ਪ੍ਰਦੂਸ਼ਣ ਨਾਲ ਵਧ ਰਿਹਾ ਫੇਫੜਿਆਂ ਦਾ ਕੈਂਸਰ, ਇੱਕ ਛੋਟੀ ਜਿਹੀ ਆਦਤ ਬਚਾ ਸਕਦੀ ਜਾਨ
ਡਾਕਟਰਾਂ ਨੂੰ ਠੋਸ ਸਬੂਤ ਮਿਲੇ ਹਨ ਕਿ ਵਧ ਰਹੇ ਹਵਾ ਪ੍ਰਦੂਸ਼ਣ ਕਾਰਨ ਸਿਗਰਟਨੋਸ਼ੀ ਨਾ ਕਰਨ ਵਾਲੇ ਨੌਜਵਾਨ ਅਤੇ ਔਰਤਾਂ ਵੀ ਫੇਫੜਿਆਂ ਦੇ ਕੈਂਸਰ ਦਾ ਸ਼ਿਕਾਰ ਹੋ ਰਹੀਆਂ ਹਨ, ਜੋ ਹੈਰਾਨੀਜਨਕ ਹੈ। ਪ੍ਰਦੂਸ਼ਣ ਤੋਂ ਬਚਣ ਲਈ ਮਾਸਕ ਦੀ ਵਰਤੋਂ ਕੀਤੀ ਜਾ ਸਕਦੀ ਹੈ, ਪਰ ਨਾਲ ਹੀ ਹਰ ਮਨੁੱਖ ਨੂੰ ਆਪਣੇ ਪੱਧਰ 'ਤੇ ਪ੍ਰਦੂਸ਼ਣ ਫੈਲਾਉਣ ਲਈ ਜ਼ਿੰਮੇਵਾਰ ਚੀਜ਼ਾਂ ਤੇ ਆਦਤਾਂ ਨੂੰ ਤਿਆਗਣਾ ਚਾਹੀਦਾ ਹੈ।
Download ABP Live App and Watch All Latest Videos
View In App50 ਸਾਲ ਤੋਂ ਘੱਟ ਉਮਰ ਦੇ ਲੋਕਾਂ ਦਾ ਇਸ ਬਿਮਾਰੀ ਤੋਂ ਪੀੜਤ ਹੋਣ ਦਾ ਅੰਕੜਾ ਵਧ ਕੇ 70 ਫ਼ੀਸਦ ਹੋ ਗਿਆ ਹੈ।
ਐਸਜੀਆਰਐਚ ਵਿੱਚ ਫੇਫੜਿਆਂ ਦੇ ਸਰਜਨ ਅਰਵਿੰਦ ਕੁਮਾਰ ਨੇ ਕਿਹਾ ਕਿ ਇਨ੍ਹਾਂ ਮਰੀਜ਼ਾਂ ਵਿੱਚ ਤਕਰੀਬਨ 50 ਫ਼ੀਸਦ ਸਿਗਰਟਨੋਸ਼ੀ ਨਹੀਂ ਕਰਦੇ ਸਨ ਪਰ ਫਿਰ ਵੀ ਕੈਂਸਰ ਦਾ ਸ਼ਿਕਾਰ ਹੋ ਗਏ।
ਅਰਵਿੰਦ ਕੁਮਾਰ ਨੇ ਦੱਸਿਆ ਕਿ ਫੇਫੜਿਆਂ ਦਾ ਕੈਂਸਰ ਬੇਹੱਦ ਖ਼ਤਰਨਾਕ ਬਿਮਾਰੀ ਹੈ ਤੇ ਇਲਾਜ ਦੇ ਬਾਵਜੂਦ ਵੀ ਮਰੀਜ਼ ਪੰਜ ਕੁ ਸਾਲ ਜ਼ਿੰਦਾ ਰਹਿ ਸਕਦਾ ਹੈ।
ਸਰ ਗੰਗਾ ਰਾਮ ਹਸਪਤਾਲ (ਐਸਜੀਆਰਐਚ) ਵਿੱਚ ਡਾਕਟਰਾਂ ਨੇ ਖੋਜ ਦੇ ਨਤੀਜਿਆਂ ਨੂੰ ਚਿੰਤਾਜਨਕ ਦੱਸਿਆ ਹੈ। ਇਸ ਤਹਿਤ ਮਾਰਚ 2012 ਤੋਂ ਜੂਨ 2018 ਤਕ 150 ਤੋਂ ਵੱਧ ਮਰੀਜ਼ਾਂ ਦੇ ਇਲਾਜ ਦਾ ਵਿਸ਼ਲੇਸ਼ਣ ਕੀਤਾ ਗਿਆ।
ਫੇਫੜਿਆਂ ਦੇ ਕੈਂਸਰ ਨਾਲ ਸਿਰਫ਼ ਸਿਗਰਟਨੋਸ਼ੀ ਕਰਨ ਵਾਲੇ ਲੋਕ ਹੀ ਨਹੀਂ ਜੂਝ ਰਹੇ ਬਲਕਿ ਇਹ ਵਧ ਰਹੇ ਹਵਾ ਦੇ ਪ੍ਰਦੂਸ਼ਣ ਕਾਰਨ ਹੋ ਰਿਹਾ ਹੈ। ਪਿਛਲੇ ਛੇ ਸਾਲਾਂ ਵਿੱਚ ਕੀਤੀ ਗਈ ਖੋਜ ਵਿੱਚ ਅਜਿਹਾ ਹੀ ਦਾਅਵਾ ਕੀਤਾ ਜਾ ਰਿਹਾ ਹੈ।
ਤਾਜ਼ਾ ਖੋਜ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪ੍ਰਦੂਸ਼ਣ ਨਾਲ ਕੈਂਸਰ ਵੀ ਹੋ ਸਕਦਾ ਹੈ।
ਹਰ ਸਾਲ ਵਾਂਗ ਇਸ ਸਾਲ ਵੀ ਦਿੱਲੀ ਵਿੱਚ ਪ੍ਰਦੂਸ਼ਣ ਖ਼ਤਰਨਾਕ ਪੱਧਰ ਤਕ ਪਹੁੰਚ ਗਿਆ ਹੈ। ਅਜਿਹੇ ਵਿੱਚ ਲੋਕਾਂ ਨੂੰ ਨਾ ਸਿਰਫ਼ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੈ, ਬਲਕਿ ਉਹ ਕਈ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਰਹੇ ਹਨ।
- - - - - - - - - Advertisement - - - - - - - - -