✕
  • ਹੋਮ

ਅੰਬ ਖਾਣ ਵਾਲੇ ਸਾਵਧਾਨ! ਹੋ ਸਕਦੀਆਂ ਗੰਭੀਰ ਸਮੱਸਿਆਵਾਂ

ਏਬੀਪੀ ਸਾਂਝਾ   |  22 Jul 2019 03:25 PM (IST)
1

ਇਸ ਲਈ ਧਿਆਨ ਰੱਖੋ ਕਿ ਜੇ ਅੰਬ ਖਾ ਰਹੇ ਹੋ ਤਾਂ ਜ਼ਿਆਦਾ ਨਾ ਖਾਓ। ਅਜਿਹਾ ਕਰਨ ਨਾਲ ਪੇਟ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਦੇ ਨਾਲ-ਨਾਲ ਸਰੀਰ 'ਤੇ ਜ਼ਖ਼ਮ ਪੈਣੇ ਸ਼ੁਰੂ ਹੋ ਜਾਂਦੇ ਹਨ।

2

ਇਸ ਨੂੰ ਜ਼ਿਆਦਾ ਖਾਣ ਨਾਲ ਡਾਈਜ਼ੇਸ਼ਨ ਨਾਲ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ।

3

ਅੰਬ 'ਚ ਭਾਰੀ ਮਾਤਰਾ 'ਚ ਪੋਸ਼ਕ ਤੱਤ ਹੁੰਦੇ ਹਨ ਪਰ ਜੇ ਇਹ ਲੋੜ ਤੋਂ ਵੱਧ ਖਾਧਾ ਜਾਏ ਤਾਂ ਸਰੀਰ ਵਿੱਚ ਮੌਜੂਦ ਰੋਗਾਂ ਨੂੰ ਵਧਾਉਣ ਦਾ ਕੰਮ ਕਰਦਾ ਹੈ।

4

ਅੰਬ ਦੇ ਇਸ ਤਰਲ ਪਦਾਰਥ ਦੀ ਵਜ੍ਹਾ ਕਰਕੇ ਦਾਦ, ਖੁਜਲੀ, ਖਾਰਸ਼ ਤੇ ਗਲ਼ ਵਿੱਚ ਸੋਜ ਤੇ ਦਰਦ ਦੀ ਸਮੱਸਿਆ ਹੋ ਸਕਦੀ ਹੈ।

5

ਜੇ ਇਹ ਤਰਲ ਪਦਾਰਥ ਚਿਹਰੇ ਜਾਂ ਚਮੜੀ ਦੇ ਕਿਸੇ ਹੋਰ ਹਿੱਸੇ 'ਤੇ ਲੱਗ ਜਾਏ ਤਾਂ ਕਈ ਪ੍ਰੇਸ਼ਾਨੀਆਂ ਹੁੰਦੀਆਂ ਹਨ।

6

ਅੰਬ ਦੇ ਉੱਪਰੀ ਹਿੱਸੇ ਵਿੱਚ ਇੱਕ ਅਜਿਹਾ ਤਰਲ ਪਦਾਰਥ ਹੁੰਦਾ ਹੈ, ਜੋ ਸਾਡੇ ਮੂੰਹ ਦਾ ਸਵਾਦ ਵਿਗਾੜਨ ਦੇ ਨਾਲ-ਨਾਲ ਸਿਹਤ ਲਈ ਵੀ ਕਾਫੀ ਖਰਾਬ ਹੁੰਦਾ ਹੈ।

7

ਅੰਬ ਖਾਣਾ ਸਿਹਤ ਲਈ ਚੰਗਾ ਵੀ ਹੁੰਦਾ ਹੈ ਪਰ ਜੇ ਇਹ ਲੋੜ ਤੋਂ ਵੱਧ ਖਾਧਾ ਜਾਏ ਤਾਂ ਸਿਹਤ 'ਤੇ ਮਾੜੇ ਅਸਰ ਵੀ ਹੁੰਦੇ ਹਨ।

8

ਫਲਾਂ ਦਾ ਰਾਜਾ ਅੰਬ ਜ਼ਿਆਦਾਤਰ ਲੋਕਾਂ ਲਈ ਪਸੰਦੀਦਾ ਫਲ ਹੈ। ਇਸ ਦਾ ਨਾਂ ਸੁਣਦਿਆਂ ਹੀ ਜ਼ਿਆਦਾਤਰ ਲੋਕਾਂ ਦੇ ਮੂੰਹ ਵਿੱਚ ਪਾਣੀ ਆ ਜਾਂਦਾ ਹੈ। ਇਹ ਸਾਡਾ ਕੌਮੀ ਫਲ ਵੀ ਹੈ। ਇਸ ਲਈ ਇਸ ਨੂੰ ਵਿਸ਼ੇਸ਼ ਫਲ ਵਜੋਂ ਵੀ ਵੇਖਿਆ ਜਾਂਦਾ ਹੈ।

  • ਹੋਮ
  • ਸਿਹਤ
  • ਅੰਬ ਖਾਣ ਵਾਲੇ ਸਾਵਧਾਨ! ਹੋ ਸਕਦੀਆਂ ਗੰਭੀਰ ਸਮੱਸਿਆਵਾਂ
About us | Advertisement| Privacy policy
© Copyright@2026.ABP Network Private Limited. All rights reserved.