ਭੁੱਲ ਕੇ ਵੀ ਕਦੇ ਇਨ੍ਹਾਂ ਅੰਗਾਂ ਨੂੰ ਨਾ ਲਾਓ ਹੱਥ...
ਕਮਰ-ਪਖਾਨੇ ਵਾਲੇ ਜਗ੍ਹਾ ਸਾਫ਼ ਤੇ ਧੋਣ ਤੋਂ ਇਲਾਵਾ ਇਸ ਉੱਤੇ ਹੱਥ ਨਾ ਰੱਖੋ। ਭਾਵ ਪਖਾਨੇ ਦੇ ਗੁੱਦਾ ਨੂੰ ਹੱਥ ਨਾ ਲਾਵੋ। ਹਾਰਬਰੀਵੀਉ ਮੈਡੀਕਲ ਸੈਂਟਰ ਦੇ ਆਫਟਰ ਕੇਅਰ ਕਿਲਨਿ ਦੇ ਮੈਡੀਕਲ ਡਾਇਰੈਕਟਰ ਐਮ.ਡੀ, ਪੀਐਚਡੀ ਜੇਯਾਰਡ ਡਬਲਿਊ ਕਲੇਨ ਦਾ ਕਹਿਣਾ ਹੈ ਕਿ ਗੁੱਦਾ ਵਿੱਚ ਬੈਕਟੀਰੀਆ ਪਾਏ ਜਾਂਦੇ ਹੈ ਜਿਹੜੇ ਨੁਕਸਾਨਦੇਹ ਹੋ ਸਕਦੇ ਹਨ। ਕਿਸੇ ਹੋਰ ਕਾਰਨ ਤੋਂ ਜੇਕਰ ਤੁਸੀਂ ਆਪਣੇ ਪਖਾਨੇ ਵਾਲੀ ਜਗ੍ਹਾ ਨੂੰ ਛੂਹ ਲੈਂਦੇ ਹੋ ਤਾਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਹੱਥ ਧੋ ਲੈਣੇ ਚਾਹੀਦੇ ਹਨ।
ਚਿਹਰਾ- ਚਮੜੀ ਰੋਗ ਸਲਾਹਕਾਰ ਅਦਨਾਨ ਨਾਸਿਰ, ਐਮ.ਡੀ. ਦਾ ਕਹਿਣਾ ਹੈ ਕਿ ਤੁਸੀਂ ਆਪਣੇ ਹੱਥ ਦਾ ਇਸਤੇਮਾਲ ਆਪਣੇ ਚਿਹਰੇ ਨੂੰ ਸਾਫ਼ ਕਰਨ ਜਾਂ ਕਰੀਮ ਵਗ਼ੈਰਾ ਲਾਉਣ ਲਈ ਕਰ ਸਕਦੇ ਹੋ। ਇਸ ਤੋਂ ਇਲਾਵਾ ਆਪਣੇ ਪੰਜੇ ਨੂੰ ਚਿਹਰੇ ਤੋਂ ਦੂਰ ਰੱਖਣਾ ਚਾਹੀਦਾ। ਜਦੋਂ ਤੁਸੀਂ ਹੱਥ ਕਿਸੇ ਅਜਿਹੀ ਜਗ੍ਹਾ ਰੱਖਦੇ ਹੋ ਜਿੱਥੇ ਰੋਗਾਣੂ ਮੌਜੂਦ ਹੁੰਦੇ ਹਨ ਤੇ ਫਿਰ ਉਸੇ ਹੱਥ ਨੂੰ ਚਿਹਰੇ ਉੱਤੇ ਰੱਖਦੇ ਹੋ ਤਾਂ ਬਿਮਾਰ ਹੋਣ ਤੇ ਥਕਾਨ ਵਧਣ ਦਾ ਖ਼ਤਰਾ ਵਧ ਜਾਂਦਾ ਹੈ।
ਕੰਨ- ਕੰਨਾਂ ਵਿੱਚ ਕਦੇ ਵੀ ਉਂਗਲੀ ਜਾਂ ਕੋਈ ਹੋਰ ਚੀਜ਼ ਨਹੀਂ ਪਾਉਣੀ ਚਾਹੀਦੀ। ਕੇਕ ਸਕੂਲ ਆਫ਼ ਮੈਡੀਸਨ ਆਫ਼ ਯੂਐਸਸੀ ਦੇ ਹੈੱਡ ਐਂਡ ਨੇਕ ਸਰਜਰੀ ਦੇ ਪ੍ਰਮੁੱਖ ਤੇ ਪ੍ਰੋਫੈਸਰ ਜਾਨ ਕੇ ਨਿਪਾਰਕੋ ਦਾ ਕਹਿਣਾ ਹੈ ਕਿ ਕੰਨ ਵਿੱਚ ਉਂਗਲੀ ਜਾਂ ਕੁਝ ਚੀਜ਼ ਪਾਉਣ ਨਾਲ ਕੰਨ ਵਿੱਚ ਮੌਜੂਦ ਪਰਦਾ ਫਟ ਸਕਦਾ ਹੈ।
ਚੰਡੀਗੜ੍ਹ: ਸਰੀਰ ਦੇ ਕੁਝ ਹਿੱਸੇ ਨੂੰ ਕਦੇ ਵੀ ਹੱਥ ਨਹੀਂ ਲਾਉਣਾ ਚਾਹੀਦਾ। ਐਕਸਪਰਟ ਮੁਤਾਬਕ ਅਜਿਹਾ ਕਰਨ ਨਾਲ ਸਮੱਸਿਆ ਹੋ ਸਕਦੀ ਹੈ। ਆਓ ਜਾਣਦੇ ਹਾਂ ਸਰੀਰ ਦੇ ਕਿਹੜੇ-ਕਿਹੜੇ ਅੰਗਾਂ ਨੂੰ ਹੱਥ ਨਹੀਂ ਲਾਉਣਾ ਚਾਹੀਦਾ ਤੇ ਇਸ ਦੇ ਕੀ ਨੁਕਸਾਨ ਹੁੰਦੇ ਹਨ...
ਨਹੁੰਆਂ ਦੇ ਹੇਠ ਦੀ ਚਮੜੀ-ਨੂੰਹਆਂ ਦੇ ਹੇਠ ਦੀ ਚਮੜੀ ਵਿੱਚ ਕਈ ਤਰ੍ਹਾਂ ਦੇ ਬੈਕਟੀਰੀਆ ਹੋ ਸਕਦੇ ਹਨ। ਬ੍ਰਿਟਿਸ਼ ਚਮੜੀ ਰੋਗ ਕੇਂਦਰ ਦੇ ਚਮੜੀ ਸਲਾਹਕਾਰ ਡੇਵਿਡ ਬਰਕਰ ਦਾ ਕਹਿਣਾ ਹੈ ਕਿ 'ਤੁਹਾਡੇ ਨਹੂੰ ਛੋਟੇ ਹੋਣੇ ਚਾਹੀਦੇ ਤਾਂ ਕਿ ਚਮੜੀ ਦੇ ਹੇਠ ਬੈਕਟੀਰੀਆ ਦੇ ਘੱਟ ਹੋਣ ਦਾ ਖ਼ਤਰਾ ਹੋ ਤੇ ਇਸ ਤਰ੍ਹਾਂ ਦਾ ਨਹੁੰਆਂ ਉੱਤੇ ਗੰਦਗੀ ਹਟਾਉਣ ਦੇ ਲਈ ਸਿਰਫ਼ ਨੇਲ ਬੁਰਸ਼ ਦਾ ਇਸਤੇਮਾਲ ਕਰੋ।'
ਨੱਕ- ਇਨਫੈਕਸ਼ਨ ਕੰਟਰੋਲ ਤੇ ਹਾਸਪਤਾਲ ਐਪੀਟੇਮਾਈਲੌਜੀ ਜਰਨਲ ਵਿੱਚ 2006 ਵਿੱਚ ਪ੍ਰਕਾਸ਼ਿਤ ਕੰਨ, ਨੱਕ ਤੇ ਗਲੇ ਵਿੱਚ ਮਰੀਜ਼ਾਂ ਦੀ ਸਟੱਡੀ ਵਿੱਚ ਪਾਇਆ ਗਿਆ ਕਿ ਲੋਕ ਆਪਣੀ ਨੱਕ ਵਿੱਚ ਉਂਗਲੀ ਕਰਦੇ ਹਨ। ਉਨ੍ਹਾਂ ਦੇ ਸਰੀਰ ਵਿੱਚ ਸਟੈਫਾਈਲੋਕਕਸ ਆਰਸ ਨਾਮ ਦੇ ਬੈਕਟੀਰੀਆ ਦੇ ਪ੍ਰਵੇਸ਼ ਕਰਨ ਦੀ ਬਹੁਤ ਜ਼ਿਆਦਾ ਸੰਭਾਵਨਾ ਹੁੰਦਾ ਹੈ। ਇਹ ਇੱਕ ਖ਼ਤਰਨਾਕ ਬੈਕਟੀਰੀਆ ਹੈ ਤੇ ਇਸ ਵਿੱਚ ਸਰੀਰ ਵਿੱਚ ਕਈ ਤਰ੍ਹਾਂ ਦੇ ਇਨਫੈਕਸ਼ਨ ਹੁੰਦੇ ਹਨ।
ਅੱਖ-ਅੱਖ ਵਿੱਚ ਕੁਝ ਪੈਣ ਉੱਤੇ ਕਦੇ ਵੀ ਅੱਖ ਨੂੰ ਧੋਣ ਤੋਂ ਇਲਾਵਾ ਹੱਥ ਨਾਲ ਮਸਲਣਾ ਨਹੀਂ ਚਾਹੀਦਾ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਅੱਖਾਂ ਵਿੱਚ ਆਸਾਨੀ ਨਾਲ ਰੋਗਾਣੂ ਪ੍ਰਵੇਸ਼ ਕਰ ਜਾਂਦੇ ਹਨ। ਇਸ ਨਾਲ ਤੁਹਾਡੀ ਅੱਖਾਂ ਵਿੱਚ ਇਨਫੈਕਸ਼ਨ ਹੋ ਸਕਦਾ ਹੈ। ਇਸ ਲਈ ਕਦੇ ਵੀ ਅੱਖਾਂ ਨੂੰ ਨਾ ਛੂਹਣਾ ਤੇ ਨਾ ਹੀ ਮਲੋ।
ਮੂੰਹ-ਯੂ.ਕੇ. ਵਿੱਚ ਹਾਲ ਵਿੱਚ ਹੋਈ ਰਿਸਰਚ ਵਿੱਚ ਪਾਇਆ ਗਿਆ ਹੈ ਕਿ ਲੋਕ ਜਦੋਂ ਕੰਮ ਦੌਰਾਨ ਬੋਰ ਹੋ ਜਾਂਦੇ ਤਾਂ ਇੱਕ ਘੰਟੇ ਵਿੱਚ ਔਸਤਨ 23.6 ਵਾਰ ਆਪਣੀ ਉਂਗਲੀਆਂ ਮੂੰਹ ਵਿੱਚ ਜਾਂ ਇਸ ਦੇ ਆਸਪਾਸ ਫੇਰਦੇ ਹਨ। ਆਪਣੀ ਜ਼ਿੰਦਗੀ ਵਿੱਚ ਰੁੱਝੇ ਹੋਣ ਦੀ ਹਾਲਤ ਵਿੱਚ ਉਹ ਅਜਿਹਾ 6.3 ਵਾਰ ਕਰਦੇ ਹਨ। ਇੱਕ ਸਟੱਡੀ ਵਿੱਚ ਇਹ ਖ਼ੁਲਾਸਾ ਹੋਇਆ ਹੈ ਕਿ ਇਸ ਤਰ੍ਹਾਂ ਮੂੰਹ ਦੇ ਨੇੜੇ ਜਾਂ ਮੂੰਹ ਵਿੱਚ ਉਂਗਲੀ ਪਾਉਣ ਨਾਲ ਸਰੀਰ ਦੇ ਅੰਦਰ ਇੱਕ ਤਿਹਾਈ ਰੋਗਾਣੂ ਪਹੁੰਚ ਜਾਂਦੇ ਹਨ।