ਡਾਇਬਟੀਜ਼ ਬਾਰੇ ਖੋਜ 'ਚ ਨਵਾਂ ਖੁਲਾਸਾ
ਏਬੀਪੀ ਸਾਂਝਾ | 04 Sep 2017 04:02 PM (IST)
1
ਉਨ੍ਹਾਂ ਦੀ ਖੋਜ ਵਿੱਚ ਪਾਲੀਸਿਸਟਿਕ ਓਵਰੀ ਸਿੰਡਰੋਮ (ਪੀਸੀਓਐਸ) ਤੋਂ ਪੀੜਤ ਔਰਤਾਂ 'ਚ ਟਾਈਪ-2 ਡਾਇਬਟੀਜ਼ ਦਾ ਖ਼ਤਰਾ ਚਾਰ ਗੁਣਾ ਤਕ ਜ਼ਿਆਦਾ ਹੋਣ ਦੀ ਗੱਲ ਸਾਹਮਣੇ ਆਈ ਹੈ।
2
ਸਾਧਾਰਨ ਔਰਤਾਂ 'ਚ ਡਾਇਬਟੀਜ਼ ਦੀ ਸ਼ਿਕਾਇਤ ਆਮ ਤੌਰ 'ਤੇ 35 ਸਾਲ ਜਾਂ ਉਸ ਦੇ ਬਾਅਦ ਸਾਹਮਣੇ ਆਉਂਦੀ ਹੈ। ਸਮੇਂ 'ਤੇ ਪਤਾ ਲੱਗਣ ਨਾਲ ਡਾਇਬਟੀਜ਼ ਦੇ ਅਸਰ ਨੂੰ ਕਾਫ਼ੀ ਹੱਦ ਤਕ ਕੰਟਰੋਲ ਕੀਤਾ ਜਾ ਸਕਦਾ ਹੈ।
3
ਪੀਸੀਓਐਸ ਨਾਲ ਪੀੜਤ ਔਰਤਾਂ 'ਚ ਔਸਤਨ 31 ਸਾਲ ਦੀ ਉਮਰ ਵਿਚ ਡਾਇਬਟੀਜ਼ ਦੀ ਸਮੱਸਿਆ ਆਉਣ ਦੀ ਗੱਲ ਸਾਹਮਣੇ ਆਈ ਹੈ।
4
ਪੀਸੀਓਐਸ ਹਾਰਮੋਨ 'ਚ ਗੜਬੜੀ ਕਾਰਨ ਹੁੰਦਾ ਹੈ। ਇਸ ਵਿੱਚ ਓਵਰੀ ਦਾ ਆਕਾਰ ਵਧ ਜਾਂਦਾ ਹੈ ਤੇ ਉਸ ਦੇ ਬਾਹਰੀ ਹਿੱਸੇ ਵਿਚ ਛੋਟੇ ਸਿਸਟ ਬਣ ਜਾਂਦੇ ਹਨ।
5
ਡੈਨਮਾਰਕ ਦੇ ਖੋਜਕਰਤਾਵਾਂ ਨੇ ਔਰਤਾਂ 'ਚ ਡਾਇਬਟੀਜ਼ ਹੋਣ ਦੇ ਨਵੇਂ ਖ਼ਤਰੇ ਬਾਰੇ ਪਤਾ ਲਾਇਆ ਹੈ।
6
ਚੰਡੀਗੜ੍ਹ: ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਡਾਇਬਟੀਜ਼ ਨੇ ਮਹਾਮਾਰੀ ਦਾ ਰੂਪ ਧਾਰਨ ਕਰ ਲਿਆ ਹੈ। ਮਰਦ ਤੇ ਔਰਤਾਂ ਦੋਵੇਂ ਕਰੀਬ ਬਰਾਬਰ ਇਸ ਬਿਮਾਰੀ ਤੋਂ ਪ੍ਰਭਾਵਿਤ ਹਨ।