✕
  • ਹੋਮ

ਜਾਮਣਾਂ ਨਾਲ ਕਦੀ ਨਾ ਖਾਓ ਇਹ ਚੀਜ਼ਾਂ, ਬਣ ਸਕਦੀਆਂ ਜ਼ਹਿਰ

ਏਬੀਪੀ ਸਾਂਝਾ   |  22 Jul 2019 04:05 PM (IST)
1

ਦੁੱਧ: ਜਾਮਣਾਂ ਖਾਣ ਬਾਅਦ ਦੁੱਧ ਦਾ ਸੇਵਨ ਬਿਲਕੁਲ ਵੀ ਨਾ ਕਰਿਓ। ਇਹ ਦੋਵੇਂ ਮਿਲ ਕੇ ਇੱਕ ਜ਼ਹਿਰੀਲੀ ਗੈਸ ਬਣਾ ਦਿੰਦੇ ਹਨ। ਇਸ ਦੀ ਵਜ੍ਹਾ ਨਾਲ ਕਬਜ਼, ਗੈਸ ਤੇ ਪੇਟ ਸਬੰਧੀ ਕਈ ਹੋਰ ਬਿਮਾਰੀਆਂ ਹੋ ਸਕਦੀਆਂ ਹਨ। ਘੱਟੋ-ਘੱਟ 2 ਘੰਟਿਆਂ ਬਾਅਦ ਦੁੱਧ ਪੀਤਾ ਜਾ ਸਕਦਾ ਹੈ।

2

ਜਾਮਣ ਖਾਣ ਬਾਅਦ ਹਲਦੀ ਨਾਲ ਬਣੀ ਕਿਸੇ ਵੀ ਚੀਜ਼ ਦਾ ਸੇਵਨ ਨਾ ਕਰੋ। ਜੇ ਅਜਿਹਾ ਕੀਤਾ ਤਾਂ ਇਸ ਨਾਲ ਸਰੀਰ ਵਿੱਚ ਰਿਐਕਸ਼ਨ ਹੋਣ ਲੱਗਦਾ ਹੈ। ਇਸ ਨਾਲ ਸਿਹਤ ਖਰਾਬ ਹੋ ਸਕਦੀ ਹੈ।

3

ਜਾਮਣਾਂ ਖਾਣ ਬਾਅਦ ਜਾਂ ਨਾਲ ਕਦੀ ਵੀ ਅਚਾਰ ਨਾ ਖਾਓ। ਇਹ ਦੋਵੇਂ ਇਕੱਠੇ ਖਾਣ ਨਾਲ ਪੇਟ ਵਿੱਚ ਜ਼ਹਿਰ ਬਣ ਸਕਦਾ ਹੈ ਜਿਸ ਨਾਲ ਕਈ ਘਾਤਕ ਬਿਮਾਰੀਆਂ ਹੋ ਸਕਦੀਆਂ ਹਨ। ਗ਼ਲਤੀ ਨਾਲ ਵੀ ਜਾਮਣਾਂ ਬਾਅਦ ਅਚਾਰ ਨਾ ਖਾਓ।

4

ਇਸ ਦੇ ਇਲਾਵਾ ਪੇਟ ਵਿੱਚ ਜਲਣ ਦੀ ਸ਼ਿਕਾਇਤ ਹੋ ਸਕਦੀ ਹੈ। ਇਸ ਲਈ ਸਿਹਤ ਨਾਲ ਸਬੰਧਤ ਸਮੱਸਿਆ ਤੋਂ ਬਚਣ ਲਈ ਜਾਮੁਣ ਬਾਅਦ ਦੁੱਧ, ਅਚਾਰ ਜਾਂ ਹਲਦੀ ਤੋਂ ਬਣੀਆਂ ਚੀਜ਼ਾਂ ਦੇ ਸੇਵਨ ਤੋਂ ਬਚੋ।

5

ਪਰ ਜੇ ਜਾਮਣਾਂ ਖਾਣ ਮਗਰੋਂ ਤਿੰਨ ਚੀਜ਼ਾਂ ਦਾ ਸੇਵਨ ਕੀਤਾ ਤਾਂ ਇਹੀ ਜਾਮਣਾਂ ਸਰੀਰ ਲਈ ਘਾਤਕ ਵੀ ਹੋ ਸਕਦੀਆਂ ਹਨ।

6

ਜਾਮਣਾਂ ਵਿੱਚ ਪਾਏ ਜਾਣ ਵਾਲੇ ਪੋਟਾਸ਼ੀਅਮ, ਕੈਲਸ਼ੀਅਮ, ਆਇਰਨ, ਪ੍ਰੋਟੀਨ, ਕਾਰਬੋਹਾਈਡ੍ਰੇਟਸ ਤੇ ਵਿਟਾਮਿਨ ਸਰੀਰ ਲਈ ਚੰਗੇ ਹੁੰਦੇ ਹਨ।

7

ਜਾਮਣ ਅਜਿਹਾ ਫਲ ਹੈ ਜੋ ਸਿਹਤ ਲਈ ਬੇਹੱਦ ਫਾਇਦੇਮੰਦ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਜਾਮਣ ਦੇ ਬੀਜਾਂ ਦਾ ਚੂਰਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਕਾਫੀ ਫਾਇਦਾ ਦਿੰਦਾ ਹੈ।

  • ਹੋਮ
  • ਸਿਹਤ
  • ਜਾਮਣਾਂ ਨਾਲ ਕਦੀ ਨਾ ਖਾਓ ਇਹ ਚੀਜ਼ਾਂ, ਬਣ ਸਕਦੀਆਂ ਜ਼ਹਿਰ
About us | Advertisement| Privacy policy
© Copyright@2026.ABP Network Private Limited. All rights reserved.