ਗਰਭਵਤੀ ਹੋਣ ਮਗਰੋਂ ਇਨ੍ਹਾਂ ਕਸਰਤਾਂ ਨਾਲ ਘੱਟ ਕਰੋ ਵਧਿਆ ਵਜ਼ਨ
ਇਸ ਤੋਂ ਬਾਅਦ ਦੀ ਕਸਰਤ ‘ਚ ਤੁਸੀਂ ਸਿੱਧੇ ਖੜ੍ਹੇ ਹੋ ਜਾਓ ਤੇ ਆਪਣੀਆਂ ਹਥੇਲੀਆਂ ਨੂੰ ਕੰਧ ਵੱਲ ਆਰਾਮ ਨਾਲ ਇਸ ਤਰ੍ਹਾਂ ਰੱਖੋ ਕਿ ਹੱਥ ਤੇ ਮੋਢੇ ਸਿੱਧੇ ਰਹਿਣ। ਹੁਣ ਆਪਣੀ ਧੁੰਨੀ ਨੂੰ ਅੰਦਰ ਵੱਲ ਖਿੱਚ ਕੇ ਸਪਾਇਨ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਕਰੋ। ਇਸ ਦੌਰਾਨ ਆਰਾਮ ਨਾਲ ਸਾਹ ਲੈਂਦੇ ਰਹੋ। 10 ਸੈਕਿੰਡ ਤਕ ਹੋਲਡ ਕਰੋ ਤੇ ਇਸ ਨੂੰ ਦਿਨ ‘ਚ 10 ਵਾਰ ਕਰੋ।
Download ABP Live App and Watch All Latest Videos
View In Appਅਗਲੀ ਕਤਰਤ ‘ਚ ਮੋਢਿਆਂ ਨੂੰ ਗੋਢਿਆਂ ਉੱਤੇ ਜ਼ਮੀਨ ‘ਤੇ ਪੈ ਜਾਓ। ਆਪਣੀਆਂ ਹਥੇਲੀਆਂ ਨੂੰ ਟਿੱਢ ਦੇ ਹੇਠਲੇ ਪਾਸੇ ਰੱਖੋ ਤੇ ਪੇਟ ਦੇ ਹੇਠਲੇ ਹਿੱਸੇ ਦੀਆਂ ਨਾੜਾਂ ਨਾਲ ਸੰਪਰਕ ਰੱਖੋ। ਇਸ ਤੋਂ ਬਾਅਦ ਪੈਲਵਿਕ ਨੂੰ ਉੱਤੇ ਚੁੱਕੋ ਤਾਂ ਜੋ ਤੁਸੀਂ ਪਿੱਠ ਜ਼ਮੀਨ ਦੇ ਬਰਾਬਰ ਆ ਸਕੇ। ਇਸ ਦੌਰਾਨ ਮੋਢਿਆਂ ਨੂੰ ਰਿਲੈਕਸ ਰੱਖੋ ਤੇ ਨਾਰਮਲ ਸਾਹ ਲਓ। ਇਸ ਪੋਜ਼ੀਸ਼ਨ ਨੂੰ 10 ਸੈਕਿੰਡ ਤੱਕ ਹੋਲਡ ਕਰੋ ਤੇ ਇਸ ਕਸਰਤ ਨੂੰ ਪੰਜ ਵਾਰ ਦੁਹਰਾਓ।
ਇਸ ਕਸਰਤ ਨੂੰ ਕਰਦੇ ਸਮੇਂ ਜ਼ਮੀਨ ‘ਤੇ ਪੈ ਜਾਓ ਤੇ ਸਹੀ ਤਰੀਕੇ ਨਾਲ ਸਾਹ ਲਓ। ਪੈਲਵਿਕ ਦੀਆਂ ਨਾੜਾਂ ਨੂੰ ਅੱਗੇ ਤੇ ਪਿੱਛੋਂ ਟਾਈਟ ਕਰੋ। ਅਜਿਹਾ ਦਿਨ ‘ਚ ਤਿੰਨ ਟਾਈਮ 20 ਵਾਰ ਕਰੋ।
ਸਭ ਤੋਂ ਪਹਿਲਾਂ ਜ਼ਮੀਨ ‘ਤੇ ਪਿੱਠ ਭਾਰ ਪੈ ਜਾਓ ਤੇ ਦੋਵੇਂ ਪੈਰ ਗੋਢਿਆਂ ਤੋਂ ਮੋੜ ਲਓ। ਹੁਣ ਧੁੰਨੀ ਦੇ ਹੇਠਲੇ ਹਿੱਸੇ ਨੂੰ ਅੰਦਰ ਵੱਲ ਖਿੱਚੋ। ਇਸ ‘ਚ ਸਿਰਫ ਪੇਟ ਦੇ ਹੇਠਲੇ ਹਿੱਸੇ ਨੂੰ ਅੰਦਰ ਖਿੱਚਣਾ ਹੋਵੇਗਾ। ਇਸ ਨੂੰ 10 ਤੋਂ 30 ਸੈਕਿੰਡ ਖਿੱਚ ਕੇ ਰੱਖੋ ਤੇ ਦਿਨ ‘ਚ 10-10 ਵਾਰ ਕਰੋ।
- - - - - - - - - Advertisement - - - - - - - - -