68 ਸਾਲ ਦੀ ਉਮਰ 'ਚ ਰੋਜ਼ਾਨਾ ਪੀਂਦਾ ਸੀ 15 ਬੀਅਰ, ਫਿਰ ਕੀ ਹੋਇਆ ਜਾਣ ਕੇ ਹੈਰਾਨ ਰਹਿ ਜਾਓਗੇ
ਡਾਕਟਰਾਂ ਚੇਤਾਵਨੀ ਦਿੰਦੇ ਹੋਏ ਕਹਿੰਦੇ ਹਨ ਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਸ਼ਰਾਬ ਦਾ ਸੇਵਨ ਕਰਦੇ ਹੋ ਤਾਂ ਇਹ ਦਿਲ ਦੀ ਸਿਹਤ 'ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ। (ਤਸਵੀਰਾਂ- ਗੂਗਲ ਫ੍ਰੀ ਇਮੇਜ)
ਡਾਕਟਰ ਕਹਿੰਦੇ ਹਨ ਕਿ 15 ਪਿੰਚ ਬੀਅਰ ਰੋਜ਼ਾਨਾ ਪੀਣਾ ਬਹੁਤ ਖ਼ਤਰਨਾਕ ਹੈ, ਪਰ ਇਸ ਨਾਲੋਂ ਵੀ ਜ਼ਿਆਦਾ ਜ਼ਰੂਰੀ ਇਹ ਹੈ ਕਿ ਤੁਹਾਡੇ ਪੀਣ ਦਾ ਤਰੀਕਾ ਕੀ ਹੈ। ਜੇਕਰ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਬੀਅਰ ਨਹੀਂ ਪੀਂਦੇ ਪਰ ਸ਼ਨੀਵਾਰ ਤੇ ਐਤਵਾਰ ਨੂੰ ਬਹੁਤ ਪੀਂਦੇ ਹੋ ਤਾਂ ਇਹ ਬੇਹੱਦ ਖ਼ਰਤਨਾਕ ਹੁੰਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਨਸਾਨ ਦੇ ਸਰੀਰ ਵਿੱਚ ਸੋਡੀਅਮ ਦੀ ਔਸਤਨ ਮਾਤਰਾ 135 ਤੋਂ 145 mmol/L ਦਰਮਿਆਨ ਹੋਣੀ ਲਾਜ਼ਮੀ ਹੈ ਪਰ ਮਾਈਕ ਦੇ ਸਰੀਰ ਵਿੱਚ ਸੋਡੀਅਮ ਦੀ ਮਾਤਰਾ 98 mmol/L ਹੀ ਰਹਿ ਚੁੱਕੀ ਸੀ।
ਸਰੀਰ ਵਿੱਚ ਸੋਡੀਅਮ ਦੀ ਕਮੀ ਨੂੰ ਹਾਈਪੋਨੇਟ੍ਰੀਮਿਆ ਕਹਿੰਦੇ ਹਨ। ਬੀਅਰ ਵਿੱਚ ਮਿਨਰਲਜ਼ ਘੱਟ ਹੁੰਦੇ ਹਨ ਤੇ ਇਸ ਦੇ ਜ਼ਿਆਦਾ ਸੇਵਨ ਨਾਲ ਸਰੀਰ ਵਿੱਚ ਸੋਡੀਅਮ ਦੀ ਕਮੀ ਸੁਭਾਵਕ ਹੈ।
ਅਜਿਹੀ ਹਾਲਤ ਵਿੱਚ ਪੀੜਤ ਨੂੰ ਪਿਸ਼ਾਬ ਸਹੀ ਤਰੀਕੇ ਨਾਲ ਨਹੀਂ ਆਉਂਦਾ ਤੇ ਤਰਲ ਪਦਾਰਥਾਂ ਦੀ ਮਾਤਰਾ ਸ਼ਰੀਰ ਵਿੱਚ ਵਧਣ ਕਾਰਨ ਸੈੱਲ ਖ਼ਤਮ ਹੋਣ ਲੱਗਦੇ ਹਨ।
ਇਹ ਹਾਲਤ ਉਦੋਂ ਵੱਧ ਹੁੰਦੀ ਹੈ ਜਦ ਮਰੀਜ਼ ਜ਼ਰੂਰਤ ਤੋਂ ਜ਼ਿਆਦਾ ਬੀਅਰ ਦਾ ਸੇਵਨ ਕਰਦਾ ਹੈ ਤੇ ਖਾਣੇ ਵਿੱਚ ਸੋਡੀਅਮ ਦੀ ਮਾਤਰਾ ਬੇਹੱਦ ਘੱਟ ਲੈਂਦਾ ਸੀ।
ਇਹ ਮਾਮਲਾ ਇੱਕ ਰਸਾਲੇ ਬੀਐਮਜੇ ਕੇਸ ਰਿਪੋਰਟ ਵਿੱਚ ਪ੍ਰਕਾਸ਼ਿਤ ਹੋਇਆ, ਜਿਸ ਵਿੱਚ ਦੱਸਿਆ ਗਿਆ ਹੈ ਕਿ ਬੀਅਰ ਪਟੋਮੇਨੀਆ ਕਾਰਨ ਮਾਈਕ ਨੂੰ ਇਰਰਿਵਰਸੀਬਲ ਪ੍ਰੌਬਲਮ ਹੋ ਗਈ ਸੀ।
ਡਾਕਟਰਾਂ ਨੇ ਮਾਈਕ ਦੇ ਸ਼ਰੀਰ ਵਿੱਚ ਸੋਡੀਅਮ ਦੀ ਮਾਤਰਾ ਨੂੰ ਕਾਬੂ ਰੱਖਣ ਲਈ ਪੇਸਮੇਕਰ ਫਿੱਟ ਕਰ ਦਿੱਤਾ ਤਾਂ ਜੋ ਉਸ ਦੇ ਦਿਲ ਦੀ ਧੜਕਨ ਬਹੁਤ ਘਟਣ ਤੋਂ ਬਚਾਈ ਜਾ ਸਕੇ।
68 ਸਾਲ ਦੇ ਮਾਈਕ ਨੂੰ ਦਿਲ ਦੀ ਬਿਮਾਰੀ ਹੋ ਗਈ ਸੀ, ਕਿਉਂਕਿ ਉਸ ਦੇ ਸਰੀਰ ਨੂੰ ਸੋਡੀਅਮ ਦੀ ਪੂਰੀ ਮਾਤਰਾ ਨਹੀਂ ਮਿਲ ਰਹੀ ਸੀ।
ਮਾਈਕ (ਬਦਲਿਆ ਹੋਇਆ ਨਾਂ) ਦੇ ਵਿਅਕਤੀ ਨੂੰ ਸਿਰਫ਼ ਇਸ ਲਈ ਪੇਸਮੇਕਰ ਲਵਾਉਣਾ ਪਿਆ ਕਿਉਂਕਿ ਉਹ ਹਰ ਰੋਜ਼ 15 ਪਿੰਟ ਬੀਅਰ ਪੀ ਜਾਂਦਾ ਸੀ।