✕
  • ਹੋਮ

ਹੁਣ ਰਹੋਗੇ ਹਮੇਸ਼ਾਂ ਜਵਾਨ; ਨਾਸਾ ਵਿਗਿਆਨੀਆਂ ਨੇ ਲੱਭੀ ਚਮਤਕਾਰੀ ਦਵਾ

ਏਬੀਪੀ ਸਾਂਝਾ   |  04 Apr 2017 02:18 PM (IST)
1

ਚੂਹਿਆਂ ਉੱਤੇ ਪ੍ਰੀਖਣ ਦੌਰਾਨ ਟੀਮ ਨੇ ਪਾਇਆ ਕਿ ਦਵਾ ਸਿੱਧੇ ਰੇਡੀਏਸ਼ਨ ਐਕਪੋਜਰ ਜਾਂ ਬੁਢਾਪੇ ਕਾਰਨ ਹੋਣ ਵਾਲੀ ਖ਼ਰਾਬ ਹੋਏ ਡੀਐਨਏ ਦੀ ਮੁਰੰਮਤ ਕੀਤੀ ਹੈ। ਪ੍ਰਮੁੱਖ ਲੇਖਕ ਪ੍ਰੋਫੈਸਰ ਡੇਵਿਡ ਸਿੰਕਲੇਅਰ ਨੇ ਕਿਹਾ ਕਿ ਬੁੱਢੇ ਚੂਹਿਆਂ ਦੀ ਕੋਸ਼ਿਸ਼ਕਾਂਵਾਂ ਸਿਰਫ਼ ਇੱਕ ਹਫ਼ਤੇ ਦੇ ਇਲਾਜ ਬਾਅਦ ਹੀ ਨੌਜਵਾਨਾਂ ਚੂਹਿਆਂ ਦੀ ਕੋਸ਼ਿਸ਼ਕਾਂਵਾਂ ਵਰਗੀ ਸੀ।

2

ਮੰਗਲ ਦੀ ਯਾਤਰਾ ਉੱਤੇ ਸਥਿਤੀ ਬਹੁਤ ਹੀ ਖ਼ਰਾਬ ਹੋਵੇਗੀ। ਯਾਤਰੀਆਂ ਦੀ ਪੰਜ ਫ਼ੀਸਦੀ ਕੋਸ਼ਕਾਵਾਂ ਮਰ ਜਾਵੇਗੀ ਅਤੇ ਉਨ੍ਹਾਂ ਨੂੰ ਕੈਂਸਰ ਹੋਣ ਦਾ ਖ਼ਦਸ਼ਾ 100 ਫ਼ੀਸਦੀ ਤੱਕ ਹੋਵੇਗਾ।

3

ਇੱਥੋਂ ਤੱਕ ਕਿ ਛੋਟੇ ਮਿਸ਼ਨਾਂ ਉੱਤੇ ਵੀ ਪੁਲਾੜ ਯਾਤਰੀ ਕਾਸਮਿਕ ਰੇਡੀਏਸ਼ਨ ਦੇ ਕਾਰਨ ਤੇਜ਼ੀ ਨਾਲ ਉਮਰ ਵਧਣ ਦਾ ਅਹਿਸਾਸ ਕਰਦੇ ਹਨ। ਉਹ ਮਿਸ਼ਨ ਤੋਂ ਵਾਪਸ ਆਉਣ ਦੇ ਬਾਅਦ ਉਹ ਮਾਸਪੇਸ਼ੀਆਂ ਵਿੱਚ ਕਮਜ਼ੋਰੀ,ਯਾਦਦਾਸ਼ਤ ਵਿੱਚ ਕਮੀ ਤੇ ਦੂਜੇ ਲੱਛਣਾਂ ਤੋਂ ਪੀੜਤ ਹੋਣ ਦਾ ਅਨੁਭਵ ਕਰਦੇ ਹਨ।

4

ਖ਼ੋਜੀਆਂ ਦੀ ਇੱਕ ਟੀਮ ਨੇ ਡੀਐਨਏ ਦੀ ਮੁਰੰਮਤ ਤੇ ਕੋਸ਼ਕਾਵਾਂ ਦੀ ਉਮਰ ਵਧਾਉਣ ਤੋਂ ਰੋਕਣ ਵਿੱਚ ਮਹੱਤਵਪੂਰਨ ਸੰਕੇਤ ਪ੍ਰਕ੍ਰਿਆ ਦੀ ਖੋਜ ਤੋਂ ਬਾਅਦ ਦਵਾ ਵਿਕਸਤ ਕੀਤੀ ਹੈ। ਇਨਸਾਨਾਂ ਉੱਤੇ ਇਸ ਦਵਾ ਦਾ ਪ੍ਰੀਖਣ ਛੇ ਮਹੀਨੇ ਬਾਅਦ ਸ਼ੁਰੂ ਹੋਵੇਗਾ।

5

ਲੰਡਨ: ਵਿਗਿਆਨੀਆਂ ਨੇ ਇੱਕ ਕ੍ਰਾਂਤੀਕਾਰੀ ਦਵਾ ਦੀ ਖੋਜ ਕੀਤੀ ਹੈ ਜਿਹੜੀ ਅਸਲ ਵਿੱਚ ਬੁਢਾਪੇ ਦੇ ਅਸਰ ਨੂੰ ਉਲਟਾ ਦੇਵੇਗੀ। ਇਹ ਦਵਾ ਨਾਸਾ ਦੇ ਪੁਲਾੜ ਯਾਤਰੀਆਂ ਨੂੰ ਸੌਰ ਕਿਰਨਾਂ ਤੋਂ ਵੀ ਸੁਰੱਖਿਆ ਦੇਵੇਗੀ। ਇੰਨਾ ਹੀ ਨਹੀਂ ਇਹ ਦਵਾ ਖ਼ਰਾਬ ਡੀ.ਐਨ.ਏ. ਦੀ ਚਮਤਕਾਰੀ ਤਰੀਕੇ ਨਾਲ ਮੁਰੰਮਤ ਵੀ ਕਰੇਗੀ।

6

ਉਨ੍ਹਾਂ ਨੇ ਕਿਹਾ ਕਿ ਇਹ ਦਵਾ ਇੱਕ ਸੁਰੱਖਿਅਤ ਤੇ ਪ੍ਰਭਾਵੀ ਐਂਟੀ-ਏਜਿੰਗ ਡਰੱਗ ਬਣਾਉਣ ਦੇ ਕਾਫ਼ੀ ਕਰੀਬ ਹੈ। ਜਿਹੜਾ ਸ਼ਾਇਦ ਤਿੰਨ ਤੋਂ ਪੰਜ ਸਾਲ ਵਿੱਚ ਬਾਜ਼ਾਰ ਵਿੱਚ ਉਪਲਬਧ ਹੋਵੇਗੀ। ਪ੍ਰੋਫੈਸਰ ਸਿੰਕਲੇਅਰ ਦੇ ਇਸ ਕੰਮ ਨੇ ਨਾਸਾ ਦਾ ਧਿਆਨ ਖਿੱਚਿਆ ਹੈ। ਜਿਹੜਾ ਮੰਗਲ ਗ੍ਰਹਿ ਉੱਤੇ ਚਾਰ ਸਾਲ ਦੇ ਮਿਸ਼ਨ ਦੌਰਾਨ ਆਪਣੇ ਪੁਲਾੜ ਯਾਤਰੀ ਦੀ ਸਿਹਤ ਉੱਤੇ ਚੁਨੌਤੀ ਦਾ ਵਿਚਾਰ ਕਰ ਰਿਹਾ ਹੈ।

  • ਹੋਮ
  • ਸਿਹਤ
  • ਹੁਣ ਰਹੋਗੇ ਹਮੇਸ਼ਾਂ ਜਵਾਨ; ਨਾਸਾ ਵਿਗਿਆਨੀਆਂ ਨੇ ਲੱਭੀ ਚਮਤਕਾਰੀ ਦਵਾ
About us | Advertisement| Privacy policy
© Copyright@2026.ABP Network Private Limited. All rights reserved.