ਤੁਰੰਤ ਕਰਨਾ ਛੱਡ ਦਿਓ ਇਹ ਕੰਮ, ਨਹੀਂ ਤਾਂ ਵਿਗੜ ਸਕਦੀ ਸਿਹਤ
ਡਾ. ਐਰਿਚ ਨੇ ਸਲਾਹ ਦਿੱਤੀ ਹੈ ਕਿ ਨੱਕ ਦੀ ਸਫਾਈ ਕਰਨ ਵੇਲੇ ਰੁਮਾਲ ਜਾਂ ਤੌਲੀਏ ਦਾ ਇਸਤੇਮਾਲ ਕਰੋ ਤੇ ਨੱਕ ਸਾਫ ਕਰਨ ਬਾਅਦ ਤੁਰੰਤ ਹੱਥ ਧੋ ਲਉ।
Download ABP Live App and Watch All Latest Videos
View In Appਡਾ. ਐਰਿਚ ਨੇ ਦੱਸਿਆ ਕਿ ਬੱਚਿਆਂ ਲਈ ਅਜਿਹਾ ਕਰਨਾ ਹੋਰ ਵੀ ਖ਼ਤਰਨਾਕ ਹੋ ਸਕਦਾ ਹੈ। ਇਸ ਨਾਲ ਬੱਚਿਆਂ ਦੇ ਨੱਕ ਵਿੱਚੋਂ ਖ਼ੂਨ ਨਿਕਲ ਸਕਦਾ ਹੈ ਤੇ ਬੱਚਾ ਬੇਹੋਸ਼ ਵੀ ਹੋ ਸਕਦਾ ਹੈ।
ਕਈ ਲੋਕ ਖ਼ਾਸ ਤੌਰ ’ਤੇ ਬੱਚੇ ਅਣਜਾਣੇ ਵਿੱਚ ਹੀ ਨੱਕ ਦੀ ਗੰਦਗੀ ਖਾ ਜਾਂਦੇ ਹਨ। ਕਈਆਂ ਨੂੰ ਤਾਂ ਇਸ ਕੰਮ ਦੀ ਆਦਤ ਹੀ ਹੁੰਦੀ ਹੈ ਪਰ ਅਜਿਹਾ ਕਰਕੇ ਉਹ ਘਰ ਬੈਠੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ।
ਖੋਜ ਵਿੱਚ ਇਹ ਵੀ ਪਾਇਆ ਗਿਆ ਕਿ ਜੇ ਨੱਕ ਸਾਫ ਕਰਨ ਬਾਅਦ ਤੁਸੀਂ ਹੱਥ ਨਹੀਂ ਧੋਂਦੇ ਤਾਂ ਵੀ ਤੁਸੀਂ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ।
ਇੰਨਾ ਹੀ ਨਹੀਂ, ਇਸ ਨਾਲ ਨੱਕ ਵਿੱਚ ਫੋੜੇ ਜਾਂ ਮਵਾਦ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਸਰੀਰ ਅੰਦਰ ਜਾਣ ਬਾਅਦ ਇਸ ਕੀਟਾਣੂ ਦੀ ਗਿਣਤੀ ਵਧਦੀ ਜਾਂਦੀ ਹੈ। ਨਤੀਜਨ ਨੱਕ ਵਿੱਚੋਂ ਖ਼ੂਨ ਵਗਣਾ, ਐਲਰਜੀ ਹੋਣਾ, ਨੱਕ ਵਿੱਚ ਜਲਨ ਹੋਣਾ ਆਦਿ ਸਮੱਸਿਆਵਾਂ ਹੋ ਜਾਂਦੀਆਂ ਹਨ।
ਇਸ ਬਾਰੇ ਖੋਜ ਕਰਨ ਵਾਲੇ ਡਾ. ਐਰਿਚ ਵੋਈਗਟ ਨੇ ਦੱਸਿਆ ਕਿ ਸਟੈਫਿਲੋਕੋਕਸ ਆਰਿਅਸ ਨਾਂ ਦਾ ਇੱਕ ਕੀਟਾਣੂ ਹੁੰਦਾ ਹੈ ਜੋ ਅਕਸਰ ਨੱਕ ਦੇ ਅੱਗੇ ਹੀ ਰਹਿੰਦਾ ਹੈ। ਜੇ ਨੱਕ ਦੀ ਗੰਦਗੀ ਕੱਢ ਕੇ ਮੂੰਹ ’ਚ ਪਾਈ ਜਾਏ ਤਾਂ ਇਹ ਕੀਟਾਣੂ ਸਰੀਰ ਵਿੱਚ ਚਲਾ ਜਾਂਦਾ ਹੈ।
ਹਾਲ ਹੀ ਵਿੱਚ ਹੋਈ ਇੱਕ ਖੋਜ ਤੋਂ ਪਤਾ ਲੱਗਾ ਹੈ ਕਿ ਨੱਕ ਦੀ ਗੰਦਗੀ ਜਾਂ ਨੱਕ ਦੇ ਚੂਹੇ ਖਾਣਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ।
ਨੋਟ: ਇਹ ਸਭ ਖੋਜ ਦੇ ਦਾਅਵੇ ਹਨ। ‘ਏਬੀਪੀ ਸਾਂਝਾ’ ਇਸ ਦੀ ਪੁਸ਼ਟੀ ਨਹੀਂ ਕਰਦਾ।
- - - - - - - - - Advertisement - - - - - - - - -