✕
  • ਹੋਮ

ਦਿਮਾਗੀ ਤਣਾਅ 'ਚ ਰਹਿੰਦੇ ਲੋਕਾਂ ਬਾਰੇ ਵੱਡਾ ਖੁਲਾਸਾ

ਏਬੀਪੀ ਸਾਂਝਾ   |  08 Aug 2018 01:23 PM (IST)
1

ਇਹ ਰਿਸਰਚ ਦਾ ਦਾਅਵਾ ਹੈ। 'ਏਬੀਪੀ ਸਾਂਝਾ' ਇਸ ਦੀ ਪੁਸ਼ਟੀ ਨਹੀਂ ਕਰਦਾ।

2

ਰਿਸਰਚਰਸ ਨੇ ਦੱਸਿਆ ਕਿ ਜਿਵੇਂ ਉਮੀਦ ਕੀਤੀ ਜਾ ਰਹੀ ਸੀ ਜੋ ਹਿੱਸਾ ਲੈਣ ਵਾਲੇ ਕਿਸੇ ਦਬਾਅ 'ਚ ਨਹੀਂ ਸਨ। ਉਨ੍ਹਾਂ ਨੇ ਬੁਰੀਆਂ ਖ਼ਬਰਾਂ ਦੇ ਮੁਕਾਬਲੇ ਚੰਗੀਆਂ ਖ਼ਬਰਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਦਕਿ ਤਣਾਅ ਨਾਲ ਜੂਝ ਰਹੇ ਲੋਕਾਂ ਨੇ ਬੁਰੀਆਂ ਖ਼ਬਰਾਂ ਨੂੰ ਜ਼ਿਆਦਾ ਤਰਜੀਹ ਦਿੱਤੀ।

3

ਇਸ ਲਈ ਉਨ੍ਹਾਂ ਕਈ ਤਰੀਕੇ ਅਪਣਾਏ।

4

ਇਨ੍ਹਾਂ 'ਚੋਂ ਅੱਧੇ ਲੋਕਾਂ ਨੂੰ ਰਿਹਾ ਗਿਆ ਕਿ ਉਨ੍ਹਾਂ ਨੂੰ ਰਿਸਰਚ ਦੇ ਅੰਤ 'ਚ ਲੇਖ ਲਿਖਣਾ ਪਵੇਗਾ। ਇਸ ਤੋਂ ਬਾਅਦ ਭਾਸ਼ਣ ਦੇਣ ਵਾਲੇ ਗਰੁੱਪਾਂ 'ਚ ਤਣਾਅ ਦੇ ਪੱਧਰ ਦੀ ਜਾਂਚ ਕੀਤੀ ਗਈ।

5

ਰਿਸਰਚ 'ਚ ਹਿੱਸਾ ਲੈ ਰਹੇ 35 ਲੋਕਾਂ ਨੂੰ ਕਿਹਾ ਗਿਆ ਕਿ ਇਕ ਕਾਰਜ ਪੂਰਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਜੱਜਾਂ ਦੇ ਇੱਕ ਪੈਨਲ ਸਾਹਮਣੇ ਉਸੇ ਵੇਲੇ ਦਿੱਤੇ ਵਿਸ਼ੇ 'ਤੇ ਬੋਲਣਾ ਹੈ। ਇਸ ਗੱਲ ਤੋਂ ਉਨ੍ਹਾਂ 'ਚ ਤਣਾਅ ਵਧਦਾ ਗਿਆ।

6

ਸ਼ਰੇਟ ਨੇ ਕਿਹਾ ਕਿ ਇਨ੍ਹਾਂ ਸਥਿਤੀਆਂ 'ਚ ਉਹ ਬੁਰੀਆਂ ਖ਼ਬਰਾਂ ਪ੍ਰਤੀ ਜ਼ਿਆਦਾ ਚੌਕੰਨੇ ਹੋ ਗਏ ਹਾਲਾਂਕਿ ਬੁਰੀ ਖ਼ਬਰ ਦਾ ਉਨ੍ਹਾਂ ਦੀ ਉਦਾਸੀਨਤਾ 'ਤੇ ਕੋਈ ਅਸਰ ਨਹੀਂ ਪੈਂਦਾ।

7

ਬ੍ਰਿਟੇਨ ਦੇ ਯੂਨੀਵਰਸਿਟੀ ਕਾਲਜ ਲੰਦਨ ਦੇ ਪ੍ਰਫੈਸਰ ਤਾਲੀ ਸ਼ਰੇਟ ਨੇ ਕਿਹਾ ਕਿ ਆਮ ਤੌਰ 'ਤੇ ਲੋਕ ਜ਼ਿਆਦਾ ਆਸ਼ਾਵਾਦੀ ਹੁੰਦੇ ਹਨ। ਬੁਰੇ ਨੂੰ ਨਜ਼ਰਅੰਦਾਜ਼ ਕਰ ਚੰਗੀ ਗੱਲ ਅਪਣਾ ਲੈਂਦੇ ਹਨ। ਰਿਸਰਚ ਦੌਰਾਨ ਹਿੱਸਾ ਲੈਣ ਵਾਲੇ ਜਦੋਂ ਸਹੀ ਹਾਲਤ 'ਚ ਸਨ ਤਾਂ ਉਨ੍ਹਾਂ ਦਾ ਸਹਿਜ ਵੀ ਕੁਝ ਅਜਿਹਾ ਸੀ ਪਰ ਜਦੋਂ ਉਹ ਤਣਾਅ 'ਚ ਸਨ ਤਾਂ ਨਵਾਂ ਪੈਟਰਨ ਸਾਹਮਣੇ ਆਇਆ।

8

ਜਰਨਲ ਆਫ ਨਿਊਰੋਸਾਇੰਸ 'ਚ ਪ੍ਰਕਾਸ਼ਿਤ ਰਿਸਰਚ 'ਚ ਖੁਲਾਸਾ ਕੀਤਾ ਗਿਆ ਕਿ ਬੁਰੀ ਖ਼ਬਰ ਦੀ ਬਜਾਏ ਚੰਗੀ ਖ਼ਬਰ ਨੂੰ ਜ਼ਿਆਦਾ ਤਵੱਜੋਂ ਦੇਣ ਦੀ ਪ੍ਰਵਿਰਤੀ ਉਸ ਵੇਲੇ ਖ਼ਤਮ ਹੋ ਜਾਂਦੀ ਹੈ ਜਦੋਂ ਲੋਕ ਡਰੇ ਹੋਏ ਹੁੰਦੇ ਹਨ।

9

ਇੱਕ ਖੋਜ 'ਚ ਇਹ ਖੁਲਾਸਾ ਹੋਇਆ ਹੈ ਕਿ ਤਣਾਅ ਨਾਲ ਜੂਝਣ ਦੌਰਾਨ ਲੋਕ ਬੁਰੀਆਂ ਜਾਂ ਨਾਕਾਰਾਤਮਕ ਖ਼ਬਰਾਂ ਨੂੰ ਸਹਿਜੇ ਹੀ ਲੈਂਦੇ ਹਨ।

  • ਹੋਮ
  • ਸਿਹਤ
  • ਦਿਮਾਗੀ ਤਣਾਅ 'ਚ ਰਹਿੰਦੇ ਲੋਕਾਂ ਬਾਰੇ ਵੱਡਾ ਖੁਲਾਸਾ
About us | Advertisement| Privacy policy
© Copyright@2026.ABP Network Private Limited. All rights reserved.