ਖੁਸ਼ ਰਹਿਣਾ ਹੈ ਤਾਂ ਕਰੋ ਇਹ ਕਸਤਰ
ਕੈਂਬ੍ਰਿਜ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੇ ਖੋਜਕਰਤਾ ਜੈਸਨ ਰੈਂਟਫ੍ਰੋਵ ਨੇ ਕਿਹਾ, 'ਸਾਡੇ ਅਧਿਐਨ ਤੋਂ ਜ਼ਾਹਿਰ ਹੁੰਦਾ ਹੈ ਕਿ ਸਰੀਰਕ ਸਰਗਰਮੀਆਂ ਦਾ ਸਾਡੇ ਮਿਜਾਜ਼ 'ਤੇ ਹਾਂ-ਪੱਖੀ ਅਸਰ ਪੈਂਦਾ ਹੈ। ਇਸ ਨਾਲ ਖੁਸ਼ੀ ਵਧਦੀ ਹੈ ਤੇ ਇਸ ਤਰ੍ਹਾਂ ਲੋਕਾਂ ਜ਼ਿਆਦਾ ਸਰਗਰਮ ਰਹਿੰਦੇ ਹਨ'।
ਲੋਕਾਂ ਨੇ ਦੱਸਿਆ ਕਿ ਜਦੋਂ ਉਹ ਕਸਰਤ ਕਰਦੇ ਹਨ ਤਾਂ ਜ਼ਿਆਦਾ ਖੁਸ਼ ਰਹਿੰਦੇ ਹਨ। ਇਸ ਤੋਂ ਪਹਿਲਾਂ ਕੀਤੇ ਗਏ ਅਧਿਐਨ ਕਸਰਤ ਤੇ ਖੁਸ਼ੀ 'ਚ ਸਬੰਧ 'ਤੇ ਕੇਂਦਰਤ ਸਨ। ਇਸ ਦਾ ਰਲਿਆ-ਮਿਲਿਆ ਨਤੀਜਾ ਸਾਹਮਣੇ ਆਇਆ ਸੀ।
ਬਰਤਾਨਵੀ ਖੋਜਾਰਥੀਆਂ ਮੁਤਾਬਕ, ਇਹ ਸਿੱਟਾ ਸਮਾਰਟਫੋਨ ਆਧਾਰਤ ਅਧਿਐਨ ਦੇ ਆਧਾਰ 'ਤੇ ਕੱਢਿਆ ਗਿਆ ਹੈ। ਉਨ੍ਹਾਂ ਸਮਾਰਟਫੋਨ ਜ਼ਰੀਏ ਕਰੀਬ ਦਸ ਹਜ਼ਾਰ ਲੋਕਾਂ ਦੇ ਰੋਜ਼ਮਰ੍ਹਾ ਜੀਵਨ ਨਾਲ ਜੁੜੀਆਂ ਸਰੀਰਕ ਸਰਗਰਮੀਆਂ ਤੇ ਸਿਹਤ ਸਬੰਧੀ ਜਾਣਕਾਰੀਆਂ ਇਕੱਠੀਆਂ ਕੀਤੀਆਂ। ਫਿਰ ਇਨ੍ਹਾਂ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ।
ਲੰਡਨ: ਇਹ ਸਾਰੇ ਜਾਣਦੇ ਹਨ ਕਿ ਰੋਜ਼ਾਨਾ ਕਸਰਤ ਨਾਲ ਸਰੀਰ ਤੇ ਮਨ ਦੋਵੇਂ ਸਿਹਤਮੰਦ ਰਹਿੰਦੇ ਹਨ। ਹੁਣ ਨਵੇਂ ਅਧਿਐਨ ਤੋਂ ਪਤਾ ਲੱਗਾ ਹੈ ਕਿ ਇਹ ਸਾਡੀ ਖੁਸ਼ੀ ਦੇ ਪੱਧਰ ਨੂੰ ਵਧਾ ਦਿੰਦੀ ਹੈ। ਹਲਕੀ-ਫੁਲਕੀ ਕਸਰਤ ਦਾ ਵੀ ਮਾਨਸਿਕ ਹਾਲਤ 'ਤੇ ਹਾਂ-ਪੱਖੀ ਪ੍ਰਭਾਵ ਪੈਂਦਾ ਹੈ। ਇਸ ਨਾਲ ਮਨ ਖੁਸ਼ ਰਹਿੰਦਾ ਹੈ।