ਜਹਾਜ਼ ਚੜ੍ਹਨ ਤੋਂ ਪਹਿਲਾਂ ਭੁੱਲ ਕੇ ਵੀ ਨਾ ਖਾਇਓ ਇਹ ਚੀਜ਼ਾਂ
ਜੇ ਤੁਸੀਂ ਹਵਾਈ ਅੱਡੇ ’ਤੇ ਕੁਝ ਖਾਣਾ ਚਾਹੁੰਦੇ ਹੋ ਤਾਂ ਜੂਸ ਦੇ ਟੈਟਰਾ ਪੈਕ ਸਹੀ ਵਿਕਲਪ ਹੈ।
Download ABP Live App and Watch All Latest Videos
View In Appਇਸੇ ਤਰ੍ਹਾਂ ਮਾਸ-ਮੱਛੀ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਇਹ ਗ਼ਲਤ ਤਾਪਮਾਨ ’ਤੇ ਰੱਖੇ ਹੋ ਸਕਦੇ ਹਨ ਜੋ ਤੁਹਾਨੂੰ ਬਿਮਾਰ ਕਰ ਸਕਦੇ ਹਨ।
ਬਰਗਰ ਵਾਂਗ ਸੈਂਡਵਿਚ ਵੀ ਨਹੀਂ ਖਾਣੇ ਚਾਹੀਦੇ। ਪਤਾ ਨਹੀਂ ਕਿ ਸੈਂਡਵਿਚ ਬਣਾਉਣ ਲਈ ਕਿੰਨੀ ਪੁਰਾਣੀ ਬਰੈਡ ਦਾ ਇਸਤੇਮਾਲ ਕੀਤਾ ਗਿਆ ਹੋਏ।
ਏਅਰਪੋਰਟ ’ਤੇ ਮਿਲਣ ਵਾਲੇ ਬਰਗਰ ਪੂਰੀ ਤਰ੍ਹਾਂ ਪਕਾਏ ਨਹੀਂ ਜਾਂਦੇ। ਇਸ ਨਾਲ ਢਿੱਡ ਪੀੜ ਤੇ ਬਦਹਜ਼ਮੀ ਹੋ ਸਕਦੀ ਹੈ।
ਹਵਾਈ ਅੱਡੇ ’ਤੇ ਟੌਫੀਆਂ ਖਾਣੀਆਂ ਵੀ ਹਾਨੀਕਾਰਕ ਹੋ ਸਕਦੀਆਂ ਹਨ।
ਹਵਾਈ ਅੱਡੇ ਤੋਂ ਮਿਲਣ ਵਾਲਾ ਸਲਾਦ ਵੀ ਨਹੀਂ ਖਾਣਾ ਚਾਹੀਦਾ ਕਿਉਂਕਿ ਫਲ ਤੇ ਕੱਚੀਆਂ ਸਬਜ਼ੀਆਂ ਵਾਂਗ ਇਸ ਵਿੱਚ ਵੀ ਜੀਵਾਣੂ ਪਾਏ ਜਾਂਦੇ ਹਨ।
ਏਅਰਪੋਰਟ ’ਤੇ ਪੀਜ਼ਾ ਬਿਲਕੁਲ ਨਹੀਂ ਖਾਣਾ ਚਾਹੀਦਾ। ਇਹ ਦਿਨਭਰ ਸਟੋਰ ਕਰਕੇ ਰੱਖਿਆ ਜਾਂਦਾ ਹੈ। ਜੇ ਪੀਜ਼ਾ ਗ਼ਲਤ ਤਾਪਮਾਨ ’ਤੇ ਸਟੋਰ ਕਰਕੇ ਰੱਖਿਆ ਗਿਆ ਹੋਵੇ ਤਾਂ ਇਹ ਖਰਾਬ ਹੋ ਸਕਦਾ ਹੈ ਜੋ ਪੇਟ ਅੰਦਰ ਜਾ ਕੇ ਗੜਬੜੀ ਕਰ ਸਕਦਾ ਹੈ।
ਹਵਾਈ ਅੱਡੇ ਤੋਂ ਫਲ਼ ਤੇ ਕੱਚੀਆਂ ਸਬਜ਼ੀਆਂ ਕਦੀ ਨਾ ਖਾਓ ਕਿਉਂਕਿ ਇਨ੍ਹਾਂ ਵਿੱਚ ਬਹੁਤ ਸਾਰੇ ਜੀਵਾਣੂ ਹੁੰਦੇ ਹਨ ਜੋ ਜਹਾਜ਼ ਵਿੱਚ ਬੈਠਣ ਤੋਂ ਪਹਿਲਾਂ ਤੁਹਾਨੂੰ ਬਿਮਾਰ ਕਰ ਸਕਦੇ ਹਨ।
ਬਹੁਤ ਸਾਰੇ ਲੋਕ ਹਵਾਈ ਸਫ਼ਰ ਦੌਰਾਨ ਉਡਾਣ ਭਰਨ ਵੇਲੇ ਬਿਮਾਰ ਮਹਿਸੂਸ ਕਰਦੇ ਹਨ, ਪਰ ਜ਼ਰੂਰੀ ਨਹੀਂ ਕਿ ਉਹ ਅਸਲ ਵਿੱਚ ਬਿਮਾਰ ਹੋਣ। ਇਸ ਪਿੱਛੇ ਹਵਾਈ ਅੱਡੇ ’ਤੇ ਮਿਲਣ ਵਾਲਾ ਖਾਣਾ ਕਾਰਨ ਬਣ ਸਕਦਾ ਹੈ, ਜੋ ਲੋਕ ਉਡਾਣ ਤੋਂ ਪਹਿਲਾਂ ਖਾ ਲੈਂਦੇ ਹਨ। ਅੱਜ ਤੁਹਾਨੂੰ ਦੱਸਾਂਗੇ ਕਿ ਹਵਾਈ ਅੱਡੇ ਤੋਂ ਕਿਹੜੀਆਂ-ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ।
ਇਹ ਤੱਥ ਖੋਜ ਦੇ ਆਧਾਰ ’ਤੇ ਹਨ। ABP ਸਾਂਝਾ ਇਸ ਦੀ ਪੁਸ਼ਟੀ ਨਹੀਂ ਕਰਦਾ। ਕਿਸੇ ਵੀ ਸੁਝਾਅ ’ਤੇ ਅਮਲ ਕਰਨ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਜ਼ਰੂਰ ਲਓ।
- - - - - - - - - Advertisement - - - - - - - - -