ਦਿਲ ਦਾ ਰੋਗ ਬਾਰੇ ਨਵਾਂ ਖੁਲਾਸਾ!
ਏਬੀਪੀ ਸਾਂਝਾ | 21 Sep 2017 03:40 PM (IST)
1
ਐਮਐਚਓ 'ਚ ਆਉਣ ਵਾਲੇ ਲੋਕਾਂ 'ਚ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ 49 ਫ਼ੀਸਦੀ ਤਕ ਜ਼ਿਆਦਾ ਪਾਇਆ ਗਿਆ ਹੈ।
2
ਬਰਤਾਨਵੀ ਖੋਜੀਆਂ ਨੇ 35 ਲੱਖ ਲੋਕਾਂ ਦੇ ਅੰਕੜਿਆਂ ਦਾ ਅਧਿਐਨ ਕਰਕੇ ਇਸ ਦਾ ਪਤਾ ਲਾਇਆ ਹੈ।
3
ਇਸ ਸ਼੍ਰੇਣੀ 'ਚ ਆਉਣ ਵਾਲੇ ਲੋਕਾਂ ਨੂੰ ਮੈਟਾਬੋਲੀਕਲੀ ਹੈਲਦੀ ਓਬੀਜ਼ (ਐਮਐਚਓ) ਕਿਹਾ ਜਾਂਦਾ ਹੈ।
4
ਉਨ੍ਹਾਂ ਕਿਹਾ ਕਿ ਸਾਧਾਰਨ ਤੋਂ ਜ਼ਿਆਦਾ ਮੋਟੇ ਲੋਕ ਜਿਨ੍ਹਾਂ 'ਚ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਜਾਂ ਕੋਲੈਸਟ੍ਰੋਲ ਦੇ ਜ਼ਿਆਦਾ ਹੋਣ ਦੀ ਸ਼ਿਕਾਇਤ ਨਹੀਂ ਹੈ, ਉਨ੍ਹਾਂ 'ਚ ਵੀ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ।
5
ਬਰਤਾਨਵੀ ਖੋਜੀਆਂ ਦੇ ਤਾਜ਼ਾ ਅਧਿਐਨ 'ਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਯੂਨੀਵਰਸਿਟੀ ਆਫ਼ ਬਰਮਿੰਘਮ ਦੇ ਮਾਹਿਰਾਂ ਦੀ ਮੰਨੀਏ ਤਾਂ ਤੰਦਰੁਸਤ ਲੋਕਾਂ 'ਚ ਵੀ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਰਹਿੰਦਾ ਹੈ।
6
ਲੰਡਨ: ਜੀਵਨ ਸ਼ੈਲੀ 'ਚ ਬਦਲਾਅ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਖ਼ਤਰਾ ਵਧਣ ਲੱਗਾ ਹੈ। ਇਨ੍ਹਾਂ 'ਚ ਦਿਲ ਨਾਲ ਜੁੜੀਆਂ ਬਿਮਾਰੀਆਂ ਸਭ ਤੋਂ ਖ਼ਤਰਨਾਕ ਹਨ।