✕
  • ਹੋਮ

ਸਾਵਧਾਨ! ਇਸ ਸਮੇਂ ਪਾਣੀ ਪੀਣਾ ਸਿਹਤ ਲਈ ਹੋ ਸਕਦਾ ਬੇਹੱਦ ਖ਼ਤਰਨਾਕ

ਏਬੀਪੀ ਸਾਂਝਾ   |  23 Jul 2019 04:58 PM (IST)
1

ਅਜਿਹੇ ਵਿੱਚ ਜੇ ਤੁਸੀਂ 30 ਮਿੰਟ ਬਾਅਦ ਪਾਣੀ ਪੀਂਦੇ ਹੋ ਤਾਂ ਪਾਚਨ ਤੰਤਰ 'ਤੇ ਕੋਈ ਪ੍ਰਭਾਵ ਨਹੀਂ ਪਏਗਾ ਤੇ ਸਿਹਤ ਠੀਕ ਰਹੇਗੀ।

2

ਬਹੁਤ ਸਾਰੇ ਡਾਕਟਰ ਖਾਣਾ ਖਾਣ ਦੇ ਕਰੀਬ ਅੱਧਾ ਘੰਟਾ ਬਾਅਦ ਪਾਣੀ ਪੀਣ ਦੀ ਸਲਾਹ ਦਿੰਦੇ ਹਨ ਕਿਉਂਕਿ 30 ਮਿੰਟਾਂ ਅੰਦਰ ਸਰੀਰ ਵਿੱਚ ਪਾਚਨ ਦੀ ਅਗਲੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ।

3

ਡਾਕਟਰਾਂ ਮੁਤਾਬਕ ਜਦੋਂ ਅਸੀਂ ਖਾਣਾ ਖਾਣ ਦੌਰਾਨ ਪਾਣੀ ਪੀਂਦੇ ਹਾਂ ਤਾਂ ਇਸ ਨਾਲ ਅਨੁਪਾਤ ਵਿਗੜ ਜਾਂਦਾ ਹੈ ਤੇ ਖਾਣਾ ਪਚਾਉਣ ਵਿੱਚ ਸਮੱਸਿਆਵਾਂ ਆਉਣ ਲੱਗਦੀਆਂ ਹਨ।

4

ਜੇ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਡਾ ਪਾਚਣ ਤੰਤਰ ਵਿਗੜ ਸਕਦਾ ਹੈ। ਖਾਣਾ ਖਾਣ ਦੇ ਦੌਰਾਨ ਪਾਣੀ ਪੀਣ ਸਬੰਧੀ ਵੀ ਕਈ ਤਰਕ ਦਿੱਤੇ ਜਾਂਦੇ ਹਨ।

5

ਕਈ ਡਾਕਟਰ ਇਸ ਗੱਲ ਦੀ ਸਲਾਹ ਦਿੰਦੇ ਹਨ ਕਿ ਖਾਣਾ ਖਾਣ ਤੋਂ ਕਰੀਬ ਅੱਧੇ ਘੰਟਾ ਪਹਿਲਾਂ ਤੇ ਖਾਣਾ ਖਾਣ ਤੋਂ ਇੱਕ ਜਾਂ ਦੋ ਘੰਟੇ ਬਾਅਦ ਪਾਣੀ ਪੀਣਾ ਚਾਹੀਦਾ ਹੈ।

6

ਇਨ੍ਹਾਂ ਆਦਤਾਂ ਵਿੱਚੋਂ ਹੀ ਇੱਕ ਆਦਤ ਹੈ ਖਾਣਾ ਖਾਣ ਦੇ ਤੁਰੰਤ ਬਾਅਦ ਪਾਣੀ ਪੀਣਾ। ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ, ਜੋ ਖਾਣਾ ਖਾਣ ਦੇ ਤੁਰੰਤ ਬਾਅਦ ਪਾਣੀ ਪੀ ਲੈਂਦੇ ਹਨ। ਇਸ ਵਜ੍ਹਾ ਕਰਕੇ ਅੱਗੇ ਚੱਲ ਕੇ ਕਈ ਸਮੱਸਿਆਵਾਂ ਪੇਸ਼ ਆ ਸਕਦੀਆਂ ਹਨ।

7

ਅਸੀਂ ਰੋਜ਼ਾਨਾ ਜ਼ਿੰਦਗੀ ਵਿੱਚ ਅਜਿਹੀਆਂ ਗ਼ਲਤੀਆਂ ਕਰਦੇ ਹਾਂ, ਜੋ ਸਾਡੀ ਸਿਹਤ ਲਈ ਖ਼ਤਰਨਾਕ ਹੁੰਦੀਆਂ ਹਨ। ਕਦੀ-ਕਦੀ ਇਨ੍ਹਾਂ ਗਲਤੀਆਂ ਨੂੰ ਅਸੀਂ ਆਪਣੀਆਂ ਆਦਤਾਂ ਵਿੱਚ ਸ਼ਾਮਲ ਕਰ ਲੈਂਦੇ ਹਾਂ। ਇਨ੍ਹਾਂ ਆਦਤਾਂ ਦੀ ਵਜ੍ਹਾ ਕਰਕੇ ਹੀ ਕਈ ਗੰਭੀਰ ਬਿਮਾਰੀਆਂ ਲੱਗ ਜਾਂਦੀਆਂ ਹਨ।

  • ਹੋਮ
  • ਸਿਹਤ
  • ਸਾਵਧਾਨ! ਇਸ ਸਮੇਂ ਪਾਣੀ ਪੀਣਾ ਸਿਹਤ ਲਈ ਹੋ ਸਕਦਾ ਬੇਹੱਦ ਖ਼ਤਰਨਾਕ
About us | Advertisement| Privacy policy
© Copyright@2026.ABP Network Private Limited. All rights reserved.