ਲਉ ਜੀ ਹੁਣ ਪੇਟ ਨੂੰ ਮੋਟਾ ਹੋਣ ਤੋਂ ਰੋਕਣ ਲਈ ਆ ਗਿਆ ਨਵਾਂ ਯੰਤਰ...ਜਾਣੋ
ਚੰਡੀਗੜ੍ਹ: ਪੇਟ ਦੇ ਮੋਟਾਪੇ ਨੂੰ ਘੱਟ ਕਰਨ ਲਈ ਕੋਲੰਬੀਆ ਯੂਨੀਵਰਸਿਟੀ ਮੈਡੀਕਲ ਸੈਂਟਰ ਤੇ ਯੂਨੀਵਰਸਿਟੀ ਆਫ਼ ਨਾਰਥ ਕੈਲੋਰੀਨਾ ਦੇ ਖੋਜਕਾਰਾਂ ਨਾਲ ਮਿਲਕੇ ਇੱਕ ਅਜਿਹਾ ਸਕਿਨ ਪੈਚ ਵਿਕਸਤ ਕੀਤਾ ਹੈ, ਜੋ ਪੇਟ 'ਚ ਵਧਣ ਵਾਲੇ ਮੋਟਾਪੇ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ। ਇੰਨਾ ਹੀ ਨਹੀਂ ਸਕਿਨ ਪੈਚ ਬਿਨਾਂ ਕਿਸੇ ਸਾਈਡ ਇਫੈਕਟ ਦੇ ਪੇਟ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ।
ਇਸ ਅਧਿਐਨ ਦੇ ਕੋ-ਲੀਡਰ ਡਾ. ਲੀ ਕਿਆਂਗ ਨੇ ਦੱਸਿਆ ਕਿ ਸਾਡਾ ਬਣਾਇਆ ਗਿਆ ਇਹ ਪੈਚ ਇਲਾਜ ਦਾ ਸੁਰੱਖਿਅਤ ਤੇ ਪ੍ਰਭਾਵੀ ਤਰੀਕਾ ਹੈ। ਇਸ ਨਾਲ ਇਨਸਾਨ ਤਾਂ ਫਿੱਟ ਹੋਵੇਗਾ ਹੀ, ਨਾਲ ਹੀ ਉਸ ਦਾ ਸਰੀਰ ਵੀ ਮੋਟਾਪੇ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚ ਜਾਵੇਗਾ। ਫ਼ਿਲਹਾਲ ਇਸ ਤਕਨੀਕ ਨੂੰ ਇਨਸਾਨਾਂ 'ਤੇ ਟੈਸਟ ਨਹੀਂ ਕੀਤਾ ਗਿਆ ਹੈ।
ਇਸ ਟਰੀਟਮੈਂਟ ਦੌਰਾਨ ਪੈਚ ਵਾਲੇ ਹਿੱਸੇ ਤੋਂ ਚੂਹੇ ਦੀ 20 ਫ਼ੀਸਦੀ ਤੱਕ ਫੈਟ ਘੱਟ ਹੋ ਗਈ। ਉੱਥੇ ਹੀ ਜਿੱਥੇ ਪੈਚ ਦੀ ਵਰਤੋਂ ਨਹੀਂ ਕੀਤੀ ਗਈ ਸੀ, ਉੱਥੇ ਹਾਲੇ ਵੀ ਫੈਟ ਬਰਕਰਾਰ ਸੀ।
ਨਵੀਂ ਤਕਨੀਕ ਨਾਲ ਬਣਾਏ ਗਏ ਇਸ ਪੈਚ ਨੂੰ ਲੈ ਕੇ ਚੂਹੇ 'ਤੇ ਟੈਸਟ ਕੀਤਾ ਗਿਆ ਹੈ। ਇਸ ਟੈਸਟ ਦੌਰਾਨ ਚੂਹੇ ਦੀਆਂ ਦੋਵਾਂ ਸਾਈਡਾਂ 'ਤੇ ਇੱਕ-ਇੱਕ ਪੈਚ ਲਾਇਆ ਗਿਆ। ਇਨ੍ਹਾਂ ਪੈਚਸ਼ ਨੂੰ ਤਿੰਨ ਦਿਨਾਂ ਬਾਅਦ 4 ਹਫ਼ਤਿਆਂ ਤੱਕ ਬਦਲਿਆ ਗਿਆ।
ਵਧਦੇ ਪੇਟ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵਿਗਿਆਨੀਆਂ ਨੇ ਦਵਾਈ ਦੇ ਮਾਈਕ੍ਰੋਸਕੋਪਿਕ ਨੈਨੋ ਪਾਰਟੀਕਲਜ਼ ਨੂੰ ਇੱਕ ਸਕੇਅਰ ਸੈਂਟੀਮੀਟਰ ਸਾਈਜ਼ ਦੇ ਸਕਿਨ ਪੈਚ ਵਿੱਚ ਫਿੱਲ ਕੀਤਾ ਹੈ। ਇਸ ਪੈਚ 'ਚ ਛੋਟੀਆਂ-ਛੋਟੀਆਂ ਮਾਈਕਰੋ ਨੀਡਲਜ਼ ਲੱਗੀਆਂ ਹਨ, ਜੋ ਦਵਾਈ ਨੂੰ ਸਰੀਰ ਦੇ ਅੰਦਰ ਮੌਜੂਦ ਫੈਟ ਸੈੱਲਜ਼ ਤੱਕ ਸਿੱਧੇ ਪਹੁੰਚਾਉਣ ਦਾ ਕੰਮ ਕਰਦੀਆਂ ਹਨ। ਇਸ ਨਾਲ ਦਵਾਈ ਸਿਰਫ਼ ਫੈਟ ਵਾਲੇ ਹਿੱਸੇ ਵੀ ਹੀ ਸਿੱਧੀ ਪਹੁੰਚਦੀ ਹੈ, ਜਿਸ ਨਾਲ ਬਾਕੀ ਦਾ ਸਰੀਰ ਇਸ ਦਵਾਈ ਦੇ ਸਾਈਡ ਇਫੈਕਟ ਤੋਂ ਬਚ ਜਾਂਦਾ ਹੈ।