ਫਿੱਟਨੈੱਸ ਮੇਲੇ 'ਚ ਇਨ੍ਹਾਂ ਦਿੱਗਜ਼ਾਂ ਨੇ ਦੱਸੇ ਕਈ ਨੁਕਤੇ
ਫੈਸਟੀਵਲ ਦੇ ਆਖਰੀ ਦਿਨ ਮੇਂਹਦੀ ਤੇ ਗੁਰੂ ਮਾਨ ਦੇ ਗਾਣਿਆ 'ਤੇ ਨੌਜਵਾਨਾਂ ਨੇ ਖੂਬ ਮਸਤੀ ਕੀਤੀ।
ਡੇਵਿਡ ਨੇ ਕਿਹਾ ਕਿ ਫਿਟਨੈਸ ਪ੍ਰਤੀ ਭਾਰਤੀ ਨੌਜਵਾਨਾਂ ਦਾ ਰੁਝਾਨ ਸ਼ਾਨਦਾਰ ਹੈ।
ਜਰਮਨੀ ਦੇ ਚਰਚਿਤ ਬਾਡੀ ਬਿਲਡਰ ਤੇ ਵਿਡਰ ਇੰਡੀਆ ਦੇ ਬਰਾਂਡ ਅੰਬੈਸਡਰ ਡੇਵਿਡ ਹਾਫਮੈਨ ਨੇ ਦੱਸਿਆ ਕਿ ਕਿਹੜਾ ਪ੍ਰੋਟੀਨ ਕਿੰਨੀ ਮਾਤਰਾ 'ਚ ਲੈਣਾ ਹੈ। ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਚੰਗੀ ਫਿੱਟਨੈੱਸ ਤੇ ਬਿਹਤਰੀਨ ਬਾਡੀ ਲਈ ਸਖਤ ਅਨੁਸ਼ਾਸਨ, ਸਹੀ ਖਾਣ-ਪੀਣ, ਚੰਗੀ ਕੁਆਲਿਟੀ ਦੇ ਫਿੱਟਨੈੱਸ ਇਕਿਊਪਮੈਂਟਸ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ।
ਮੀਡੀਆ ਨਾਲ ਗੱਲ ਕਰਦਿਆਂ ਵਰਲਡ ਫਿੱਟਨੈੱਸ, ਮਿਸ ਏਸ਼ੀਆ ਤੇ ਵੀਵਾ ਫਿਟਨੈਸ ਦੀ ਬਰਾਂਡ ਅੰਬੈਸਡਰ ਸ਼ਵੇਤਾ ਰਾਠੌਰ ਨੇ ਦੱਸਿਆ ਕਿ ਬਾਡੀ ਬਿਲਡਿੰਗ ਲਈ ਸ਼ੌਕ ਦੇ ਨਾਲ-ਨਾਲ ਸਬਰ ਬਹੁਤ ਜ਼ਰੂਰੀ ਹੈ।
ਇਨ੍ਹਾਂ ਨੇ ਨੌਜਵਾਨਾਂ ਨਾਲ ਆਪਣੀ ਫਿੱਟਨੈੱਸ ਤੇ ਬਾਡੀ ਬਿਲਡਿੰਗ ਦੇ ਟਿਪਸ ਸਾਂਝੇ ਕੀਤੇ।
20 ਜੁਲਾਈ ਤੋਂ ਸ਼ੁਰੂ ਹੋਏ ਇਸ ਤਿੰਨ ਦਿਨਾਂ ਪ੍ਰੋਗਰਾਮ 'ਚ ਉਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ, ਮਿਸ ਵਰਲਡ ਫਿੱਟਨੈੱਸ ਸ਼ਵੇਤਾ ਰਾਠੌਰ, ਜਰਮਨੀ ਦੇ ਚਰਚਿਤ ਬਾਡੀ ਬਿਲਡਰ ਡੇਵਿਡ ਹਾਫਮੈਨ ਸਮੇਤ ਫਿੱਟਨੈੱਸ ਜਗਤ ਦੇ ਕਈ ਦਿੱਗਜ਼ ਤੇ ਹੋਰ ਹਸਤੀਆਂ ਨੇ ਸ਼ਿਰਕਤ ਕੀਤੀ।
ਤਿੰਨ ਦਿਨਾਂ ਤੱਕ ਚੱਲੇ ਇਸ ਪ੍ਰੋਗਰਾਮ 'ਚ ਦਿੱਲੀ ਐਨਸੀਆਰ ਦੇ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ।
ਇਸ ਫੈਸਟੀਵਲ ਦੀ ਸ਼ੁਰੂਆਤ 20 ਜੁਲਾਈ ਨੂੰ ਹੋਈ ਤੇ ਐਤਵਾਰ ਇਸ ਫੈਸਟੀਵਲ ਦਾ ਆਖਰੀ ਦਿਨ ਸੀ।
ਫਿੱਟਨੈੱਸ ਵੱਲ ਨੌਜਵਾਨਾਂ ਦੀ ਵਧ ਰਹੀ ਦਿਲਚਸਪੀ ਨੂੰ ਦੇਖਦਿਆਂ ਦਿੱਲੀ ਦੇ ਪ੍ਰਗਤੀ ਮੈਦਾਨ 'ਚ ਏਸ਼ੀਆ ਦਾ ਸਭ ਤੋਂ ਵੱਡੇ ਹੈਲਥ ਐਂਡ ਫਿੱਟਨੈੱਸ ਇੰਟਰਨੈਸ਼ਨਲ ਫੈਸਟੀਵਲ ਕਰਵਾਇਆ।