ਸਭ ਤੋਂ ਉੱਚੇ ਸਰਦਾਰ: 70 ਫੁੱਟ ਦੇ ਹੱਥ, 80 ਫੁੱਟ ਦੇ ਪੈਰ, ਦੁਨੀਆ ਦੀ ਸਭ ਤੋਂ ਵਿਸ਼ਾਲ 'Statue of Unity'
'ਸਟੈਚੂ ਆਫ਼ ਯੂਨਿਟੀ' ਦੀ ਦੇਖਭਾਲ ਵਿੱਚ ਕੁੱਲ 43.8 ਕਰੋੜ ਰੁਪਏ ਸਾਲਾਨਾ ਖ਼ਰਚ ਆਉਣਗੇ, ਯਾਨੀ ਕਿ 12 ਲੱਖ ਰੁਪਏ ਰੋਜ਼ਾਨਾ ਖ਼ਰਚ ਕੀਤੇ ਜਾਣਗੇ।
ਹੁਣ ਤਕ ਚੀਨ ਵਿੱਚ ਬਣੀ ਹੋਈ ਸਪਰਿੰਗ ਟੈਂਪਲ ਦੀ 153 ਮੀਟਰ ਉੱਚੀ ਬੁੱਧ ਦੇ ਬੁੱਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਬੁੱਤ ਹੋਣ ਦਾ ਮਾਣ ਹਾਸਲ ਸੀ ਪਰ ਹੁਣ ਇਹ ਰਿਕਾਰਡ ਭਾਰਤ ਦੇ ਨਾਂਅ ਹੋ ਗਿਆ ਹੈ।
ਇਸ ਬੁੱਤ ਵਿੱਚ ਚੰਗੀ ਗੁਣਵੱਤਾ ਵਾਲੀ ਲਿਫ਼ਟ ਹੈ, ਜੋ ਦਰਸ਼ਕਾਂ ਨੂੰ ਉਚਾਈ 'ਤੇ ਲਿਜਾ ਕੇ ਆਲ਼ੇ-ਦੁਆਲੇ ਦਾ ਨਜ਼ਾਰਾ ਦਿਖਾਏਗੀ।
ਇਸ ਦੇ ਨਾਲ ਹੀ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਵੀ ਇਸ 'ਤੇ ਕੋਈ ਅਸਰ ਨਹੀਂ ਪਾ ਸਕਦੀਆਂ।
ਇਸ ਪੂਰੇ ਬੁੱਤ ਨੂੰ ਤਿਆਰ ਕਰਨ ਵਿੱਚ ਤਿੰਨ ਹਜ਼ਾਰ ਕਰੋੜ ਰੁਪਏ ਖ਼ਰਚ ਆਏ ਹਨ।
ਸਰਦਾਰ ਵੱਲਭ ਭਾਈ ਪਟੇਲ ਦੇ ਬੁੱਤ ਨੂੰ ਉਸਾਰਨ ਵਿੱਚ ਪੰਜ ਸਾਲ ਦਾ ਸਮਾਂ ਲੱਗਿਆ ਹੈ।
ਸਰਦਾਰ ਪਟੇਲ ਦਾ ਬੁੱਤ ਸੱਤ ਕਿਲੋਮੀਟਰ ਦੂਰ ਤੋਂ ਹੀ ਵਿਖਾਈ ਦੇਣ ਲੱਗਦਾ ਹੈ।
ਇਸ ਬੁੱਤ ਦੇ ਪੈਰ ਦੀ ਉਚਾਈ 80 ਫੁੱਟ, ਹੱਥ ਦੀ ਉਚਾਈ 70 ਫੁੱਟ, ਮੋਢਿਆਂ ਦੀ ਉਚਾਈ 140 ਫੁੱਟ ਤੇ ਚਿਹਰੇ ਦੀ ਉਚਾਈ 70 ਫੁੱਟ ਹੈ।
ਇਸ ਬੁੱਤ ਦੇ ਅੰਦਰ 135 ਮੀਟਰ ਦੀ ਉਚਾਈ ਤਕ ਇੱਕ ਅਜਿਹੀ ਥਾਂ ਬਣਾਈ ਗਈ ਹੈ, ਜਿੱਥੋਂ ਲੋਕ ਸਰਦਾਰ ਸਰੋਵਰ ਬੰਨ੍ਹ ਦਾ ਨਜ਼ਾਰਾ ਤੇ ਨੇੜੇ ਦੀਆਂ ਪਹਾੜੀਆਂ ਦੇ ਦੀਦਾਰੇ ਕਰ ਸਕਣਗੇ।
ਇਹ ਬੁੱਤ ਨਰਮਦਾ ਨਦੀ 'ਤੇ ਸਰਦਾਰ ਸਰੋਵਰ ਬੰਨ੍ਹ ਤੋਂ ਸਾਢੇ ਤਿੰਨ ਕਿਲੋਮੀਟਰ ਦੂਰ ਸਥਿਤ ਹੈ।
ਇਹ ਬੁੱਤ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਵਿੱਚ ਸਰਦਾਰ ਸਰੋਵਰ ਬੰਨ੍ਹ ਦੇ ਕੋਲ ਸਾਧੂ ਬੇਟ ਟਾਪੂ ਨੇੜੇ ਸਥਾਪਤ ਕੀਤਾ ਗਿਆ ਹੈ।
ਸਰਦਾਰ ਪਟੇਲ ਦਾ ਇਹ ਬੁੱਤ ਅਮਰੀਕਾ ਦੀ ਸਟੈਚੂ ਆਫ਼ ਲਿਬਰਟੀ (93 ਮੀਟਰ) ਤੋਂ ਦੁੱਗਣਾ ਉੱਚਾ ਹੈ।
'ਸਟੈਚੂ ਆਫ਼ ਯੂਨਿਟੀ' ਦੇ ਨਿਰਮਾਣ ਦਾ ਤਰੀਕਾ ਭੂਚਾਲ ਦੇ ਝਟਕਿਆਂ ਨੂੰ ਵੀ ਸਹਿ ਸਕਦਾ ਹੈ।
ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਤੇ ਲੋਹਪੁਰਸ਼ ਦੇ ਨਾਂ ਨਾਲ ਮਸ਼ਹੂਰ ਸਰਦਾਰ ਵੱਲਭ ਭਾਈ ਪਟੇਲ ਦੇ ਸਨਮਾਨ ਵਿੱਚ ਉਸਾਰਿਆ ਗਿਆ 182 ਮੀਟਰ ਉੱਚਾ ਵਿਸ਼ਾਲ ਬੁੱਤ ਯਾਨੀ 'ਸਟੈਚੂ ਆਫ਼ ਯੂਨਿਟੀ' ਦੁਨੀਆ ਦਾ ਸਭ ਤੋਂ ਉੱਚਾ ਬੁੱਤ ਹੈ।