ਕੌਫੀ ਪੀਣ ਨਾਲ ਘੱਟ ਹੁੰਦੈ ਲਿਵਰ ਕੈਂਸਰ ਦਾ ਖ਼ਤਰਾ
ਏਬੀਪੀ ਸਾਂਝਾ | 18 Nov 2017 10:32 AM (IST)
1
ਖੋਜਕਰਤਾ ਗ੍ਰੇਮੇ ਅਲੈਗਜੈਂਡਰ ਨੇ ਕਿਹਾ, 'ਇਸ ਵੇਲੇ ਦੁਨੀਆ ਭਰ ਵਿਚ ਲਿਵਰ ਦੀਆਂ ਬਿਮਾਰੀਆਂ ਦਾ ਕਹਿਰ ਹੈ। ਅਜਿਹੀ ਸਥਿਤੀ ਵਿਚ ਇਹ ਜਾਣਨਾ ਜ਼ਰੂਰੀ ਸੀ ਕਿ ਕੌਫੀ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਵਿਚ ਕਿਸ ਤਰ੍ਹਾਂ ਮਦਦ ਕਰ ਸਕਦੀ ਹੈ।'
2
ਯੂਨੀਵਰਸਿਟੀ ਕਾਲਜ ਲੰਡਨ ਦੇ ਖੋਜੀਆਂ ਨੇ ਆਪਣੇ ਅਧਿਐਨ ਵਿਚ ਪਾਇਆ ਕਿ ਕੌਫੀ ਲਿਵਰ ਕੈਂਸਰ ਅਤੇ ਸਿਰੋਸਿਸ ਸਮੇਤ ਲਿਵਰ ਨਾਲ ਜੁੜੀਆਂ ਕਈ ਬਿਮਾਰੀਆਂ ਨਾਲ ਲੜਨ ਵਿਚ ਸਹਾਇਕ ਹੈ।
3
ਦਿਨ ਵਿਚ ਤਿੰਨ ਤੋਂ ਪੰਜ ਕੱਪ ਕੌਫੀ ਪੀਣਾ ਤੁਹਾਨੂੰ ਲਿਵਰ ਦੀਆਂ ਕਈ ਬਿਮਾਰੀਆਂ ਤੋਂ ਛੁਟਕਾਰਾ ਦਿਵਾ ਸਕਦਾ ਹੈ।
4
ਕੌਫੀ ਦੀ ਸਹੀ ਮਾਤਰਾ ਦਿਨ ਵਿਚ ਤਿੰਨ-ਚਾਰ ਵਾਰ ਗ੍ਰਹਿਣ ਕਰਨ ਨਾਲ ਲਿਵਰ ਕੈਂਸਰ 40 ਫ਼ੀਸਦੀ ਤਕ ਘੱਟ ਹੋ ਸਕਦਾ ਹੈ।
5
ਇਟਲੀ ਅਤੇ ਅਮਰੀਕਾ ਵਿਚ ਕੀਤੀ ਗਈ ਖੋਜ ਮੁਤਾਬਕ, ਕੌਫੀ ਲਿਵਰ ਕੋਸ਼ਿਕਾਵਾਂ ਨਾਲ ਜੁੜੇ ਸਿਰੋਸਿਸ ਦੇ ਖ਼ਤਰੇ ਨੂੰ ਵੀ 25 ਤੋਂ 70 ਫ਼ੀਸਦੀ ਤਕ ਘੱਟ ਕਰ ਸਕਦੀ ਹੈ।
6
ਲਿਵਰ ਦੀਆਂ ਬਿਮਾਰੀਆਂ ਦੇ ਲੱਛਣ ਵਿਖਾਈ ਨਾ ਦੇਣ ਕਾਰਨ ਇਸ ਨੂੰ ਸਾਇਲੈਂਟ ਕਿਲਰ ਕਿਹਾ ਜਾਂਦਾ ਹੈ।