✕
  • ਹੋਮ

ਹੁਣ ਗੋਲੀਆਂ 'ਚ ਲੱਗਣਗੇ ਸੈਂਸਰ, ਡਾਕਟਰ ਨੂੰ ਖੁਦ ਹੀ ਪਤੇ ਚੱਲੇਗਾ ਦਵਾਈ ਲਈ ਜਾਂ ਨਹੀਂ!

ਏਬੀਪੀ ਸਾਂਝਾ   |  16 Nov 2017 04:18 PM (IST)
1

ਇਸ ਵਿਚ ਪਤਾ ਲੱਗਦਾ ਰਹੇਗਾ ਕਿ ਮਰੀਜ਼ ਦਵਾਈ ਲੈ ਰਿਹਾ ਹੈ ਜਾਂ ਨਹੀਂ।

2

ਐਫਡੀਏ ਦਵਾਈਆਂ 'ਚ ਨਵੀਂ ਤਕਨੀਕ ਦੇ ਇਸਤੇਮਾਲ ਦੀ ਹਮਾਇਤ ਕਰਦਾ ਹੈ ਅਤੇ ਇਸ ਸੋਚ ਦੇ ਨਾਲ ਕੰਪਨੀਆਂ ਦੇ ਨਾਲ ਕੰਮ ਕਰ ਰਿਹਾ ਹੈ। ਇਸ ਨਾਲ ਰੋਗੀਆਂ ਨੂੰ ਫਾਇਦਾ ਹੋ ਸਕਦਾ ਹੈ।

3

ਇਸ ਤਰ੍ਹਾਂ ਡਾਕਟਰ ਤੋਂ ਲੈ ਕੇ ਪਰਿਵਾਰਕ ਮੈਂਬਰ ਤੇ ਦੋਸਤ ਵੈਬ ਆਧਾਰਤ ਪੋਰਟਲ ਦੇ ਜ਼ਰੀਏ ਇਨ੍ਹਾਂ ਸੰਦੇਸ਼ਾਂ ਨੂੰ ਦੇਖ ਸਕਦੇ ਹਨ। ਐਫਡੀਏ 'ਚ ਮਨੋਚਕਿਤਸਾ ਉਤਪਾਦ ਵਿਭਾਗ ਦੇ ਮੁਖੀ ਮਾਈਕਲ ਮੈਟਿਸ ਨੇ ਕਿਹਾ ਕਿ ਇਹ ਮਾਨਸਿਕ ਬਿਮਾਰੀਆਂ 'ਚ ਦਿੱਤੀਆਂ ਜਾਣ ਵਾਲੀਆਂ ਦਵਾਈਆਂ 'ਤੇ ਨਜ਼ਰ ਰੱਖਣ 'ਚ ਲਾਹੇਵੰਦ ਹੋ ਸਕਦੀ ਹੈ।

4

ਇਹ ਦਵਾਈ ਜਦੋਂ ਪੇਟ 'ਚ ਪਹੁੰਚਦੀ ਹੈ ਤਾਂ ਪੇਟ ਦੇ ਫਲੂਡ ਦੇ ਨਾਲ ਮਿਲ ਕੇ ਸਰਗਰਮ ਹੋ ਜਾਂਦੀ ਹੈ। ਇੱਥੋਂ ਸੰਦੇਸ਼ ਉਸ ਪੈਚ ਤਕ ਪਹੁੰਚਦਾ ਹੈ ਜੋ ਮਰੀਜ਼ ਨੇ ਪਾਇਆ ਹੁੰਦਾ ਹੈ। ਪੈਚ ਨਾਲ ਸੰਦੇਸ਼ ਮੋਬਾਈਲ ਐਪ ਤਕ ਜਾਂਦਾ ਹੈ।

5

ਅਮਰੀਕੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫਡੀਏ) ਦੇ ਮੁਤਾਬਕ ਐਬਿਲਿਫੀ ਮਾਈਸਾਈਟ ਨਾਂ ਦੇ ਟੈਬਲੇਟ ਸਿਜ਼ੋਫ੍ਰੇਨੀਆ, ਬਾਇਪੋਲਰ ਡਿਸਆਰਡਰ ਤੇ ਡਿਪ੍ਰੈਸ਼ਨ ਪੀੜਤਾਂ ਲਈ ਤਿਆਰ ਕੀਤੀ ਗਈ ਹੈ।

6

ਵਾਸ਼ਿੰਗਟਨ: ਅਮਰੀਕਾ 'ਚ ਅਜਿਹੀ ਪਹਿਲੀ ਡਿਜੀਟਲ ਦਵਾਈ ਨੂੰ ਮਨਜ਼ੂਰੀ ਮਿਲੀ ਹੈ ਜੋ ਇਹ ਨਜ਼ਰ ਰੱਖੇਗੀ ਕਿ ਮਰੀਜ਼ ਸਮੇਂ 'ਤੇ ਦਵਾਈ ਦੀ ਖੁਰਾਕ ਲੈ ਰਿਹਾ ਹੈ ਜਾਂ ਨਹੀਂ। ਡਿਜੀਟਲ ਟੈਬਲੇਟ 'ਚ ਸੈਂਸਰ ਲੱਗਾ ਹੋਇਆ ਹੈ। ਇਸ ਨਾਲ ਡਾਕਟਰ ਨੂੰ ਇਹ ਪਤਾ ਚੱਲ ਸਕੇਗਾ ਕਿ ਮਰੀਜ਼ ਨੇ ਕਦੋਂ ਦਵਾਈ ਲਈ ਹੈ।

  • ਹੋਮ
  • ਸਿਹਤ
  • ਹੁਣ ਗੋਲੀਆਂ 'ਚ ਲੱਗਣਗੇ ਸੈਂਸਰ, ਡਾਕਟਰ ਨੂੰ ਖੁਦ ਹੀ ਪਤੇ ਚੱਲੇਗਾ ਦਵਾਈ ਲਈ ਜਾਂ ਨਹੀਂ!
About us | Advertisement| Privacy policy
© Copyright@2026.ABP Network Private Limited. All rights reserved.