ਦੁੱਧ ਤੇ ਕੇਲਾ ਇਕੱਠੇ ਖਾਣ ਵਾਲੇ ਹੋ ਜਾਣ ਸਾਵਧਾਨ! ਬਣ ਸਕਦਾ ਜ਼ਹਿਰ
ਜੇ ਸਾਈਨਸ ਦੇ ਮਰੀਜ਼ ਕੇਲਾ ਅਤੇ ਦੁੱਧ ਦਾ ਇਕੱਠਿਆਂ ਸੇਵਨ ਕਰਦੇ ਹਨ, ਤਾਂ ਉਨ੍ਹਾਂ ਦੇ ਸਾਈਨਸ ਦੇ ਸੁੰਗੜਨ ਦੀ ਸੰਭਾਵਨਾ ਹੈ। ਇਸ ਕਾਰਨ ਜ਼ੁਕਾਮ ਤੇ ਹੋਰ ਐਲਰਜੀ ਵਰਗੀਆਂ ਸਮੱਸਿਆਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਖੋਜ ਮੁਤਾਬਕ ਕੇਲੇ ਤੇ ਦੁੱਧ ਦਾ ਇੱਕੋ ਵੇਲੇ ਸੇਵਨ ਕਰਨ ਨਾਲ ਪਾਚਨ ਪ੍ਰਣਾਲੀ ਖਰਾਬ ਹੋ ਜਾਂਦੀ ਹੈ। ਇਸ ਦੇ ਨਾਲ-ਨਾਲ ਸਾਈਨਸ ਦੇ ਮਰੀਜ਼ਾਂ ਲਈ ਕੇਲਾ ਤੇ ਦੁੱਧ ਦਾ ਇਕੱਠੇ ਸੇਵਨ ਕਰਨਾ ਜ਼ਹਿਰ ਵਰਗਾ ਹੈ।
ਕੇਲਾ ਖਾਣ ਨਾਲ ਸਾਨੂੰ ਊਰਜਾ ਮਿਲਦੀ ਹੈ। ਇਸੇ ਲਈ ਵਰਕਆਊਟ ਕਰਨ ਵਾਲਿਆਂ ਨੂੰ ਕੇਲਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਦੁੱਧ ਦੇ ਨਾਲ ਇਸ ਦਾ ਮੇਲ ਹੋਣਾ ਸਿਹਤ ਲਈ ਚੰਗਾ ਨਹੀਂ ਮੰਨਿਆ ਜਾਂਦਾ।
ਦੂਜੇ ਪਾਸੇ ਕੇਲੇ ਵਿੱਚ ਮੈਂਗਨੀਜ਼, ਵਿਟਾਮਿਨ ਬੀ6, ਡਾਈਟਰੀ ਫਾਈਬਰ, ਪੋਟਾਸ਼ੀਅਮ, ਵਿਟਾਮਿਨ ਸੀ ਤੇ ਬਾਇਓਟੀਨ ਵਰਗੇ ਵਿਟਾਮਿਨ ਕਾਫ਼ੀ ਮਾਤਰਾ ਵਿੱਚ ਪਾਏ ਜਾਂਦੇ ਹਨ। 100 ਗ੍ਰਾਮ ਕੇਲੇ ਵਿੱਚ 82 ਕੈਲੋਰੀ ਪਾਈ ਜਾਂਦੀ ਹੈ। ਜੇ ਤੁਸੀਂ ਦਿਨ ਵਿੱਚ ਦੋ ਕੇਲੇ ਖਾਓਗੇ, ਤਾਂ ਇਸ ਨਾਲ ਪੇਟ ਭਰਿਆ ਲੱਗਦਾ ਹੈ।
ਦੁੱਧ ਵਿੱਚ ਵਿਟਾਮਿਨ, ਪ੍ਰੋਟੀਨ, ਰਾਈਬੋਫਲੇਵਿਨ, ਵਿਟਾਮਿਨ ਬੀ 12 ਵਰਗੇ ਖਣਿਜ ਪਾਏ ਜਾਂਦੇ ਹਨ। ਡਾਕਟਰਾਂ ਅਨੁਸਾਰ 100 ਗ੍ਰਾਮ ਦੁੱਧ ਵਿੱਚ ਤਕਰੀਬਨ 42 ਕੈਲੋਰੀਜ਼ ਹੁੰਦੀਆਂ ਹਨ। ਦੁੱਧ ਵਿੱਚ ਡਾਈਟਰੀ ਫਾਈਬਰ, ਵਿਟਾਮਿਨ ਸੀ ਤੇ ਕਾਰਬੋਹਾਈਡਰੇਟ ਵੀ ਘੱਟ ਹੁੰਦੇ ਹਨ।
ਜ਼ਿਆਦਾਤਰ ਜਿਮ ਜਾਣ ਵਾਲੇ ਲੋਕ ਦੁੱਧ ਤੇ ਕੇਲਾ ਇਕੱਠੇ ਖਾਣਾ ਪਸੰਦ ਕਰਦੇ ਹਨ। ਇਹ ਸਾਡੀ ਸਿਹਤ ਲਈ ਪੌਸ਼ਟਿਕ ਖੁਰਾਕ ਵਜੋਂ ਦੇਖਿਆ ਜਾਂਦਾ ਹੈ, ਪਰ ਦੁੱਧ ਤੇ ਕੇਲੇ ਦਾ ਇਕੱਠੇ ਸੇਵਨ ਕਰਨਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਡਾਕਟਰਾਂ ਮੁਤਾਬਕ ਦੁੱਧ ਤੇ ਕੇਲਾ ਇਕੱਠੇ ਖਾਣਾ ਸਿਹਤ ਲਈ ਮਾੜਾ ਹੈ। ਇੰਨਾ ਹੀ ਨਹੀਂ, ਡਾਕਟਰ ਬਨਾਨਾ ਸ਼ੇਕ ਪੀਣ ਤੋਂ ਵੀ ਵਰਜਦੇ ਹਨ।
ਨੋਟ: ਇਹ ਸਭ ਖੋਜ ਦੇ ਦਾਅਵੇ ਹਨ। ‘ਏਬੀਪੀ ਸਾਂਝਾ’ ਇਸ ਦੀ ਪੁਸ਼ਟੀ ਨਹੀਂ ਕਰਦਾ।