ ਪਾਰਾਸਾਈਟ ਖ਼ਤਰਨਾਕ ਪ੍ਰੋਟੀਮ ਨੂੰ ਆਪਣੇ ਉੱਪਰ ਪਾਏ ਜਾਣ ਵਾਲੇ ਕਾਰਬੋਹਾਈਡ੍ਰੇਟ ਨਾਲ ਜੋੜ ਦਿੰਦਾ ਹੈ।
ਨਵੀਂ ਖੋਜ 'ਚ ਇਸ ਦੇ ਸਭ ਤੋਂ ਖ਼ਤਰਨਾਕ ਰੂਪ ਪਲਾਜ਼ਮੋਡੀਅਮ ਫਾਲਸੀਪੇਰਮ ਮਲੇਰੀਆ (ਪੀਐਫਐਮ) ਨਾਲ ਨਜਿੱਠਣ ਲਈ ਜ਼ਿਆਦਾ ਅਸਰਦਾਰ ਟੀਕਾ ਵਿਕਸਤ ਕੀਤਾ ਜਾ ਸਕੇਗਾ।
ਮਲੇਰੀਆ ਪਾਰਾਸਾਈਟ (ਮਾਦਾ ਐਨੋਫਿਲੀਜ਼ ਮੱਛਰ ਦੇ ਕੱਟਣ ਤੋਂ ਬਾਅਦ ਸਰੀਰ ਨੂੰ ਇਨਫੈਕਸ਼ਨ ਕਰਨ ਵਾਲੇ ਪਰਜੀਵੀ) 'ਚ ਪਾਇਆ ਜਾਣ ਵਾਲਾ ਕਾਰਬੋਹਾਈਡ੍ਰੇਟ ਮੱਛਰਾਂ ਤੇ ਮਨੁੱਖਾਂ ਨੂੰ ਇਨਫੈਕਟਿਡ ਕਰਨ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਨਵੀਂ ਦਿੱਲੀ: ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ ਖ਼ਤਰਨਾਕ ਮਲੇਰੀਏ ਦਾ ਦੁੱਖ ਝੱਲ ਰਹੇ ਹਨ। ਹੁਣ ਆਸਟ੍ਰੇਲਿਆਈ ਖੋਜੀਆਂ ਨੇ ਇਸ ਬਿਮਾਰੀ ਨਾਲ ਨਜਿੱਠਣ ਦੀ ਦਿਸ਼ਾ 'ਚ ਸਫ਼ਲਤਾ ਹਾਸਲ ਕੀਤੀ ਹੈ। ਵਿਗਿਆਨੀਆਂ ਨੇ ਪਹਿਲੀ ਵਾਰ ਮਲੇਰੀਆ ਦੀ ਇਨਫੈਕਸ਼ਨ 'ਚ ਕਾਰਬੋਹਾਈਡ੍ਰੇਟ ਦੀ ਭੂਮਿਕਾ ਦਾ ਪਤਾ ਲਾਇਆ ਹੈ।