ਬਲੱਡ ਪ੍ਰੈਸ਼ਰ ਦੀ ਖੜਕੀ ਘੰਟੀ, ਹੁਣ 140/90 ਨਹੀਂ 130/80 ਮਾਪਦੰਡ!
ਖੋਜੀ ਪਾਲ ਹੇਲਟਨ ਮੁਤਾਬਕ ਨਵੇਂ ਮਾਪ ਟਰੈਫ਼ਿਕ ਸਿਗਨਲ ਦੀ ਪੀਲੀ ਬੱਤੀ ਦੀ ਤਰ੍ਹਾਂ ਹੈ, ਜਿਹੜੇ ਸਿਰਫ਼ ਆਉਣ ਵਾਲੇ ਖ਼ਤਰੇ ਦੇ ਲਈ ਤੁਹਾਨੂੰ ਚੌਕਸ ਕਰੇਗਾ। ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਦਵਾ ਖਾਣ ਦੀ ਜ਼ਰੂਰਤ ਹੈ।
ਵਾਸ਼ਿੰਗਟਨ: ਹੁਣ ਹਾਈ ਬਲੱਡ ਪ੍ਰੈਸ਼ਰ ਦਾ ਮਾਪ 140/90 ਤੋਂ ਘਟਾ ਕੇ 130/80 ਕਰ ਦਿੱਤਾ ਗਿਆ ਹੈ। ਦੁਨੀਆ ਵਿੱਚ ਦਿਲ ਦੇ ਰੋਗਾਂ ਨਾਲ ਜੁੜੇ ਦੋ ਸਭ ਤੋਂ ਵੱਡੇ ਸੰਗਠਨਾਂ ਅਮਰੀਕਨ ਹਾਰਟ ਐਸੋਸੀਏਸ਼ਨ ਤੇ ਅਮਰੀਕਨ ਕਾਲਜ ਆਫ਼ ਕਾਰਡੀਅਲੋਜੀ ਨੇ ਹਾਈ ਬਲੱਡ ਪ੍ਰੈਸ਼ਰ ਨੂੰ ਲੈ ਕੇ ਨਵੀਆਂ ਗਾਈਡ ਲਾਈਨ ਜਾਰੀ ਕੀਤੀਆਂ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਹੁਣ ਹਾਈ ਬਲੱਡ ਪ੍ਰੈਸ਼ਰ ਦਾ ਇਲਾਜ 130/80 ਐਮਐਮਐਚਜੀ ਤੋਂ ਹੀ ਸ਼ੁਰੂ ਕਰ ਦੇਣਾ ਚਾਹੀਦਾ ਹੈ ਜਦਕਿ ਇਹ ਪਹਿਲਾਂ 140/90 ਸੀ।
ਦਿਲ ਦੇ ਰੋਗੀਆਂ ਦੀ ਗਿਣਤੀ ਲਗਾਤਾਰ ਵਧਣ ਕਾਰਨ ਹੀ ਡਾਕਟਰਾਂ ਨੂੰ ਇਹ ਵੱਡਾ ਫ਼ੈਸਲਾ ਕੀਤਾ ਹੈ। ਖੋਜੀਆਂ ਦਾ ਕਹਿਣਾ ਹੈ ਕਿ ਨਵੇਂ ਦਿਸ਼ਾ ਨਿਰਦੇਸ਼ ਨਾਲ ਹਾਈ ਬਲੱਡ ਪ੍ਰੈਸ਼ਰ ਦੇ ਇਲਾਜ ਵਿੱਚ ਸਹਾਇਤਾ ਮਿਲੇਗੀ।
ਹਾਈ ਬਲੱਡ ਪ੍ਰੈਸ਼ਰ ਨੂੰ ਸਾਈਲੈਂਟ ਕਿੱਲਰ ਕਿਹਾ ਜਾਂਦਾ ਹੈ ਕਿਉਂਕਿ ਇਸ ਦਾ ਕੋਈ ਲੱਛਣ ਨਹੀਂ ਦਿਖਾਈ ਦਿੰਦਾ। ਅਮਰੀਕਾ ਵਿੱਚ ਹਾਈ ਬਲੱਡ ਪ੍ਰੈਸ਼ਰ ਵਿੱਚ ਇਹ ਬਦਲਾਅ 2003 ਤੋਂ ਬਾਅਦ ਪਹਿਲੀ ਵਾਰ ਕੀਤਾ ਹੈ।
ਉਨ੍ਹਾਂ ਮੁਤਾਬਕ ਖਾਣ-ਪਾਣ ਉੱਤੇ ਕੰਟਰੋਲ ਤੇ ਕਸਰਤ ਨਾਲ ਬਲੱਡ ਪ੍ਰੈਸ਼ਰ ਦੇ ਨਵੇਂ ਮਾਪ ਦੰਡ ਨਾਲ ਦਿਲ ਦੇ ਰੋਗ ਜਾਂ ਇਸ ਨਾਲ ਜੁੜੀਆਂ ਬਿਮਾਰੀਆਂ ਦੇ ਖ਼ਤਰੇ ਤੋਂ ਟਲਿਆ ਜਾ ਸਕਦਾ ਹੈ।