ਖਬਰਦਾਰ! ਕਿਤੇ ਤੁਹਾਡਾ ਬੱਚਾ ਵੀ ਸਮਾਰਟਫੋਨ ਦਾ ਸ਼ੌਕੀਨ ਤਾਂ ਨਹੀਂ...
ਇਸੇ ਕਾਰਨ ਬੱਚਿਆਂ ਦਾ ਕੁਦਰਤ ਤੇ ਸਮਾਜ ਨਾਲ ਜੁੜਨ ਵਾਲਾ ਸੁਭਾਅ ਖ਼ਤਮ ਹੋ ਜਾਂਦਾ ਹੈ। ਬੱਚਿਆਂ ਦੇ ਇਲਾਜ 'ਚ ਅੱਠ ਤੋਂ ਬਾਰਾਂ ਹਫ਼ਤੇ ਦਾ ਸਮਾਂ ਲੱਗਦਾ ਹੈ। ਇੰਨਾ ਹੀ ਨਹੀਂ ਕਈ ਅਜਿਹੇ ਬੱਚੇ ਵੀ ਮੌਜੂਦ ਹਨ ਜਿਨ੍ਹਾਂ ਦੇ ਇਲਾਜ ਲਈ ਸਾਲ ਦਾ ਸਮਾਂ ਵੀ ਲੱਗ ਜਾਂਦਾ ਹੈ।
ਕੇਂਦਰ ਦੇ ਸੰਸਥਾਪਕ ਡਾ. ਹਿਲਾਰੀ ਕੈਸ਼ ਦੀ ਅਗਵਾਈ ਅਧੀਨ ਸਕਾਈ ਨਿਊਜ਼ ਨੇ ਦੱਸਿਆ ਕਿ ਜਦੋਂ ਅਜਿਹੇ ਡਿਵਾਈਸ ਬੱਚਿਆਂ ਨੂੰ ਦਿੱਤੇ ਜਾਂਦੇ ਹਨ ਤਾਂ ਉਹ ਡਿਵਾਈਸ 'ਚੋਂ ਨਿਕਲਣ ਵਾਲੀ ਆਵਾਜ਼ ਤੇ ਰੋਸ਼ਨੀ ਕੁਦਰਤੀ ਆਵਾਜ਼ ਤੇ ਰੋਸ਼ਨੀ ਤੋਂ ਕਿਤੇ ਜ਼ਿਆਦਾ ਉੱਚੀ ਹੁੰਦੀ ਹੈ।
ਇੱਥੇ 13 ਤੋਂ 18 ਸਾਲ ਤੱਕ ਦੇ ਬੱਚਿਆਂ ਦਾ ਇਲਾਜ ਕੀਤਾ ਜਾਂਦਾ ਹੈ, ਜਿਸ ਦਾ ਨਾਂ ਹੈ ਸੈਰੇਨਿਟੀ ਮਾਊਂਟੇਨ। ਰਿਸਟਾਰਟ ਨੇ ਇੱਕ ਬਿਆਨ 'ਚ ਦੱਸਿਆ ਕਿ ਬੇਅੰਤ ਵਰਚੂਅਲ ਪ੍ਰਭਾਵ ਨਾਲ ਭਰੀ ਇਸ ਦੁਨੀਆ 'ਚ ਸਾਡੇ ਨਿੱਜੀ ਤੇ ਪਰਿਵਾਰਕ ਸਬੰਧ ਵਿਗੜ ਰਹੇ ਹਨ।
ਚੰਡੀਗੜ੍ਹ: ਸਮਾਰਟਫੋਨ, ਟੈਬਲੇਟ ਜਾਂ ਡਿਵਾਈਸਿਜ਼ ਦੀ ਵਰਤੋਂ ਦਿਨੋ-ਦਿਨ ਵਧਦੀ ਜਾ ਰਹੀ ਹੈ। ਇੱਥੋਂ ਤੱਕ ਕਿ 13 ਤੋਂ 18 ਸਾਲ ਦੇ ਬੱਚਿਆਂ ਨੂੰ ਵੀ ਇਸ ਤੋਂ ਛੁਟਕਾਰਾ ਦਿਵਾਉਣ ਲਈ ਉਨ੍ਹਾਂ ਦਾ ਇਲਾਜ ਕਰਨਾ ਪੈ ਰਿਹਾ ਹੈ। ਸਕਾਈ ਨਿਊਜ਼ ਦੀ ਰਿਪੋਰਟ ਨੇ ਦੱਸਿਆ ਕਿ ਸੀਆਟਲ ਨੇੜੇ ਸਥਿਤ ਰਿਸਟਾਰਟ ਲਾਈਫ ਸੈਂਟਰ ਹੀ ਇੱਕ ਅਜਿਹਾ ਸੈਂਟਰ ਹੈ, ਜੋ ਬੱਚਿਆਂ ਨੂੰ ਸਮਾਰਟਫੋਨ ਤੇ ਟੈਬਲੇਟ ਵਰਗੀਆਂ ਡਿਵਾਈਸਿਜ਼ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰਦਾ ਹੈ।