ਘਰ ਬੈਠੇ ਹੀ ਰਹਿ ਸਕਦੇ ਹੋ ਫਿੱਟ, ਜਿਮ ਜਾਣ ਦੀ ਨਹੀਂ ਲੋੜ
ਇਹ ਖੋਜ ਦਾ ਦਾਅਵਾ ਹੈ। 'ਏਬੀਪੀ ਸਾਂਝਾ' ਇਸਦੀ ਪੁਸ਼ਟੀ ਨਹੀਂ ਕਰਦਾ।
7 ਦਿਨ ਜਾਂ 11 ਦਿਨ ਦਾ ਚੈਲੇਂਜ ਲਓ। ਇਸ ਤਹਿਤ ਰੋਜ਼ਾਨਾ ਇੱਕ ਤੈਅ ਸਮੇਂ 'ਤੇ 7 ਮਿੰਟ ਜਾਂ 11 ਮਿੰਟ ਤੱਕ 7 ਜਾਂ 11 ਦਿਨ ਕਸਰਤ ਕਰਨੀ ਹੈ। ਅਜਿਹਾ ਕਰਨ ਨਾਲ ਤੁਹਾਡੀ ਘਰ 'ਚ ਹੀ ਕਸਰਤ ਕਰਨ ਦੀ ਆਦਤ ਬਣ ਜਾਵੇਗੀ।
ਰਾਤ ਤੇ ਦੁਪਹਿਰ ਦੇ ਖਾਣੇ ਤੋਂ ਬਾਅਦ ਕੁਝ ਦੇਰ ਟਹਿਲਣ ਦੀ ਆਦਤ ਪਾਓ। ਫਿੱਟ ਰਹਿਣ ਦਾ ਸੌਖਾ ਤਰੀਕਾ ਹੈ।
ਇਸ ਆਸਨ ਨੂੰ ਕਰਨ ਲਈ ਤਹਾਨੂੰ ਸਮਾਂ ਦੇਖਣ ਦੀ ਲੋੜ ਨਹੀਂ। ਖਾਣਾ ਖਾਣ ਤੋਂ ਤੁਰੰਤ ਬਾਅਦ ਤੁਸੀਂ ਵਜ਼ਰ ਆਸਨ 'ਚ ਬਹਿ ਸਕਦੇ ਹੋ। ਕੋਈ ਬੈਠ ਕੇ ਕੀਤਾ ਜਾ ਸਕਣ ਵਾਲਾ ਕੰਮ ਵੀ ਇਸ ਪੋਜ਼ੀਸ਼ਨ 'ਚ ਬਹਿ ਕੇ ਕੀਤਾ ਜਾ ਸਕਦਾ ਹੈ। ਇਸ ਨਾਲ ਪਾਚਨ ਕ੍ਰਿਆ ਠੀਕ ਰਹਿੰਦੀ ਹੈ।
ਯੋਗ ਅਜਿਹਾ ਮਾਧਿਅਮ ਹੈ ਜੋ ਘਰ ਬੈਠੇ ਆਸਾਨੀ ਨਾਲ ਕੀਤਾ ਜਾ ਸਕਦਾ ਹੈ।
ਘਰ 'ਚ ਹੀ ਰੱਸੀ ਟੱਪ ਸਕਦੇ ਹੋ।
ਸਵੇਰੇ ਉੱਠ ਕੇ ਆਪਣੇ ਘਰ ਦੇ ਅੰਦਰ ਹੀ ਸਟ੍ਰੇਚਿੰਗ ਕਰੋ।
ਕਸਰਤ ਦੇ ਕੁਝ ਅਜਿਹੇ ਤਰੀਕੇ ਜਿਨ੍ਹਾਂ ਨਾਲ ਤੁਸੀਂ ਆਪਣੀ ਸਿਹਤ ਤੰਦਰੁਸਤ ਰੱਖ ਸਕਦੇ ਹੋ। ਇਸ ਲਈ ਤਹਾਨੂੰ ਬਾਹਰ ਜਾਣ ਦੀ ਵੀ ਲੋੜ ਨਹੀਂ।
ਪਰ ਅਕਸਰ ਲੋਕਾਂ ਨੂੰ ਸਵੇਰੇ ਉੱਠ ਕੇ ਕਸਰਤ ਤੋਂ ਆਲਸ ਆਉਂਦਾ ਹੈ।
ਕੀ ਤੁਸੀਂ ਜਾਣਦੇ ਹੋ ਕਿ ਸਿਰਫ 10 ਮਿੰਟ ਤੱਕ ਕੀਤੀ ਗਈ ਕਸਰਤ ਤੁਹਾਡੇ ਦਿਮਾਗ ਨੂੰ ਪੂਰਾ ਦਿਨ ਤਰੋਤਾਜ਼ਾ ਬਣਾਈ ਰੱਖਦੀ ਹੈ।
ਸਿਹਤ ਦੀ ਤੰਦਰੁਸਤੀ ਲਈ ਕਸਰਤ ਬਹੁਤ ਮਹੱਤਵਪੂਰਨ ਹੈ। ਇਹ ਗੱਲ ਜਾਣਦਿਆਂ ਵੀ ਬਹੁਤੇ ਲੋਕ ਕਸਰਤ ਕਰਨ ਦੀ ਕੋਸ਼ਿਸ਼ ਨਹੀਂ ਕਰਦੇ।