ਵਿਗਿਆਨੀਆਂ ਨੇ ਲੱਭਿਆ HIV (ਏਡਜ਼) ਫੈਲਣ ਦਾ ਰਾਜ਼
ਚੰਡੀਗੜ੍ਹ: ਵਿਗਿਆਨੀਆਂ ਨੇ ਸਰੀਰ 'ਚ ਐਚ.ਆਈ.ਵੀ. ਇਨਫੈਕਸ਼ਨ ਹੋਣ ਦੀ ਪੂਰੀ ਪ੍ਰਕਿਰਿਆ ਦਾ ਪਤਾ ਲਾ ਲਿਆ ਹੈ। ਇਸ ਖੋਜ ਨਾਲ ਐਚ.ਆਈ.ਵੀ. ਦਾ ਇਲਾਜ ਲੱਭਣ 'ਚ ਮਦਦ ਮਿਲ ਸਕਦੀ ਹੈ। ਐਚ.ਆਈ.ਵੀ. ਪਹਿਲਾਂ ਇੱਕ ਕੋਸ਼ਿਕਾ ਨੂੰ ਇਨਫੈਕਸ਼ਨ ਕਰਦਾ ਹੈ। ਫਿਰ ਇਨਫੈਕਟਿਡ ਕੋਸ਼ਿਕਾ ਦਾ ਝਿੱਲੀ ਵਿਸ਼ਾਣੂਆਂ ਨਾਲ ਭਰੇ ਕੈਪਸੂਲ ਦਾ ਨਿਰਮਾਣ ਕਰ ਲੈਂਦੀ ਹੈ।
Download ABP Live App and Watch All Latest Videos
View In Appਇਸ ਪ੍ਰਕਿਰਿਆ 'ਚ ਗੈਗ ਪ੍ਰੋਟੀਨ ਨਾਂ ਦੇ ਐਚਆਈਵੀ ਪ੍ਰੋਟੀਨ ਦੀ ਮੁਸ਼ਕਲ ਰਚਨਾ ਸ਼ਾਮਲ ਹੁੰਦੀ ਹੈ। ਸਾਡੀ ਟੀਮ ਨੇ ਇਕ ਕੰਪਿਊਟਰ ਮਾਡਲ ਬਣਾ ਕੇ ਗੈਗ ਦੀ ਪ੍ਰਕਿਰਿਆ ਦਾ ਪਤਾ ਲਾਇਆ। ਹੁਣ ਐਚਆਈਵੀ ਦਾ ਇਲਾਜ ਲੱਭਣਾ ਆਸਾਨ ਹੋਵੇਗਾ।
ਇਹ ਕੈਪਸੂਲ ਮੁੱਖ ਕੋਸ਼ਿਕਾ ਤੋਂ ਨਿਕਲ ਕੇ ਸਰੀਰ ਦੀਆਂ ਹੋਰ ਕੋਸ਼ਿਕਾਵਾਂ ਨੂੰ ਇਨਫੈਕਟ ਕਰਨ ਦਾ ਕੰਮ ਕਰਦਾ ਹੈ। ਇਸ ਪ੍ਰਕਿਰਿਆ ਨੂੰ ਬਡਿੰਗ ਕਿਹਾ ਜਾਂਦਾ ਹੈ।
ਸ਼ਿਕਾਗੋ ਯੂਨੀਵਰਸਿਟੀ ਦੇ ਗ੍ਰੇਗਰੀ ਵੋਥ ਨੇ ਕਿਹਾ ਕਿ ਬਡਿੰਗ ਤੋਂ ਬਾਅਦ ਸਰੀਰ 'ਚ ਜਿਹੜੀ ਰਚਨਾ ਬਣਦੀ ਹੈ, ਉਸ ਦੀ ਜਾਣਕਾਰੀ ਸੀ ਪਰ ਪ੍ਰਕਿਰਿਆ ਦਾ ਅਨੁਮਾਨ ਨਹੀ ਸੀ।
- - - - - - - - - Advertisement - - - - - - - - -